ਕੇਂਦਰ ਦੀ ਮੋਦੀ ਸਰਕਾਰ ਗਰੀਬ ਲੋਕਾਂ ਦੇ ਹੱਕਾਂ ‘ਤੇ ਡਾਕਾ ਮਾਰਨ ਲਈ ਯਤਨਸ਼ੀਲ : ਡਾ. ਹਰਪਾਲ ਸਿੰਘ ਢਿੱਲਵਾਂ
ਕਿਹਾ ! “ਵੋਟ ਚੋਰੀ ਤੋਂ ਬਾਅਦ ਹੁਣ ਰਾਸ਼ਨ ਚੋਰੀ” ਵਰਗੀਆਂ ਨੀਤੀਆਂ ‘ਤੇ ਉਤਰੀ ਭਾਜਪਾ

ਕੋਟਕਪੂਰਾ, 29 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ “ਵੋਟ ਚੋਰੀ ਤੋਂ ਬਾਅਦ ਹੁਣ ਰਾਸ਼ਨ ਚੋਰੀ” ਵਰਗੀਆਂ ਨੀਤੀਆਂ ਦੇ ਵਿਰੋਧ ਵਿੱਚ ਡਾ. ਹਰਪਾਲ ਸਿੰਘ ਢਿੱਲਵਾਂ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਮੈਂਬਰ, ਪੰਜਾਬ ਸਟੇਟ ਫਾਰਮਰ ਅਤੇ ਫ਼ਾਰਮ ਵਰਕਰ ਕਮਿਸ਼ਨ ਅਤੇ ਜ਼ਿਲ੍ਹਾ ਸਕੱਤਰ ਫਰੀਦਕੋਟ ਨੇ ਅੱਜ ਬੁਰਜ ਹਰੀਕਾ, ਸਿਵੀਆਂ, ਘਣੀਆ, ਜਿਊਣ ਵਾਲਾ ਅਤੇ ਪੰਜਗਰਾਈਂ ਕਲਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਜਾਗਰੂਕ ਕੀਤਾ। ਓਹਨਾ ਦੱਸਿਆ ਕਿ ਇਕ ਪਾਸੇ ਤਾਂ ਬੀਜੇਪੀ ਸਰਕਾਰ ਆਪਣੇ ਵਰਕਰਾਂ ਦੁਆਰਾ
ਗਰੀਬ ਲੋਕਾਂ ਨੂੰ ਭਰਮਾਉਣ ਲਈ ਪਿੰਡ ਵਿੱਚ ਕੈਂਪ ਲਗਾ ਰਹੇ ਹੈ ਪਰ ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਗਰੀਬ ਲੋਕਾਂ ਦੇ ਹੱਕਾਂ ‘ਤੇ ਡਾਕਾ ਮਾਰਕੇ ਉਨ੍ਹਾਂ ਦੇ ਰਾਸ਼ਨ ਕਾਰਡ ਕੱਟ ਰਹੀ ਹੈ, ਇਸ ਕਰਕੇ ਕੇਂਦਰ ਦੀ ਗਰੀਬ ਮਾਰੂ ਦੋਗਲੀ ਨੀਤੀ ਦੇ ਵਿਰੋਧ ਵਿੱਚ ਅੱਜ ਬੀਜੇਪੀ ਦੇ ਖ਼ਿਲਾਫ਼ ਵੋਟ ਚੋਰੀ ਤੇ ਗਰੀਬਾਂ ਦਾ ਰਾਸ਼ਨ ਚੋਰੀ ਦੇ ਪੋਸਟਰ ਹੱਥਾਂ ਵਿੱਚ ਫੜ੍ ਕੇ ਬੀਜੇਪੀ ਦਾ ਵਿਰੋਧ ਕੀਤਾ, ਉਨ੍ਹਾਂ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਿਖੇ ਖੁੱਲ੍ਹੇ ਪੱਤਰ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਭਰੋਸਾ ਦਿੱਤਾ ਹੈ ਕਿ ਜਦੋਂ ਤੱਕ ਉਹ ਮੁੱਖ ਮੰਤਰੀ ਹਨ, ਕਿਸੇ ਵੀ ਗ਼ਰੀਬ ਪਰਿਵਾਰ ਦਾ ਰਾਸ਼ਨ ਕਾਰਡ ਰੱਦ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹਰ ਪੱਧਰ ‘ਤੇ ਗਰੀਬਾਂ ਦੇ ਹੱਕਾਂ ਦੀ ਰਾਖੀ ਕਰੇਗੀ ਅਤੇ ਜੇਕਰ ਭਾਜਪਾ ਕਿਸੇ ਵੀ ਗ਼ਰੀਬ ਪਰਿਵਾਰ ਤੋਂ ਰਾਸ਼ਨ ਖੋਹਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਹਰਪਾਲ ਸਿੰਘ ਢਿਲਵਾਂ ਨਾਲ਼ ਜਸਮੇਲ ਸਿੰਘ ਬਰਾੜ, ਕੇਵਲ ਸਿੰਘ ਸਰਪੰਚ ਪੰਜਗਰਾਈਂ ਕਲਾਂ, ਸੰਜੀਵ ਕੁਮਾਰ ਬਲਾਕ ਪ੍ਰਧਾਨ ਅਤੇ ਗੁਰਮੇਲ ਸਿੰਘ ਘਾਰੂ ਆਦਿ ਹਾਜ਼ਰ ਸਨ।