ਏਟਕ, ਹੋਰ ਮੁਲਾਜ਼ਮ ਅਤੇ ਪੈਨਸ਼ਨਰਾਂ ਵੱਲੋਂ ਸੂਬਾਈ ਚੇਤਨਾ ਕਨਵੈਨਸ਼ਨ ਮੋਗਾ ਵਿਖੇ 20 ਨੂੰ
ਕੋਟਕਪੂਰਾ, 18 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਨਯੋਗ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਡਵੀਜ਼ਨ ਬੈਂਚ ਨੇ 17 ਦਸੰਬਰ 1982 ਨੂੰ ਇੱਕ ਮਹੱਤਵਪੂਰਨ ਫੈਸਲਾ ਕਰਕੇ ਕਿਹਾ ਸੀ ਕਿ ਪੈਨਸ਼ਨ ਕੋਈ ਇਨਾਮ, ਭੀਖ ਜਾਂ ਖੈਰਾਤ ਨਹੀਂ ਹੈ, ਜਿਹੜੀ ਹਾਕਮ ਸਰਕਾਰ ਦੀ ਮਰਜ਼ੀ ਨਾਲ ਦਿੱਤੀ ਜਾਣੀ ਹੈ। ਪੈਨਸ਼ਨ ਤਾਂ ਕਰਮਚਾਰੀ ਦਾ ਅਧਿਕਾਰ ਹੈ, ਜਿਹੜਾ ਕਿ ਸਮਾਜਿਕ ਸੁਰੱਖਿਆ ਤਹਿਤ ਉਸ ਨੂੰ ਹਰ ਹਾਲਤ ਵਿੱਚ ਮਿਲਣਾ ਹੈ ਕਿਉਂਕਿ ਉਸ ਨੇ ਆਪਣੀ ਜਵਾਨੀ ਦਾ ਸਾਰਾ ਸਮਾਂ ਸਰਕਾਰੀ ਸੇਵਾ ਵਿੱਚ ਲਾਇਆ ਹੁੰਦਾ ਹੈ। ਪੈਨਸ਼ਨ ਤਾਂ ਮੁਲਾਜ਼ਮਾਂ ਦੇ ਬੁੱਢਾਪੇ ਦੀ ਡੰਗੋਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ ਸਬੰਧਤ ਏਟਕ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਮਨਾਏ ਗਏ ਪੈਨਸ਼ਨਰ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਪ੍ਰੇਮ ਚਾਵਲਾ, ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਕੁਲਵੰਤ ਸਿੰਘ ਚਾਨੀ, ਪੈਨਸ਼ਨਰ ਆਗੂ ਅਸ਼ੋਕ ਕੌਸ਼ਲ ਵੱਲੋਂ ਕੀਤਾ ਗਿਆ। ਉਹਨਾਂ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਵਿੱਚ ਸਮੇਂ ਸਮੇਂ ਦੀਆਂ ਹੁਕਮਰਾਨ ਸਰਕਾਰਾਂ ਨੇ ਕਾਰਪੋਰੇਟ ਸੈਕਟਰ ਦੇ ਦਬਾਅ ਹੇਠ ਜਨਵਰੀ 2004 ਤੋਂ ਬਾਅਦ ਭਰਤੀ ਲੱਖਾਂ ਮੁਲਾਜ਼ਮਾਂ ਤੋਂ ਪੈਨਸ਼ਨ ਦਾ ਹੱਕ ਖੋਹਕੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਅਪਮਾਨ ਕਰ ਰਹੀਆਂ ਹਨ। ਸਮਾਗਮ ਦੌਰਾਨ 15 ਸੀਨੀਅਰ ਪੈਨਸ਼ਨਰਾਂ ਪ੍ਰਮੋਦ ਕੁਮਾਰ ਸ਼ਰਮਾ ਬਰਗਾੜੀ, ਸ਼ਕੁੰਤਲਾ ਦੇਵੀ, ਪ੍ਰਿੰਸੀਪਲ ਮੇਹਰ ਸਿੰਘ ਸੰਧੂ, ਅਸ਼ੋਕ ਚਾਵਲਾ ਸੁਪਰਡੈਂਟ, ਸੁਖਚਰਨ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ, ਰੁਲਦਾ ਸਿੰਘ ਪੀਆਰਟੀਸੀ, ਜਗਵੰਤ ਸਿੰਘ ਬਰਾੜ ਮੁੱਖ ਅਧਿਆਪਕ, ਦੇਵ ਕੌਰ ਮੁੱਖ ਅਧਿਆਪਕਾ, ਹਰਦੀਪ ਸਿੰਘ ਲੈਕਚਰਾਰ, ਕਸ਼ਮੀਰਾ ਸਿੰਘ, ਸੰਤੋਸ਼ ਕੁਮਾਰੀ ਚਾਵਲਾ, ਹਰਜੀਤ ਕੌਰ ਭੁੱਲਰ ਅਤੇ ਜਸਪਾਲ ਸਿੰਘ ਆਦਿ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਅਤੇ ਸਿਰੋਪਾਓ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੈਨਸ਼ਨਰ ਆਗੂ ਮੁਖ਼ਤਿਆਰ ਸਿੰਘ ਮੱਤਾ, ਸੋਮਨਾਥ ਅਰੋੜਾ, ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ, ਸੁਖਦੇਵ ਸਿੰਘ ਗਿੱਲ ਸੁਪਰਡੈਂਟ ਫਰੀਦਕੋਟ, ਸ਼ਾਮ ਲਾਲ ਚਾਵਲਾ , ਅਮਰਜੀਤ ਕੌਰ ਛਾਬੜਾ, ਇਕਬਾਲ ਸਿੰਘ ਰਣ ਸਿੰਘ ਵਾਲਾ, ਕੁਲਜੀਤ ਸਿੰਘ ਬੰਬੀਹਾ, ਪ੍ਰਦੀਪ ਸਿੰਘ ਬਰਾੜ, ਪ੍ਰਿੰਸੀਪਲ ਗੁਰਦੀਪ ਕੌਰ, ਹਰਪਾਲ ਸਿੰਘ ਮਚਾਕੀ, ਇੰਦਰਜੀਤ ਸਿੰਘ ਗਿੱਲ ਅਤੇ ਨਾਹਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ 16 ਫੀਸਦੀ ਦੀ ਦਰ ਨਾਲ ਡੀ ਏ ਦੀਆਂ ਬਕਾਇਆ ਪਈਆਂ ਪੰਜ ਕਿਸਤਾਂ ਤੁਰੰਤ ਦਿੱਤੀਆਂ ਜਾਣ, ਤਨਖਾਹ ਕਮਿਸ਼ਨ ਦਾ ਬਣਦਾ ਸਾਰਾ ਬਕਾਇਆ ਤੁਰਤ ਦਿੱਤਾ ਜਾਵੇ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਤੁਰੰਤ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ, ਪੰਜਾਬ ਦੇ ਸੱਤਵੇਂ ਤਨਖਾਹ ਕਮਿਸ਼ਨ ਦਾ ਤੁਰਤ ਗਠਨ ਕੀਤਾ ਜਾਵੇ, ਠੇਕਾ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਤੁਰਤ ਰੈਗੂਲਰ ਕੀਤਾ ਜਾਵੇ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਹੋਏ ਵੱਖ ਵੱਖ ਅਦਾਲਤੀ ਫੈਸਲੇ ਤੁਰੰਤ ਲਾਗੂ ਕੀਤੇ ਜਾਣ, ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਤੁਰੰਤ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਦੀ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਮਕ ਅਵਸਥਾ ਵਿੱਚ ਪਏ ਸਾਰੇ ਮਸਲੇ ਹੱਲ ਕੀਤੇ ਜਾਣ। ਸਮਾਗਮ ਦੌਰਾਨ ਸਰਵ ਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਵੱਲੋਂ ਸੰਸਦ ਦੇ ਮੌਜੂਦਾ ਸੈਸ਼ਨ ਵਿੱਚ ਲਿਆਂਦੇ ਜਾ ਰਹੇ ਬਿਜਲੀ ਸੋਧ ਐਕਟ 2025 ਅਤੇ ਪਿਛਲੇ ਸਮੇਂ ਦੌਰਾਨ ਮਜ਼ਦੂਰ ਪੱਖੀ 29 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਲਿਆਂਦੇ ਗਏ ਚਾਰ ਲੇਬਰ ਕੋਡਾਂ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਪੈਨਸ਼ਨਰ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1680 ਸੈਕਟਰ 22ਬੀ ,ਚੰਡੀਗੜ੍ਹ ਅਤੇ ਏਟਕ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਪੈਨਸ਼ਨਰ ਦਿਵਸ ਨੂੰ ਸਮਰਪਿਤ ਸੂਬਾਈ ਚੇਤਨਾ ਕਨਵੈਨਸ਼ਨ 20 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ ਠੀਕ 10-30 ਵਜੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਭਵਨ, ਨੇੜੇ ਬੱਸ ਸਟੈਂਡ ਮੋਗਾ ਵਿਖੇ ਕੀਤੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਗੁਰਚਰਨ ਸਿੰਘ ਮਾਨ, ਜਸਵਿੰਦਰ ਸਿੰਘ ਬਰਾੜ, ਗੁਰਦੀਪ ਭੋਲਾ, ਹਰਦੇਵ ਸਿੰਘ ਗਿੱਲ, ਮੰਦਰ ਸਿੰਘ ਲੈਕਚਰਾਰ, ਤਾਰਾ ਸਿੰਘ, ਰਮੇਸ਼ ਢੈਪਈ, ਸੁਖਮੰਦਰ ਸਿੰਘ ਰਾਮਸਰ, ਸਵਰਨ ਸਿੰਘ ਚਾਨੀ, ਹਰਜਿੰਦਰ ਸਿੰਘ, ਗੁਰਕੀਰਤ ਸਿੰਘ, ਮੇਜਰ ਸਿੰਘ, ਹਾਕਮ ਸਿੰਘ ਡੀ ਪੀ ਈ, ਰਮੇਸ਼ਵਰ ਸਿੰਘ ਸੁਪਰਡੈਂਟ, ਮੇਜਰ ਸਿੰਘ ਪੰਜਗਰਾਈਂ ਕਲਾਂ, ਰਾਮ ਮੂਰਤੀ, ਉਰਮਿਲਾ ਦੇਵੀ, ਮਲਕੀਤ ਸਿੰਘ ਢਿੱਲਵਾਂ ਕਲਾਂ, ਹਰਦੀਪ ਸਿੰਘ ਫਿਡੂ ਭਲਵਾਨ, ਦਰਸ਼ਨ ਸਿੰਘ ਫੌਜੀ, ਬਾਬੂ ਸਿੰਘ ਧਾਲੀਵਾਲ, ਕੇਵਲ ਸਿੰਘ ਲੰਭਵਾਲੀ, ਪਰਮਿੰਦਰ ਕੌਰ ਬਰਾੜ, ਸ੍ਰੀ ਕ੍ਰਿਸ਼ਨ ਸ਼ਰਮਾ, ਹਰੀ ਚੰਦ ਧਿੰਗੜਾ, ਜੋਗਿੰਦਰ ਸਿੰਘ ਛਾਬੜਾ, ਗੇਜ ਰਾਮ ਭੌਰਾ ਅਤੇ ਪਰਮਜੀਤ ਕੌਰ ਔਲਖ ਆਦਿ ਹਾਜ਼ਰ ਸਨ।

