16 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਅਤੇ ਮੁਜ਼ਾਹਰਾਕਰਨ ਦਾ ਕੀਤਾ ਐਲਾਨ
ਫਰੀਦਕੋਟ , 13 ਅਕਤੂਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਭਗਵੰਤ ਮਾਨ ਸਰਕਾਰ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰ ਮੰਗਾਂ ਪ੍ਰਤੀ ਧਾਰਨ ਕੀਤੀ ਗਈ ਨਾਂਹ ਪੱਖੀ ਪਹੁੰਚ ਦੇ ਖਿਲਾਫ ਰੋਸ ਪ੍ਰਗਟ ਕਰਨ ਲਈ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਅੱਜ ਫਰੀਦਕੋਟ ਜ਼ਿਲ੍ਹੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਪ੍ਰੇਮ ਚਾਵਲਾ, ਜਤਿੰਦਰ ਕੁਮਾਰ, ਸੁਖਵਿੰਦਰ ਸਿੰਘ ਸੁੱਖੀ, ਹਰਪ੍ਰੀਤ ਸਿੰਘ, ਅਸ਼ੋਕ ਕੌਸ਼ਲ, ਸੁਰਿੰਦਰ ਸਿੰਘ ਪਾਵਰ ਕਾਮ ਪੈਨਸ਼ਨਰ ਆਗੂ ਕੁਲਵਿੰਦਰ ਸਿੰਘ ਮੌੜ, ਵੀਰ ਇੰਦਰਜੀਤ ਸਿੰਘ ਪੁਰੀ, ਦਰਸ਼ਨ ਬਾਵਾ, ਹਰਵਿੰਦਰ ਸ਼ਰਮਾ ਸੂਬਾ ਪ੍ਰਧਾਨ, ਇਕਬਾਲ ਸਿੰਘ ਢੁੱਡੀ, ਗਗਨ ਪਾਹਵਾ , ਗੁਰਪ੍ਰੀਤ ਸਿੰਘ ਔਲਖ, ਇੰਦਰਜੀਤ ਸਿੰਘ ਗਿੱਲ, ਰਮੇਸ਼ ਕੌਸ਼ਲ, ਕੁਲਬੀਰ ਸਿੰਘ ਸਰਾਵਾਂ, ਸੋਮ ਨਾਥ ਅਰੋੜਾ ਅਤੇ ਹਰਜਸਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਇਸ ਸਰਕਾਰ ਨੂੰ ਪੰਜਾਬ ਵਿੱਚ ਹੁਣ ਤੱਕ ਦੀਆਂ ਹੁਕਮਰਾਨ ਸਰਕਾਰਾਂ ਵਿੱਚੋਂ ਸਭ ਤੋਂ ਮਾੜੀ ਸਰਕਾਰ ਕਰਾਰ ਦਿੱਤਾ। ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਅੱਗੇ ਕਿਹਾ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸਮਾਂ ਕਦੇ ਵੀ ਮੁਆਫ ਨਹੀਂ ਕਰੇਗਾ ਜਿਸ ਨੇ ਪੰਜਾਬ ਦੇ ਲੱਖਾਂ ਕੱਚੇ, ਠੇਕਾ ਆਧਾਰਤ, ਸਕੀਮ ਵਰਕਰ, ਆਊਟਸੋਰਸ ਮੁਲਾਜ਼ਮ ਅਤੇ ਰੈਗੂਲਰ ਮੁਲਾਜ਼ਮਾਂ ਤੋਂ ਇਲਾਵਾ ਪੈਨਸ਼ਨਰਾਂ ਨਾਲ ਆਪਣੇ ਚੋਣ ਵਾਅਦਿਆਂ ਵਿੱਚੋਂ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਜਿਵੇਂ ਕਿ ਹਰ ਤਰਾਂ ਕੱਚੇ,ਠੇਕਾ ਅਤੇ ਆਊਟ ਸੋਰਸ ਮੁਲਾਜਮਾਂ ਨੂੰ ਪੱਕਾ ਕਰਨਾ, ਡੀ ਏ ਦੀਆਂ ਬਕਾਇਆ ਪਈਆਂ ਪੰਜ ਕਿਸਤਾਂ ਅਨੁਸਾਰ 16 ਫੀਸਦੀ ਬਣਦਾ ਮਹਿੰਗਾਈ ਭੱਤਾ ਸਮੇਤ ਏਰੀਅਰ ਦੇਣਾ,1-1-04 ਤੋਂ ਭਰਤੀ ਮੁਲਾਜਮਾਂ ਤੇ ਪੁਰਾਣੀ ਪੈਨਸਨ ਸਕੀਮ ਲਾਗੂ ਕਰਨਾਂ,ਪੈਨਸਨਰਾਂ ਤੇ 2.59 ਦਾ ਗੁਣਾਂਕ ਲਾਗੂ ਕਰਨਾ,17ਜੁਲਾਈ 2020 ਤੋਂ ਭਰਤੀ ਮੁਲਾਜਮਾਂ ਤੇ ਕੇਂਦਰੀ ਸਕੇਲਾਂ ਦੀ ਬਜਾਏ ਪੰਜਾਬ ਦੇ ਸਕੇਲ ਲਾਗੂ ਕਰਨਾ,15 ਜਨਵਰੀ 2015 ਦਾ ਪੱਤਰ ਤੁਰੰਤ ਰੱਦ ਕਰਨਾ ,ਆਸਾ,ਆਂਗਨਵਾੜੀ ਵਰਕਰਾਂ ਤੇ ਮਿਡ ਡੇ ਮੀਲ ਵਰਕਰਾਂਨੂੰ ਮੁਲਾਜਮ ਮੰਨ ਕੇ ਰੈਗੂਲਰ ਕਰਨਾਂ,ਬੰਦ ਕੀਤੇ ਭੱਤੇ ਬਹਾਲ ਕਰਨਾ,4-9-14 ਸਾਲਾ ਪ੍ਰਵੀਨਤਾ ਤਰੱਕੀ ਚਾਲੂ ਕਰਨਾ ਅਤੇ ਪੰਜਾਬ ਦੇ ਮੁਲਾਜਮਾਂ ਦੀ ਤਨਖਾਹਾਂ ਅਤੇ ਪੈਨਸਨਰਾਂ ਦੀਆਂ ਪੈਨਸ਼ਨਾਂ ਦੀ ਮੁੜ ਸੁਧਾਈ ਲਈ ਸੱਤਵੇਂ ਤਨਖਾਹ ਕਮਿਸ਼ਨ ਦਾ ਗਠਨ ਕਰਨਾਂ,ਆਦਿ ਦੀ ਲਿਸਟ ਦਿਨੋ ਦਿਨ ਹੋਰ ਲੰਮੀ ਹੋ ਰਹੀ ਹੈ। ਆਗੂਆਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਬਿਜਲੀ ਬੋਰਡ ਅਤੇ ਕਈ ਹੋਰ ਸਰਕਾਰੀ ਜਾਇਦਾਦਾਂ ਨੂੰ ਨਿੱਜੀ ਹੱਥਾਂ ਵਿੱਚ ਕੌਡੀਆਂ ਦੇ ਭਾਅ ਵੇਚਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਇਸ ਵਤੀਰੇ ਦੇ ਖਿਲਾਫ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ 16 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਅਤੇ ਮੁਜ਼ਾਹਰਾ ਕੀਤਾ ਜਾਵੇਗਾ। ਇਸ ਉਪਰੰਤ ਸਪੀਕਰ ਪੰਜਾਬ ਵਿਧਾਨ ਸਭਾ ਦੇ ਪ੍ਰਤੀਨਿਧ ਹਰਪ੍ਰੀਤ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਰੋਸ ਪੱਤਰ ਦਿੱਤਾ ਗਿਆ। ਇਸ ਮੌਕੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਰਾਹੀਂ ਪਿਛਲੇ ਦਿਨੀਂ ਭਾਰਤ ਦੀ ਸਰਵਉੱਚ ਅਦਾਲਤ ਦੇ ਮੁੱਖ ਜੱਜ ਜਸਟਿਸ ਗਵਈ ਉਪਰ ਡਿਊਟੀ ਦੌਰਾਨ ਇੱਕ ਵਕੀਲ ਵੱਲੋਂ ਜੁਤਾ ਉਛਾਲੇ ਜਾਣ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ਸੰਵਿਧਾਨ ਅਤੇ ਨਿਆਂਪਾਲਿਕਾ ਲਈ ਗੰਭੀਰ ਖਤਰਾ ਕਰਾਰ ਦਿੱਤਾ ਗਿਆ। ਦੂਜੇ ਮਤੇ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਲੱਦਾਖ ਦੇ ਹਰਮਨ ਪਿਆਰੇ ਲੋਕ ਆਗੂ ਸੋਨਮ ਵਾਂਗਚੁਕ ਦੀ ‘ਰਾਸ਼ਟਰੀ ਸੁਰੱਖਿਆ ਕਾਨੂੰਨ’ ਤਹਿਤ ਕੀਤੀ ਗ੍ਰਿਫਤਾਰੀ ਤੁਰੰਤ ਖਤਮ ਕਰਕੇ ਰਿਹਾ ਕੀਤਾ ਜਾਵੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਿੱਠੂ ਸਿੰਘ ਪ੍ਰਧਾਨ, ਚਿਤਰੰਜਨ ਗਾਭਾ, ਅਮਰਜੀਤ ਸਿੰਘ ਦੁੱਗਲ, ਕੁਲਦੀਪ ਸਿੰਘ ਘਣੀਆ, ਲਵਕਰਨ ਸਿੰਘ, ਗੁਰਚਰਨ ਸਿੰਘ ਮਾਨ, ਇਕਬਾਲ ਸਿੰਘ ਮਘੇੜਾ, ਤਰਸੇਮ ਨਰੂਲਾ, ਮੰਦਰ ਸਿੰਘ, ਰਵਿੰਦਰ ਸਿੰਘ ਰਿੰਪੀ, ਤਾਰਾ ਸਿੰਘ, ਮਦਨ ਲਾਲ, ਗਮਦੂਰ ਸਿੰਘ ਬਰਾੜ, ਸੁਸ਼ੀਲ ਕੁਮਾਰ , ਹਰਦੇਵ ਸਿੰਘ ਗਿੱਲ, ਜਸਪਾਲ ਸਿੰਘ, ਸੁਖਰਾਜ ਸਿੰਘ ਮੁੱਖ ਅਧਿਆਪਕ, ਸੂਰਤ ਸਿੰਘ ਮਾਹਲਾ, ਅਜੀਤ ਸਿੰਘ, ਪ੍ਰਦੀਪ ਸਿੰਘ ਬਰਾੜ , ਗੇਜ ਰਾਮ ਭੌਰਾ, ਸੁਖਦਰਸ਼ਨ ਸਿੰਘ ਲੈਕਚਰਾਰ, ਰਾਜੇਸ਼ ਕੁਮਾਰ, ਮਨਜਿੰਦਰ ਸਿੰਘ, ਸੁਖਬੀਰ ਸਿੰਘ, ਹਰਪ੍ਰੀਤ ਸਿੰਘ ਖਾਲਸਾ, ਹਰਪ੍ਰੀਤ ਸਿੰਘ ਵਾੜਾ ਦੜਾਕਾ, ਨਰਿੰਦਰ ਸਿੰਘ , ਗੁਰਜੰਟ ਸਿੰਘ , ਜੋਗਿੰਦਰ ਸਿੰਘ, ਤੇਜਵੰਤ ਸਿੰਘ ਢਿੱਲਵਾਂ, ਦਿਨੇਸ਼ ਕੁਮਾਰ, ਦੀਪਕ ਕੁਮਾਰ, ਪਰਵੀਨ ਕੁਮਾਰ, ਅਮਨਦੀਪ ਸਿੰਘ, ਕਰਮਜੀਤ ਸਿੰਘ, ਮਨਪ੍ਰੀਤ ਸਿੰਘ, ਹਰੀ ਦਾਸ, ਓਮ ਪ੍ਰਕਾਸ਼, ਮਲਕੀਤ ਸਿੰਘ, ਰਤਨ ਸਿੰਘ, ਅਵਤਾਰ ਸਿੰਘ, ਸੁਖਮੰਦਰ ਸਿੰਘ ਆਦਿ ਹਾਜ਼ਰ ਸਨ।