ਮੋਹਾਲੀ, 07 ਜਨਵਰੀ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਖਰੜ-ਬਨੂੰੜ ਰੋਡ ‘ਤੇ ਸਥਿਤ ਜਗਤ ਰਸੋਈ ਵਿਖੇ ਹੋਏ ਪੰਜਾਬ ਪੁਲਿਸ ਵੈੱਲਫੇਅਰ ਐਸੋਸੀਏਸ਼ਨ ਜਿਲ੍ਹਾ ਮੋਹਾਲੀ ਦੇ ਇਕੱਤਰਤਾ ਸਮਾਗਮ ਵਿੱਚ ਰੋਮੀ ਘੜਾਮੇਂ ਵਾਲ਼ੇ ਨੇ ਆਪਣੀਆਂ ਰੰਗਾਰੰਗ ਪੇਸ਼ਕਾਰੀਆਂ ਚਾਰ ਸੱਸੇ, ਛੁਣਛਣੇ ਵਿਕਣੇ ਆਏ, ਜੁਮਲੇ ਲੈ ਲਓ ਜੁਮਲੇ ਤੇ ਪਿੰਡਾਂ ਦੀ ਗੇੜੀ ਆਦਿ ਨਾਲ਼ ਖੂਬ ਛਹਿਬਰ ਲਾਈ। ਜਿੱਥੇ ਉਹਨਾਂ ਦਾ ਸੰਸਥਾ ਵੱਲੋਂ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰਿਟਾ. ਇੰਸਪੈਕਟਰ ਮਹਿੰਦਰ ਸਿੰਘ, ਰਿਟਾ. ਇੰਸਪੈਕਟਰ ਸ਼ਮਸ਼ੇਰ ਸਿੰਘ ਪ੍ਰਧਾਨ ਫਤਿਹਗੜ੍ਹ ਸਾਹਿਬ, ਰਿਟਾ. ਡੀ.ਐਸ.ਪੀ. ਸੋਹਣ ਲਾਲ ਪ੍ਰਧਾਨ ਰੋਪੜ, ਪ੍ਰਮੁੱਖ ਅਹੁਦੇਦਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

