
ਕੋਟਕਪੂਰਾ, 6 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਵੀਰਇੰਦਰ ਜੀਤ ਸਿੰਘ ਪੁਰੀ , ਸੁਪਰਵਾਈਜ਼ਰ ਪੰਜਾਬ ਮੰਡੀ ਬੋਰਡ ਫਰੀਦਕੋਟ ਵੱਲੋਂ ਲਗਭਗ 39 ਸਾਲ 8 ਮਹੀਨੇ 6 ਦਿਨ ਦੀ ਸੇਵਾ ਨਿਭਾਉਣ ਉਪਰੰਤ ਅੱਜ ਸਥਾਨਕ ਫਰੀਦਕੋਟ ਰੋਡ ‘ਤੇ ਸਥਿਤ ਅੰਮ੍ਰਿਤ ਮੈਰਿਜ ਪੈਲੇਸ ਵਿੱਚ ਸੇਵਾ ਮੁਕਤੀ ਦੇ ਮੌਕੇ ‘ਤੇ ਮੁਲਾਜ਼ਮ ਅਤੇ ਜਨਤਕ ਜਥੇਬੰਦੀਆਂ ਵੱਲੋਂ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪੰਜਾਬ ਜਮਹੂਰੀ ਲਹਿਰ ਦੇ ਉੱਗੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ, ਪੰਜਾਬ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਖਜ਼ਾਨਚੀ ਕਾਮਰੇਡ ਮਾਹੀਪਾਲ, ਤੀਰਥ ਸਿੰਘ ਬਾਸੀ ਸੂਬਾ ਜਨਰਲ ਸਕੱਤਰ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ, ਬਿਕਰਮਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ ਫਰੀਦਕੋਟ, ਨਰਿੰਦਰ ਸਿੰਘ ਤੇ ਜਸਵੀਰ ਸਿੰਘ ਐਸ ਡੀ ਓ, ਗੁਰਚਰਨ ਸਿੰਘ ਬੁੱਟਰ, ਜਤਿੰਦਰ ਕੁਮਾਰ ਮੁਲਾਜ਼ਮ ਆਗੂ, ਗੁਰਬਖਸ਼ ਸਿੰਘ ਗਿੱਲ, ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸ਼ਮਸ਼ੇਰ ਸਿੰਘ ਕਿੰਗਰਾ ਅਤੇ ਸੁਰਜੀਤ ਸਿੰਘ, ਨਜ਼ਦੀਕੀ ਰਿਸ਼ਤੇਦਾਰ ਮੋਹਨਜੀਤ ਸਿੰਘ ਪੁਰੀ, ਗੁਰਤੇਜ ਸਿੰਘ ਖਹਿਰਾ, ਫੀਲਡ ਐਂਡ ਵਰਕਸ਼ਾਪ ਮੁਲਾਜ਼ਮ ਯੂਨੀਅਨ ਦੇ ਜਨਰਲ ਸਕੱਤਰ ਫੁਮਣ ਸਿੰਘ, ਮੰਡੀ ਬੋਰਡ ਮੁਲਾਜਮਾਂ ਦੇ ਸੂਬਾ ਜਨਰਲ ਸਕੱਤਰ ਗੋਪਾਲ ਚੰਦ ਆਦਿ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਆਪਣੇ ਸੰਬੋਧਨ ਵਿੱਚ ਵੀਰ ਇੰਦਰਜੀਤ ਸਿੰਘ ਪੁਰੀ ਦੇ ਸੇਵਾ ਕਾਲ ਦੌਰਾਨ ਵਿਭਾਗ ਪ੍ਰਤੀ ਅਤੇ ਮੁਲਾਜ਼ਮਾਂ ਦੇ ਹਿੱਤਾਂ ਪ੍ਰਤੀ ਜਥੇਬੰਦੀਆਂ ਵਿੱਚ ਨਿਭਾਈ ਗਈ ਭੂਮਿਕਾ ਦੀ ਭਰਪੂਰ ਸ਼ਲਾਗਾ ਕੀਤੀ। ਸਮਾਗਮ ਦੇ ਸ਼ੁਰੂ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਇਸ ਉਪਰੰਤ ਪੰਜਾਬ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਤੇਜ ਸਿੰਘ ਹਰੀਨੋਂ ਨੇ ਸੇਵਾ ਮੁਕਤ ਹੋ ਰਹੇ ਮੁਲਾਜ਼ਮ ਆਗੂ ਵੀਰਇੰਦਰ ਜੀਤ ਸਿੰਘ ਪੁਰੀ ਦੇ ਜੀਵਨ ਸਬੰਧੀ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।ਸਮਾਗਮ ਦਾ ਸਟੇਜ ਸੰਚਾਲਨ ਪੈਨਸ਼ਨਰ ਆਗੂ ਪ੍ਰੇਮ ਚਾਵਲਾ ਵੱਲੋਂ ਬਾਖੂਬੀ ਨਿਭਾਇਆ ਗਿਆ। ਆਪਣੇ ਸੰਬੋਧਨ ਵਿੱਚ ਕਾਮਰੇਡ ਮੰਗਤ ਰਾਮ ਪਾਸਲਾ ਨੇ ਸਮੂਹ ਹਾਜ਼ਰੀਨ ਨੂੰ ਸਾਥੀ ਵੀਰਇੰਦਰ ਜੀਤ ਸਿੰਘ ਪੁਰੀ ਦੇ ਸੰਘਰਸ਼ਮਈ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ‘ਤੇ ਜੋਰ ਦਿੰਦਿਆਂ ਪੰਜਾਬ ਅਤੇ ਦੇਸ਼ ਦੇ ਰਾਜਨੀਤਕ, ਆਰਥਿਕ, ਸਮਾਜਿਕ ਹਾਲਤਾਂ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਦਿਨੋ ਦਿਨ ਅਮਨ ਕਾਨੂੰਨ ਦੀ ਪੈਦਾ ਹੋਈ ਸਥਿਤੀ, ਨਸ਼ਿਆਂ ਦੇ ਵੱਧ ਰਹੇ ਪ੍ਰਚਲਨ ਕਾਰਨ ਵਾਪਰੀਆਂ ਗੁੰਡਾਗਰਦੀ ਦੀਆਂ ਤਾਜ਼ਾ ਮੰਦਭਾਗੀਆਂ ਘਟਨਾਵਾਂ ਲਈ ਹੁਕਮਰਾਨ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਸਮਾਗਮ ਦੌਰਾਨ ਪੰਜਾਬ ਮੰਡੀ ਬੋਰਡ ਫਰੀਦਕੋਟ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ, ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਸ਼ਾਨਦਾਰ ਤੋਹਫ਼ੇ ਦੇਕੇ ਵੀਰਇੰਦਰ ਜੀਤ ਸਿੰਘ ਪੁਰੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੀਰਇੰਦਰ ਜੀਤ ਸਿੰਘ ਪੁਰੀ ਵੱਲੋਂ ਮੁਲਾਜ਼ਮ ਜਥੇਬੰਦੀਆਂ ਲਈ 154 ਵਰਗ ਗਜ਼ ਦਾ ਪਲਾਟ ਅਤੇ ਇੱਕ ਸੱਤ ਸੀਟਾਂ ਵਾਲੀ ਆਟੀਕਾ ਕਾਰ, ਇੱਕ ਸਪੀਕਰ, 10 ਦਰੀਆਂ ਅਤੇ 50,000 ਰੁਪਏ ਦੀ ਰਾਸ਼ੀ ਨਗਦ ਦੇਣ ਦਾ ਐਲਾਨ ਕਰਕੇ ਆਪਣਾ ਬਹੁਮੁੱਲਾ ਯੋਗਦਾਨ ਪਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਤਾਪ ਸਿੰਘ ਸਰਪੰਚ ਅਤੇ ਸਮੂਹ ਪੰਚਾਇਤ ਮੈਂਬਰ ਪਿੰਡ ਬਰਗਾੜੀ, ਸੁਖਮੰਦਰ ਸਿੰਘ ਢਿੱਲਵਾਂ, ਅਜੀਤ ਸਿੰਘ ਖਾਲਸਾ, ਸੋਮ ਨਾਥ ਅਰੋੜਾ, ਇਕਬਾਲ ਸਿੰਘ ਰਣ ਸਿੰਘ ਵਾਲਾ, ਸੂਰਤ ਸਿੰਘ ਮਾਹਲਾ, ਇੰਦਰਜੀਤ ਸਿੰਘ ਖੀਵਾ,
ਪ੍ਰਿੰਸੀਪਲ ਕ੍ਰਿਸ਼ਨ ਲਾਲ, ਬਲਕਾਰ ਸਿੰਘ ਔਲਖ, ਸੁਖਮੰਦਰ ਸਿੰਘ ਗਿੱਲ ਪੀਆਰਟੀਸੀ ਜ਼ਿਲ੍ਹਾ ਪ੍ਰਧਾਨ, ਸੁਰਿੰਦਰ ਸਿੰਘ, ਚਮਕੌਰ ਸਿੰਘ, ਲਾਭ ਸਿੰਘ, ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ ਔਲਖ, ਨਸੀਬ ਕੌਰ, ਪਰਮਜੀਤ ਕੌਰ, ਜਸਵੀਰ ਸਿੰਘ, ਤੇਜਵੰਤ ਸਿੰਘ, ਅਮਿ ਚੰਦ, ਸੁਸ਼ੀਲ ਕੁਮਾਰ, ਕ੍ਰਿਸ਼ਨ ਕੁਮਾਰ ਗੁਗਨੀ, ਤਜਿੰਦਰ ਸਿੰਘ, ਪ੍ਰਦੀਪ ਕੁਮਾਰ ਕਾਊ, ਹਰੀਦਾਸ, ਜਨਕ ਰਾਜ ਜਨਕੂ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ ਹੈਪੀ, ਕਰਮਜੀਤ ਸਿੰਘ, ਅਮਰ ਸਿੰਘ, ਪਰਮਜੀਤ ਸਿੰਘ ਪੰਮਾ, ਜਸਮੇਲ ਸਿੰਘ ਰਾਹੀ, ਆਦਿ ਵੀ ਹਾਜ਼ਰ ਸਨ।

