ਕੋਟਕਪੂਰਾ, 12 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਬਿਜਲੀ ਖਪਤਕਾਰਾਂ ’ਤੇ ਵੱਡਾ ਬੋਝ ਪਾਉਣ ਜਾ ਰਹੀ ਹੈ ਅਤੇ ਸਮਾਰਟ ਚਿੱਪ ਵਾਲੇ ਮੀਟਰ ਖਪਤਕਾਰਾਂ ਦੇ ਲਾਉਣ ਦੀਆਂ ਤਿਆਰੀਆਂ ਵਿਚ ਪੰਜਾਬ ਸਰਕਾਰ ਜੁਟ ਗਈ ਹੈ। ਬੀਕੇਯੂ ਕਾਦੀਆਂ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ, ਜਸਕਰਨ ਸਿੰਘ ਸੂਬਾ ਖਜਾਨਚੀ ਕੌਮੀ ਕਿਸਾਨ, ਭੁਪਿੰਦਰ ਸਿੰਘ ਔਲਖ ਜਰਨਲ ਸਕੱਤਰ ਪੰਜਾਬ ਬੀਕੇਯੂ ਪੰਜਾਬ, ਬਖਤੋਰ ਸਿੰਘ ਸਾਦਿਕ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਏਕਤਾ ਮਾਲਵਾ, ਸੁਖਦੇਵ ਸਿੰਘ ਫੋਜੀ ਜ਼ਿਲ੍ਹਾ ਜਰਨਲ ਸਕੱਤਰ ਬੀਕੇਯੂ ਡਕੌਂਦਾ ਬੁਰਜ਼ ਗਿੱਲ ਵੱਲੋਂ ਪੱਤਰਕਾਰਾਂ ਨਾਲ ਸਾਂਝੇ ਬਿਆਨ ਵਿੱਚ ਕਿਹਾ ਕਿ ਸਰਕਾਰ ਦੇ ਇਸ ਨਾਦਰਸ਼ਾਹੀ ਫੈਸਲੇ ਦਾ ਵਿਰੋਧ ਕਰਦੇ ਹਾਂ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਡੀਆਂ ਜਥੇਬੰਦੀਆਂ ਦੇ ਵਰਕਰ ਅਤੇ ਆਗੂ ਸਮਾਰਟ ਮੀਟਰਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਲੱਗਣ ਦੇਣਗੇ ਅਤੇ ਸ਼ਾਂਤਮਈ ਤਰੀਕੇ ਨਾਲ ਪਾਵਰਕਾਮ ਦੇ ਅਧਿਕਾਰੀਆਂ ਦਾ ਵਿਰੋਧ ਕਰਨਗੇ। ਆਗੂਆਂ ਵੱਲੋਂ ਕਿਹਾ ਗਿਆ ਕਿ ਆਮ ਲੋਕਾਂ ਵਿੱਚੋਂ ਨਿਕਲੇ ਆਮ ਪਾਰਟੀ ਆਮ ਲੋਕਾਂ ਦਾ ਹੀ ਗਲਾਂ ਘੁੱਟਣ ਲਈ ਉਤਾਵਲੀ ਕਿਉਂ ਹੋ ਰਹੀ ਹੈ, ਆਗੂਆਂ ਵੱਲੋਂ ਕਿਹਾ ਗਿਆ ਕਿ ਬਾਹਰਲੇ ਦੇਸ਼ਾਂ ਵਾਲੀਆਂ ਸਕੀਮਾਂ ਸਾਡੇ ਪੰਜਾਬ ਵਿੱਚ ਲਾਗੂ ਕਰਨ ਤੋਂ ਪਹਿਲਾਂ ਸਰਕਾਰ ਆਪਣਾ ਮਾਡਲ ਬਾਹਰਲੇ ਦੇਸ਼ਾਂ ਵਾਲਾ ਬਣਾ ਲਵੇ। ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕ ਰਹੀਆਂ ਸਰਕਾਰਾਂ ਪਹਿਲਾਂ ਪੰਜਾਬ ਦੇ ਨੋਜਵਾਨਾਂ ਨੂੰ ਨੋਕਰੀਆਂ ਅਤੇ ਸਵੈ ਰੋਜ਼ਗਾਰ ਦੇਵੇ ਤਾਂ ਜੋ ਇਹ ਮਾਡਲ ਪੰਜਾਬ ਵਿੱਚ ਚੱਲ ਸਕੇ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਝੱਲ ਰਹੀ ਪੰਜਾਬ ਦੀ ਜਵਾਨੀ ਅਤੇ ਫ਼ਸਲਾਂ ਦੇ ਭਾਅ ਨਾ ਮਿਲਣ ਕਾਰਨ ਰੁਲ ਰਹੀ ਕਿਸਾਨੀ ਨੂੰ ਇਹ ਬਾਹਰਲਿਆਂ ਦੇਸ਼ਾਂ ਦਾ ਮਾਡਲ ਲੈ ਬੈਠੇਗਾ ਅਤੇ ਖਪਤਕਾਰਾਂ ’ਤੇ ਇਸ ਦਾ ਬਹੁਤ ਵੱਡਾ ਬੋਝ ਪਵੇਗਾ ਜੋ ਖਪਤਕਾਰਾਂ ਨੂੰ ਉੱਠਣ ਨਹੀਂ ਦੇਵੇਗਾ। ਇਸ ਲਈ ਅਸੀਂ ਇਸ ਸਮਾਰਟ ਮੀਟਰ ਲਗਾਉਣ ਦਾ ਵਿਰੋਧ ਕਰਦੇ ਹਾਂ ਅਤੇ ਕਿਸੇ ਵੀ ਹਾਲਤ ਵਿੱਚ ਪੰਜਾਬ ਵਿੱਚ ਇਹ ਮੀਟਰ ਲੱਗਣ ਨਹੀਂ ਦਿਆਂਗੇ। ਇਸ ਮੋਕੇ ਹਾਜ਼ਰ ਆਗੂਆਂ ਵਿੱਚ ਗੁਰਮੀਤ ਸਿੰਘ ਕਿਲਾ ਨੌਂ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਰਾਜਬੀਰ ਸਿੰਘ ਗਿੱਲ ਸੰਧਵਾਂ ਸਕੱਤਰ ਜਨਰਲ ਬੀਕੇਯੂ ਕਾਦੀਆਂ, ਅਰਵਿੰਦਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਪੰਜਾਬ, ਜਗਸੀਰ ਸਿੰਘ ਸਾਧੂਵਾਲਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਏਕਤਾ ਮਾਲਵਾ, ਰੇਸ਼ਮ ਸਿੰਘ ਗਿੱਲ ਪੱਖੀ ਖੁਰਦ ਜ਼ਿਲ੍ਹਾ ਖਜਾਨਚੀ ਬੀਕੇਯੂ ਕਾਦੀਆਂ, ਕਰਮਜੀਤ ਸਿੰਘ ਚੈਨਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੌਂਦਾ ਬੁਰਜ਼ ਗਿੱਲ, ਸਰਦੂਲ ਸਿੰਘ ਚਹਿਲ ਜ਼ਿਲ੍ਹਾ ਮੀਤ ਪ੍ਰਧਾਨ ਬੀਕੇਯੂ ਪੰਜਾਬ ਆਦਿ ਹਾਜਰ ਸਨ।