ਪਿੰਡ ਸੇਖੂ ਦੇ ਇੱਕ ਨੌਜਵਾਨ ਦੀ ਚਿੱਟੇ ਨਾਲ ਮੌਤ।
ਰਾਮਾਂ ਮੰਡੀ 18 ਅਗਸਤ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਬਦਲਾਅ ਦੇ ਝੂਠੇ ਲਾਰੇ ਲਾ ਕੇ ਸੱਤਾ ਤੇ ਕਾਬਜ਼ ਹੋਈ ਅਤੇ ਨਸ਼ਿਆ ਨੂੰ ਕੁੱਝ ਹਫ਼ਤਿਆਂ ਚ ਖ਼ਤਮ ਕਰਨ ਦੇ ਦਮਗੱਜੇ ਮਾਰਨ ਵਾਲੀ ਪੰਜਾਬ ਦੀ ਆਪ ਸਰਕਾਰ ਇਹਨਾਂ ਮਾਮਲਿਆਂ ਵਿੱਚ ਆਏ ਦਿਨ ਬੈਕ ਫੁੱਟ ਤੇ ਜਾ ਰਹੀ ਹੈਂ। ਕਿਸੇ ਸਮੇਂ ਨਸ਼ਿਆਂ ਨੂੰ ਲੈਕੇ ਮੁੱਖ ਮੰਤਰੀ ਦਾ ਇਹ ਬਿਆਨ ਕਿ ਜਿਹੜੇ ਇਲਾਕੇ ਚੋਂ ਨਸ਼ਾ ਬਰਾਮਦ ਹੁੰਦਾ ਹੈ ਉਸ ਇਲਾਕੇ ਦਾ ਐੱਸ ਐੱਚ ਓ ਅਤੇ ਸਬੰਧਤ ਜ਼ਿਲੇ ਦਾ ਐੱਸ ਐੱਸ ਪੀ ਵੀ ਜ਼ਿੰਮੇਵਾਰ ਹੋਣਗੇ, ਸਿਰਫ਼ ਇੰਨਾ ਹੀ ਨਹੀਂ ਇਹਨਾਂ ਪੁਲਿਸ ਅਫ਼ਸਰਾਂ ਤੇ ਸਖ਼ਤ ਕਾਰਵਾਈ ਕਰਨ ਦਾ ਵੀ ਵਾਅਦਾ ਕੀਤਾ ਗਿਆ ਸੀ। ਪਰ ਮੁੱਖ ਮੰਤਰੀ ਦਾ ਇਹ ਬਿਆਨ ਵੀ ਮਾਤਰ ਜ਼ੁਮਲਾ ਹੀ ਸਾਬਿਤ ਹੋਇਆ ਹੈ। ਕਈ ਹੋਰ ਘਾਤਕ ਨਸ਼ਿਆਂ ਸਮੇਤ ਚਿੱਟਾ ਪੰਜਾਬ ਦੀ ਗਲੀ ਗਲੀ ਵਿਕ ਰਿਹਾ ਹੈ ਪਰ ਕੁੱਝ ਨਜ਼ਾਇਜ ਉਸਾਰੀਆਂ ਨੂੰ ਢਾਹ ਕੇ ਅਤੇ ਇਸ ਮਾਮਲੇ ਨੂੰ ਯੁੱਧ ਨਸ਼ਿਆਂ ਵਿਰੁੱਧ ਨਾਲ਼ ਜੋੜ ਕੇ ਪੰਜਾਬ ਸਰਕਾਰ ਆਪੇ ਆਪਣੀ ਪਿੱਠ ਥਾਪੜ ਰਹੀ ਹੈ। ਤਾਜ਼ਾ ਮਾਮਲਾ ਰਾਮਾ ਮੰਡੀ ਦੇ ਪਿੰਡ ਸੇਖੂ ਤੋਂ ਸਾਹਮਣੇ ਆਇਆ ਹੈ, ਜਿੱਥੇ ਚਿੱਟੇ ਦੀ ਓਵਰਡੋਜ਼ ਨਾਲ ਪਿੰਡ ਦਾ ਇੱਕ ਨੌਜਵਾਨ ਮੌਤ ਦੀ ਗ੍ਰਿਫ਼ਤ ਚ ਚਲਾ ਗਿਆ ਹੈ।
ਜ਼ਿਕਰਯੋਗ ਹੈ ਕਿ ਰਾਮਾਂ ਮੰਡੀ ਦਾ ਇਹ ਪਿੰਡ ਸੇਖੂ ਲਿੰਕ ਰੋੜਾ ਰਾਹੀਂ ਡੱਬਵਾਲੀ ਨਾਲ਼ ਜੁੜਿਆ ਹੋਣ ਕਾਰਨ ਇੱਥੇ ਹਰਿਆਣੇ ਵਾਲ਼ੇ ਪਾਸਿਓਂ ਵੱਡੀ ਮਾਤਰਾ ਚ ਨਸ਼ਾ ਆਉਣ ਦੀਆਂ ਚਰਚਾਵਾਂ ਵੀ ਅਕਸਰ ਸੁਣਨ ਨੂੰ ਮਿਲਦੀਆਂ ਹਨ।
ਪੰਜਾਬ ਸਰਕਾਰ ਦੇ ਯੁੱਧ ਨਸ਼ਿਆ ਵਿਰੁੱਧ ਦੀ ਉਸ ਸਮੇਂ ਫੂਕ ਨਿਕਲ ਗਈ ਜਦੋ ਇਸੇ ਪਿੰਡ ਦੇ ਨੌਜਵਾਨ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਇਹ ਨੌਜਵਾਨ ਕਾਫੀ ਸਮੇਂ ਤੋਂ ਨਸ਼ੇ ਦੀ ਦਲਦਲ ਵਿੱਚ ਧਸ ਚੁੱਕਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਕਈ ਵਾਰ ਨਸ਼ਾ ਛੁਡਾਊ ਸੈਂਟਰ ਵੀ ਦਾਖਲ ਕਰਵਾਇਆ ਗਿਆ ਪਰ ਵਾਰ ਵਾਰ ਨਸ਼ਾ ਮੁਕਤੀ ਸੈਂਟਰ ਵਿੱਚ ਦਾਖ਼ਲ ਹੋਣ ਦੇ ਬਾਵਜੂਦ ਵੀ ਨਸ਼ਾ ਨਹੀ ਛੱਡ ਸਕਿਆ। ਨਸ਼ਾ ਮੁਕਤੀ ਸੈਂਟਰ ਵਿੱਚੋ ਛੁੱਟੀ ਮਿਲਣ ਤੋਂ ਬਾਅਦ ਆਕੇ ਫੇਰ ਮਾੜੀ ਸੰਗਤ ਨਾਲ ਰਲ ਜਾਂਦਾ ਤੇ ਚਿੱਟੇ ਦਾ ਨਸ਼ਾ ਕਰਨ ਲੱਗ ਜਾਂਦਾ ਸੀ। ਰੋਜ਼ ਦੀ ਤਰ੍ਹਾਂ ਕੱਲ ਫੇਰ ਦੇਸੂ ਯੋਧਾ ਚਿੱਟੇ ਦਾ ਨਸ਼ਾ ਲੈਣ ਲਈ ਗਿਆ ਸੀ ਤਾਂ ਪਿੰਡ ਦੇਸੂ ਯੋਧਾ ਤੇ ਸ਼ੇਖੂ (ਹਰਿਆਣਾ ਪੰਜਾਬ) ਵਿਚਕਾਰ ਪੈਂਦੀ ਹੱਦ ਤੇ ਚਿੱਟੇ ਦੀ ਵੱਧ ਓਵਰਡੋਜ ਕਾਰਨ ਕਾਰਨ ਬੇਹੋਸ਼ ਹੋ ਕੇ ਡਿੱਗਿਆ ਪਿਆ ਸੀ ਤਾਂ ਉਥੇ ਬੇਹੋਸ਼ ਪਿਆ ਦੇਖ ਪਿੰਡ ਦੇ ਆਉਣ ਜਾਣ ਵਾਲੇ ਲੋਕਾਂ ਨੇ ਇਹਨਾਂ ਦੇ ਘਰ ਪਰਿਵਾਰ ਨੂੰ ਦੱਸਿਆ ਕਿ ਤੁਹਾਡਾ ਮੁੰਡਾ ਚਿੱਟੇ ਦਾ ਟੀਕਾ ਲਾ ਕੇ ਡਿੱਗਿਆ ਪਿਆ ਤਾਂ ਜਦੋਂ ਪਰਿਵਾਰਕ ਮੈਬਰਾਂ ਨੇ ਜਾਕੇ ਦੇਖਿਆ ਤਾਂ ਨਸ਼ੇ ਦੀ ਓਵਰਡੋਜ ਹੋਣ ਕਾਰਨ ਬੇਹੋਸ਼ ਹੋਇਆ ਪਿਆ ਸੀ ਤੇ ਚੱਕ ਕੇ ਘਰੇ ਲੈ ਆਏ ਤਾਂ ਕੁੱਝ ਘੰਟਿਆਂ ਬਾਅਦ ਨੌਜਵਾਨ ਮਾਲੀ ਰਾਮ ਪੁੱਤਰ ਧਰਮਪਾਲ ਦੀ ਮੌਤ ਹੋ ਗਈ ।ਭਰੋਸੇ ਯੋਗ ਸੂਤਰਾਂ ਅਨੁਸਾਰ ਪਤਾ ਲੱਗਿਆ ਕਿ ਪਿੰਡ ਸ਼ੇਖੂ ਦੇ ਕਾਫੀ ਹੋਰ ਨੌਜਵਾਨ ਵੀ ਚਿੱਟੇ ਦੀ ਦਲਦਲ ਵਿੱਚ ਫਸੇ ਹੋਏ ਹਨ ਤੇ ਕੁੱਝ ਨਵੇਂ ਮੁੰਡੇ (ਨਾਬਾਲਗ), ਨੌਜਵਾਨ ਨਵੀਂ ਚੱਲੀ ਗੋਲੀ (ਟਵੇਨਟਾਡੋਲ) ਦੇ ਨਸ਼ੇ ਤੇ ਲੱਗ ਚੁੱਕੇ ਹਨ।ਇਹ ਗੋਲੀ ਬਹੁਤ ਸਾਰੇ ਨੌਜਵਾਨ ਖਾਣ ਲੱਗ ਗਏ ਹਨ।ਇੱਕ ਪਾਸੇ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਚਿੱਟੇ ਦੇ ਨਸ਼ੇ ਨੂੰ ਖ਼ਤਮ ਕੀਤਾ ਜਾ ਸਕੇ ਤਾਂ ਦੂਜੇ ਪਾਸੇ ਪਿੰਡਾ ਦੀਆਂ ਪੰਚਾਇਤਾ ਵਲੋਂ ਇੱਕ ਦੂਜੀ ਪੰਚਾਇਤ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਪਿੰਡਾ ਵਿੱਚ ਧੜਾ ਧੜ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਮਤੇ ਪਾਏ ਜਾ ਰਹੇ ਹਨ।ਪਰ ਜੇਕਰ ਰੋਜ਼ਾਨਾ ਨਸ਼ਿਆ ਨਾਲ ਮਰ ਰਹੇ ਨੌਜਵਾਨ ਮਾਵਾਂ ਦੇ ਪੁੱਤਾਂ ਦੀ ਗਿਣਤੀ ਕੀਤੀ ਜਾਵੇ ਤਾਂ ਸਰਕਾਰ ਵੱਲੋਂ ਜਾਰੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤੇ ਕੀਤਾ ਖ਼ਰਚਾ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕਰਨ ਤੋਂ ਇਲਾਵਾ ਕੁੱਝ ਵੀ ਨਤੀਜਾ ਸਹਾਮਣੇ ਨਹੀ ਆ ਰਿਹਾ ।ਰਹੀ ਗੱਲ ਪੰਚਾਇਤਾ ਵਲੋਂ ਪਾਏ ਗਏ ਮਤੇ ਇੱਕ ਖਾਨਾ ਪੂਰਤੀ ਤੋ ਇਲਾਵਾ ਕੁੱਝ ਵੀ ਨਹੀਂ ਹੈ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਪਿੰਡ ਸ਼ੇਖੂ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਨਸ਼ਾ ਛਡਾਉ ਕਮੇਟੀ ਬਣਾਈ ਹੋਈ ਹੈ ਪਰ ਓਹਨਾਂ ਵੱਲੋਂ ਪਿੰਡ ਦੇ ਨੌਜਵਾਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਨਾ ਕਿਸੇ ਨੌਜਵਾਨ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਫੇਰ ਇਹਨਾਂ ਕਮੇਟੀਆਂ ਦਾ ਕੀ ਕਰਨਾਂ ਜੋਂ ਨਸ਼ੇੜੀਆਂ ਤੋ ਡਰਦੇ ਆਪਣਾ ਫਰਜ਼ ਨਹੀ ਨਿਭਾ ਰਹੇ ਇਹ ਤਾਂ ਵੱਸ ਫੋਕੀ ਵਾਹ ਵਾਹ ਖੱਟਣ ਤੇ ਚੌਧਰ ਕਾਇਮ ਰੱਖਣ ਲਈ ਬਣੇ ਹੋਏ ਹਨ ਜਦੋ ਕਿ ਪਿੰਡ ਦੇ ਨੌਜਵਾਨ ਲਗਾਤਾਰ ਨਸ਼ੇ ਤੇ ਲੱਗ ਰਹੇ ਹਨ ਤੇ ਨਸ਼ੇ ਨਾਲ ਨੌਜਵਾਨ ਮਰ ਰਹੇ ਹਨ ਕਿਉੰ ਕਿ ਜਿੰਨਾ ਲੋਕਾਂ ਦੀਆਂ ਵੋਟਾਂ ਨਾਲ ਸਾਡਾ ਪ੍ਰਬੰਧਕੀ ਢਾਂਚਾ ਬਣਿਆ ਹੋਇਆ ਹੈ ਉਹਨਾਂ ਲੋਕਾਂ ਦੇ ਘਰਾਂ ਵਿੱਚੋਂ ਨਿੱਕਲ ਰਹੀਆਂ ਨੌਜਵਾਨਾਂ ਦੀਆਂ ਅਰਥੀਆਂ ਤੇ ਪੈਂ ਰਹੇ ਮਾਵਾਂ,ਭੈਣਾਂ, ਰਿਸ਼ਤੇਦਾਰਾਂ ਦੇ ਵੈਣ ਇਹਨਾਂ ਨੂੰ ਸੁਣਾਈ ਨਹੀਂ ਦਿੰਦੇ ਬਲਕਿ ਪ੍ਰਬੰਧਕੀ ਸਿਸਟਮ ਓਹਨਾਂ ਘਰਾਂ ਦੇ ਸੱਥਰਾਂ ਤੇ ਬੈਠ ਕੇ ਮਗਰਮੱਛ ਦੇ ਹੰਝੂ ਵਹਾ ਕੇ ਆਪਣੀਆਂ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ।