ਪੰਜਾਬ ਵਿੱਚ ਖੱਤਰੀ ਪਰਿਵਾਰਾਂ ਨਾਲ ਹੋ ਰਹੀ ਧੱਕਾਸ਼ਾਹੀ ਅਤੇ ਉਨ੍ਹਾਂ ਦੀ ਸਮੱਸਿਆਵਾਂ ਨੂੰ ਸੁਣ ਕੇ ਹੱਲ ਕਰਨ ਲਈ ਲਗਾਤਾਰਤਾ ਵਿੱਚ ਮੀਟਿੰਗਾਂ ਰੱਖੀਆਂ ਗਈਆਂ ਹਨ
ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੀ ਹੰਗਾਮੀ ਮੀਟਿੰਗ ਹੋਈ : ਨਰੇਸ਼ ਸਹਿਗਲ
ਕੋਟਕਪੂਰਾ, 26 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ ਖੱਤਰੀ ਪਰਿਵਾਰਾਂ ਨਾਲ ਹੋ ਰਹੀ ਧੱਕਾਸ਼ਾਹੀ ਅਤੇ ਉਨ੍ਹਾਂ ਦੀ ਸਮੱਸਿਆਵਾਂ ਨੂੰ ਸੁਣ ਕੇ ਹੱਲ ਕਰਨ ਲਈ ਲਗਾਤਾਰਤਾ ਵਿੱਚ ਮਿਤੀ 10 ਮਾਰਚ 2025 ਤੋਂ 15 ਅਪ੍ਰੈਲ 2025 ਤੱਕ ਮੀਟਿੰਗਾਂ ਰੱਖੀਆਂ ਗਈਆਂ ਹਨ। ਇਹ ਮੀਟਿੰਗਾਂ ਹਰ ਜਿਲ੍ਹੇ ਵਿੱਚ ਰੱਖੀਆਂ ਗਈਆਂ ਹਨ ਤੇ ਜਿੱਥੇ ਪੰਜਾਬ ਪ੍ਰਦੇਸ਼ ਖੱਤਰੀ ਸਭਾ (ਰਜਿ:) ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਅਤੇ ਕਾਰਜਕਾਰਨੀ ਕਮੇਟੀ ਦੇ ਮੈਂਬਰ ਆਗੂ ਅਹੁਦੇਦਾਰ ਜਾਣਗੇ ਅਤੇ ਖੱਤਰੀ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਸੁਣਨਗੇ ਅਤੇ ਉਨ੍ਹਾਂ ਦੇ ਹੱਲ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਅੱਜ ਆਲ ਇੰਡੀਆ ਖੱਤਰੀ ਸਭਾ ਦੀ ਸਰਪ੍ਰਸਤੀ ਹੇਠ ਪੰਜਾਬ ਪ੍ਰਦੇਸ਼ ਖੱਤਰੀ ਸਭਾ (ਰਜਿ:) ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਕਪੂਰ ਨਰਸਿੰਗ ਹੋਮ ਕੋਟਕਪੂਰਾ ਵਿਖੇ ਹੋਈ। ਜਿੱਥੇ ਸਹਿਗਲ ਪ੍ਰਧਾਨ ਤੋਂ ਵੱਖ ਸਰਪ੍ਰਸਤ ਡਾH ਬੀ.ਕੇ. ਕਪੂਰ, ਅਸ਼ੋਕ ਕੁਮਾਰ ਦਿਓੜਾ, ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਚੋਪੜਾ (ਦੀਪਾ), ਸਕੱਤਰ ਰਾਜਨ ਚੋਪੜਾ, ਪ੍ਰਾਪੇਗੰਡਾ ਸੈਕਟਰੀ ਰਿੰਕੂ ਖੋਸਲਾ, ਅਮਿਤ ਦਿਓੜਾ, ਕਰਨ ਚੋਪੜਾ, ਪਵਨ ਉਪਲ, ਸਾਗਰ ਚੋਪੜਾ ਅਤੇ ਹੋਰ ਹਾਜਰ ਹੋਏ। ਮੀਟਿੰਗ ਵਿੱਚ ਵੱਖ-ਵੱਖ ਅਹੁਦੇਦਾਰ ਆਗੂਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕਰਦਿਆਂ ਇਹ ਵੀ ਕਿਹਾ ਕਿ ਅੱਜ ਕੱਲ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਖੱਤਰੀ ਪਰਿਵਾਰਾਂ ਨੂੰ ਬਹੁਤ ਦਿੱਕਤ$ਤਕਲੀਫਾਂ ਆ ਰਹੀਆਂ ਹਨ। ਇਸ ਲਈ ਜਿਲ੍ਹਾਵਾਈਜ਼ ਮੀਟਿੰਗਾਂ ਕਰਨੀਆਂ ਅਤਿ ਜਰੂਰੀ ਸਨ। ਇਹ ਮੀਟਿੰਗਾਂ ਹਰ ਇੱਕ ਜਿਲ੍ਹੇ ਵਿੱਚ ਕ੍ਰਮਵਾਰ 10 ਮਾਰਚ 2025 ਨੂੰ ਜਿਲ੍ਹਾ ਜਲੰਧਰ, 11 ਮਾਰਚ ਨੂੰ ਗੁਰਦਾਸਪੁਰ, 12 ਮਾਰਚ ਨੂੰ ਪਠਾਨਕੋਟ, 16 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, 17 ਮਾਰਚ ਨੂੰ ਫਿਰੋਜਪੁਰ, 18 ਮਾਰਚ ਨੂੰ ਫਰੀਦਕੋਟ, 20 ਮਾਰਚ ਨੂੰ ਫਾਜਿਲਕਾ, 21 ਮਾਰਚ ਨੂੰ ਸ੍ਰੀ ਮੁਕਤਸਰ ਸਾਹਿਬ, 23 ਮਾਰਚ ਨੂੰ ਮਾਨਸਾ, 24 ਮਾਰਚ ਨੂੰ ਬਠਿੰਡਾ, 26 ਮਾਰਚ ਨੂੰ ਬਰਨਾਲਾ, 27 ਮਾਰਚ ਨੂੰ ਸੰਗਰੂਰ, 30 ਮਾਰਚ ਨੂੰ ਪਟਿਆਲਾ, 31 ਮਾਰਚ ਨੂੰ ਐਸ.ਏ.ਐਸ. ਨਗਰ (ਮੋਹਾਲੀ), 01 ਅਪ੍ਰੈਲ ਨੂੰ ਰੂਪਨਗਰ (ਰੋਪੜ), 02 ਅਪ੍ਰੈਲ ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), 03 ਅਪ੍ਰੈਲ ਨੂੰ ਫਤਿਹਗੜ੍ਹ ਸਾਹਿਬ, 04 ਅਪ੍ਰੈਲ ਨੂੰ ਤਰਨਤਾਰਨ, 05 ਅਪ੍ਰੈਲ ਨੂੰ ਕਪੂਰਥਲਾ, 06 ਅਪ੍ਰੈਲ ਨੂੰ ਲੁਧਿਆਣਾ, 07 ਅਪ੍ਰੈਲ ਨੂੰ ਹੁਸ਼ਿਆਰਪੁਰ, 13 ਅਪ੍ਰੈਲ ਨੂੰ ਮਲੇਰਕੋਟਲਾ, 15 ਅਪ੍ਰੈਲ ਨੂੰ ਮੋਗਾ ਰੱਖੀਆਂ ਗਈਆਂ ਹਨ। ਇੰਨਾਂ ਮੀਟਿੰਗਾਂ ਤੋਂ ਬਾਅਦ ਪੰਜਾਬ ਪ੍ਰਦੇਸ਼ ਖੱਤਰੀ ਸਭਾ (ਰਜਿ:) ਦਾ ਇਜਲਾਸ ਖੱਤਰੀ ਪਰਿਵਾਰ ਮਿਲਨ ਸਮਾਰੋਹ ਰੱਖਿਆ ਜਾਵੇਗਾ। ਜਿਸ ਵਿੱਚ ਹਰ ਇੱਕ ਪੰਜਾਬ ਦੇ ਯੂਨਿਟ 263 ਅਤੇ ਜਿਲ੍ਹਾ ਪ੍ਰਧਾਨ ਅਤੇ ਕਾਰਜਕਾਰਨੀ ਕਮੇਟੀ ਸਮੇਤ ਲੇਡੀਜ਼ ਅਤੇ ਯੂਥ ਵਿੰਗ ਸ਼ਾਮਲ ਹੋਣਗੇ। ਸਹਿਗਲ ਨੇ ਇਹ ਵੀ ਦੱਸਿਆ ਕਿ ਅੱਜ ਪੂਰੇ ਪੰਜਾਬ ਵਿੱਚ 17 ਲੱਖ ਮੈਂਬਰ ਅਤੇ ਬੱਚਿਆਂ ਪਰਿਵਾਰਕ ਸਮੇਤ ਖੱਤਰੀ ਸਭਾ ਦੇ 72 ਲੱਖ ਮੈਂਬਰ ਹਨ।
ਫੋਟੋ ਕੈਪਸ਼ਨ: ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਅਤੇ ਹੋਰ ਅਹੁਦੇਦਾਰ ਆਗੂ ਮੀਟਿੰਗ ਕਰਦੇ ਫੋਟੋ ਵਿੱਚ ਦਿਖਾਈ ਦੇ ਰਹੇ ਹਨ।
