ਕੋਟਕਪੂਰਾ, 12 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ, ਮਲਟੀਪਰਪਸ ਸਕੂਲ ਪਟਿਆਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸਾਰੇ ਜ਼ਿਲ੍ਹਿਆਂ ਦੇ 14,17 ਅਤੇ 19 ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਲੜਕੀਆਂ ਅਤੇ ਲੜਕਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਕੁਰਾਸ਼ ਵਿੱਚ ਗਿਆਰਵੀਂ ਜਮਾਤ ਦੀ ਵਿਦਿਆਰਥਣ ਪਵਨਦੀਪ ਕੌਰ ਸਪੁੱਤਰੀ ਚਰਨਜੀਤ ਸਿੰਘ ਨੇ ਉਮਰ ਵਰਗ 19 ਵਿੱਚ (44 ਕਿਲੋ) ਵਿੱਚ ਭਾਗ ਲਿਆ ਅਤੇ ਰਾਜ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਬਾਰਵੀਂ ਜਮਾਤ ਦੀ ਵਿਦਿਆਰਥਣ ਕੁਲਦੀਪ ਸ਼ਰਮਾ ਸਪੁੱਮਨਜਿੰਦਰ ਕੁਮਾਰ ਨੇ ਉਮਰ ਵਰਗ 19 ਵਿੱਚ (48 ਕਿਲੋੇ) ਨੇ ਰਾਜ ਵਿੱਚੋਂ ਤੀਜਾ, ਨੌਵੀਂ ਜਮਾਤ ਦਾ ਵਿਦਿਆਰਥੀ ਕਰਨਜੋਤ ਸਿੰਘ ਸਪੁੱਤਰ ਕਮਲਦੀਪ ਸਿੰਘ ਨੇ ਉਮਰ ਵਰਗ 14 ਵਿੱਚ (50 ਕਿੱਲੋ) ਰਾਜ ਵਿੱਚੋਂ ਦੂਜਾ, ਗਿਆਰਵੀਂ ਜਮਾਤ ਦਾ ਵਿਦਿਆਰਥੀ ਅਮਨਿੰਦਰ ਸਿੰਘ ਸਪੁੱਤਰ ਕੁਲਦੀਪ ਸਿੰਘ ਨੇ ਉਮਰ ਵਰਗ 19 ਵਿੱਚ (55 ਕਿਲੋ) ਵਿੱਚ ਭਾਗ ਲਿਆ ਅਤੇ ਰਾਜ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ, ਸਟਾਫ, ਕੋਚ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਸਕੂਲ ਦੇ ਪਿ੍ਰੰਸੀਪਲ ਰਾਕੇਸ਼ ਸ਼ਰਮਾ ਨੇ ਇਸ ਸ਼ਾਨਦਾਰ ਜਿੱਤ ਲਈ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਮੈਡਮ ਕੇਵਲ ਕੌਰ ਅਤੇ ਚੋਣ ਸਕੱਤਰ ਸੁਖਮੀਤ ਸਿੰਘ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਤੀ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਕੋਚ ਸਾਹਿਬਾਨਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਦਿਆਰਥੀ, ਮੈਡਮ ਨਵਪ੍ਰੀਤ ਸ਼ਰਮਾ, ਰਾਜਵਿੰਦਰ ਕੌਰ, ਪ੍ਰਦੀਪ ਕੁਮਾਰ, ਹਰਵਿੰਦਰ ਸਿੰਘ (ਕੋਚ), ਮਨਪ੍ਰੀਤ ਸਿੰਘ (ਕੋਚ) ਸਮੇਤ ਸਮੂਹ ਮੈਂਫ਼ਰ ਅਤੇ ਵਿਦਿਆਰਥੀ-ਵਿਦਿਆਰਥਣਾ ਵੀ ਹਾਜਰ ਸਨ।

