ਕੋਟਕਪੂਰਾ, 27 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਪੁਲਿਸ ਦੇ ਐੱਸ.ਆਈ. ਬਲਵਿੰਦਰ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਗਿੱਦੜਬਾਹਾ ਨੇ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੂੰ ਬਿਆਨ ਦੇ ਕੇ ਦੱਸਿਆ ਕਿ ਉਸਦੀ ਡਿਊਟੀ ਥਾਣਾ ਸਿਟੀ ਸਾਊੁਥ ਜ਼ਿਲ੍ਹਾ ਮੋਗਾ ਵਿਖੇ ਹੈ। ਬਿਆਨਕਰਤਾ ਦੇ ਘਰ ਕੋਈ ਪੋ੍ਰਗਰਾਮ ਸੀ ਤਾਂ ਉਸਨੇ ਆਪਣੇ ਦੋਸਤਾਂ ਨਾਲ ਸ਼ਰਾਬ ਪੀਤੀ ਸੀ। ਮੁੱਖ ਮੁਨਸ਼ੀ ਥਾਣਾ ਸਿਟੀ ਸਾਊਥ ਮੋਗਾ ਦਾ ਜ਼ਰੂਰੀ ਹਾਜ਼ਰ ਹੋਣ ਦਾ ਫੋਨ ਆਉਣ ’ਤੇ ਉਹ ਤੁਰੰਤ ਆਪਣੀ ਕਾਰ ਬਰੀਜ਼ਾ ’ਤੇ ਮੋਗਾ ਲਈ ਚੱਲ ਪਿਆ ਸੀ ਅਤੇ ਆਪਣਾ ਸਰਵਿਸ ਪਿਸਤੋਲ 9 ਐੱਮ.ਐੱਮ. ਨੰਬਰੀ 16095087, ਜੋ ਉਸ ਨੂੰ ਪੁਲਿਸ ਲਾਇਨ ਸ਼੍ਰੀ ਮੁਕਤਸਰ ਸਾਹਿਬ ਤੋਂ ਮਿਲਿਆ ਸੀ, ਸਮੇਤ 10 ਰੌਂਦ ਆਪਣੀ ਕਾਰ ’ਚ ਰੱਖ ਕੇ ਮੋਗਾ ਲਈ ਚੱਲ ਪਿਆ। ਜਦ ਉਹ ਕੋਟਕਪੂਰਾ ਸ਼ਾਹੀ ਢਾਬਾ ਸਾਹਮਣੇ ਸੇਤੀਆ ਪੈਲੇਸ ਪਾਸ ਪੁੱਜਾ ਤਾਂ ਸ਼ਰਾਬ ਦਾ ਨਸ਼ਾ ਹੋਣ ਕਾਰਨ ਉਸ ਨੂੰ ਕਾਰ ਚਲਾਉਣ ਵਿੱਚ ਮੁਸ਼ਕਿਲ ਆਉਣ ਲੱਗੀ ਤਾਂ ਉਸ ਨੂੰ ਕਾਰ ਵਿੱਚ ਹੀ ਅਰਾਮ ਕਰਨ ਲੱਗੇ ਨੂੰ ਨੀਂਦ ਆ ਗਈ। ਇਸ ਦੌਰਾਨ ਕੋਈ ਨਾਮਾਲੂਮ ਵਿਅਕਤੀ ਉਸ ਦਾ ਪਿਸਤੋਲ ਚੋਰੀ ਕਰਕੇ ਲੈ ਗਿਆ। ਇਸ ਸਬੰਧ ’ਚ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਬਿਆਨਕਰਤਾ ਨੇ ਦੱਸਿਆ ਕਿ ਬਠਿੰਡਾ ਦੀ ਪੁਲਿਸ ਵਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਇਕ 9 ਐੱਮ.ਐੱਮ. ਪਿਸਤੋਲ, 8 ਜਿੰਦਾ ਕਾਰਤੂਸਾਂ ਸਮੇਤ ਸੰਜੇ ਸਿੰਘ, ਸ਼ਮਿੰਦਰ ਸਿੰਘ ਅਤੇ ਸ਼ਾਹਬਾਜ ਸਿੰਘ ਨੂੰ ਗਿ੍ਰਫ਼ਤਾਰ ਕਰਕੇ ਇਨ੍ਹਾਂ ਪਾਸੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।