ਪਰੋ ਪ੍ਰੈਫੈਸ਼ਨ ਵੈਟਸ ਅਲਾਇੰਸ ਵੱਲੋਂ ਅਪਣਾ ਪੈਨਲ ਲਾਂਚ

ਲੁਧਿਆਣਾ 01 ਅਪ੍ਰੈਲ ( ਡਾ. ਦਰਸ਼ਨ ਖੇੜੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਚ ਵੈਟਰਨਰੀ ਪ੍ਰੈਕਟਿਸ ਨੂੰ ਇੰਡੀਅਨ ਵੈਟਰਨਰੀ ਕੌਂਸਲ ਐਕਟ1984 ਰਾਹੀਂ ਨਿਯਮਤ ਕਰਨ ਲਈ ਬਣੀ ਪੰਜਾਬ ਵੈਟਰਨਰੀ ਕੌਂਸਲ ਦੀ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ | ਇਹ ਚੋਣਾਂ ਆਉਂਦੀ 22 ਅਪ੍ਰੈਲ ਨੂੰ ਲੁਧਿਆਣਾ, ਪਟਿਆਲਾ, ਬਠਿੰਡਾ, ਜਲੰਧਰ ਅਤੇ ਅੰਮ੍ਰਿਤਸਰ ਸਾਹਿਬ ਵਿਖੇ ਇਸ ਕੰਮ ਲਈ ਵਿਸ਼ੇਸ਼ ਤੌਰ ‘ਤੇ ਸਥਾਪਿਤ ਕੀਤੇ ਪੰਜ ਪੋਲਿੰਗ ਬੂਥਾਂ ‘ਤੇ ਪਾਈਆਂ ਜਾ ਸਕਣਗੀਆਂ | ਕੌਂਸਲ ਨਾਲ ਰਜਿਸਟਰਡ ਕੋਈ ਵੀ ਵੈਟਰਨਰੀ ਗਰੈਜੂਏਟ ਅਪਣੇ ਮਨਪਸੰਦ ਚਾਰ ਉਮੀਦਵਾਰਾਂ ਨੂੰ ਇਹ ਵੋਟ ਪਾ ਸਕਦਾ ਹੈ |
ਅੱਜ ਇੱਥੇ ਮਾਹਲ ਹੋਟਲ ਵਿਖੇ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਇਕੱਠੇ ਹੋਏ ਵੱਡੀ ਗਿਣਤੀ ਵੈਟਰਨਰੀ ਡਾਕਟਰਾਂ ਨੇ ਪ੍ਰੋ ਪ੍ਰੋਫੈਸਨ ਵੈਟਸ ਅਲਾਇੰਸ ਵੱਲ਼ੋਂ ਅਪਣਾ ਪੈਨਲ ਲਾਂਚ ਕੀਤਾ ਗਿਆ | ਜਿਸ ਵਿੱਚ ਗਡਵਾਸੂ ਯੂਨੀਵਰਸਿਟੀ ਦੇ ਸਰਜਰੀ ਵਿਭਾਗ ਦੇ ਪ੍ਰੋਫੈਸਰ ਡਾ. ਸ਼ਸ਼ੀ ਕਾਂਤ ਮਹਾਜਨ, ਸੀਨੀਅਰ ਵੈਟਰਨਰੀ ਅਫਸਰ ਰਾਜਪੁਰਾ ਡਾ. ਕੰਵਰ ਅਨੂਪ ਸਿੰਘ ਕਲੇਰ, ਸੀਨੀਅਰ ਵੈਟਰਨਰੀ ਅਫਸਰ ਅਟਾਰੀ ਡਾ. ਅਮਰਪ੍ਰੀਤ ਸਿੰਘ ਪੰਨੂ ਅਤੇ ਪੰਜਾਬ ਸਟੇਟ ਵੈਟਰਨਰੀ ਅਫਸਰਜ ਐਸੋਸੀੲਏਸਨ ਦੇ ਸੀਨੀਅਰ ਮੀਤ ਪ੍ਰਧਾਨ ਡਾ. ਹਰਵਿੰਦਰ ਸਿੰਘ ਸ਼ਾਮਲ ਹਨ | ਅੱਜ ਦੇ ਭਰਵੇਂ ਇਕੱਠ ਵਿੱਚ ਇਸ ਪੈਨਲ ਵੱਲ਼ੋਂ ਅਪਣਾ ਚੋਣ ਮੈਨੀਫੈਸਟੋ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਤੇ ਸੂਬੇ ਅੰਦਰ ਅਮਰ ਵੇਲ ਵਾਂਗ ਵਧ ਰਹੀ ਅਣ ਅਧਿਕਾਰਤ ਵੈਟਰਨਰੀ ਪ੍ਰੈਕਟਿਸ ਨੂੰ ਨੱਥ ਪਾਉਣਾ, ਇੰਡੀਅਨ ਵੈਟਰਨਰੀ ਕੌਂਸਲ ਐਕਟ 1984 ਦੀ ਧਾਰਾ ਸੈਕਸ਼ਨ 30 ਬੀ ਨੂੰ ਸਖ਼ਤੀ ਨਾਲ ਲਾਗੂ ਕਰਨਾ, ਅਣਅਧਿਕਾਰਤ ਵੀਰਜ ਰਾਹੀਂ ਪੰਜਾਬ ਦੇ ਡੇਅਰੀ ਫਾਰਮਰਜ ਦੀ ਵੱਡੇ ਪੱਧਰ ‘ਤੇ ਹੋ ਰਹੀ ਲੁੱਟ ਨੂੰ ਰੋਕਣ ਲਈ ਬੋਵਾਈਨ ਬਰੀਡਿੰਗ ਅਥਾਰਟੀ ਦੀ ਨਿਯੁਕਤੀ ਕਰਨਾ ਸ਼ਾਮਲ ਹੈ | ਅੱਜ ਦੇ ਵਿਸ਼ਾਲ ਇਕੱਠ ਨੇ ਨਾਹਰਿਆਂ ਦੀ ਗੂੰਜ ਵਿੱਚ ਪੰਜਾਬ ਦੇ ਵੋਟਰਾਂ ਨੂੰ ਇਸ ਪੈਨਲ ਦੇ ਹੱਕ ਵਿੱਚ ਵੋਟ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ ਤਾਂ ਜੋ ਵੈਟਰਨਰੀ ਪੇਸ਼ੇ ਨੂੰ ਹੋਰ ਬੁਲੰਦੀਆਂ ‘ਤੇ ਪਹੁੰਚਾਇਆ ਜਾ ਸਕੇ | ਇੱਕ ਵੱਖਰੇ ਮਤੇ ਰਾਹੀਂ ਪਸ਼ੂ ਪਾਲਣ ਵਿਭਾਗ ਅੰਦਰ ਕੰਮ ਕਰਦੇ ਵੈਟਰਨਰੀ ਅਫ਼ਸਰਾਂ ਦੀ ਮੈਡੀਕਲ ਅਫ਼ਸਰਾਂ ਨਾਲੋਂ ਤੋੜੀ ਗਈ ਪੇਅ ਪੈਰਿਟੀ ਨੂੰ ਮੁੜ ਬਹਾਲ ਕਰਨ ਦੀ ਵੀ ਪੁਰਜ਼ੋਰ ਮੰਗ ਕੀਤੀ ਗਈ | ਅੰਤ ਵਿੱਚ ਸਰਵ ਸੰਮਤੀ ਨਾਲ ਇਹਨਾਂ ਚੋਣਾਂ ਵਿੱਚ ਪੈਨਲ ਦੇ ਹੱਕ ਵਿੱਚ ਲਾਮਬੰਦੀ ਕਰਨ ਲਈ ਕੰਪੇਨ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਦਾ ਮੁਖੀ ਡਾ. ਰਜਿੰਦਰ ਸਿੰਘ ਸਾਬਕਾ ਪ੍ਰਧਾਨ ਪੰਜਾਬ ਸਟੇਟ ਵੈਟਰਨਰੀ ਅਫਸਰਜ ਐਸੋਸੀੲਏਸਨ ਨੂੰ ਥਾਪਿਆ ਗਿਆ |
