ਭਾਜਪਾ ਮੈਂਬਰਸ਼ਿਪ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ, 200 ਦੇ ਕਰੀਬ ਭਰੇ ਫਾਰਮ
ਪੰਡਿਤ ਦੀਨਦਿਆਲ ਉਪਾਧਿਆਯ ਜੀ ਦਾ ਬਲਿਦਾਨ ਅਤੇ ਸਿੱਖਿਆਵਾਂ ਸਾਨੂੰ ਹਮੇਸ਼ਾਂ ਪ੍ਰੇਰਿਤ ਕਰਦੀਆਂ ਰਹਿਣਗੀਆਂ : ਦੁਰਗੇਸ਼ ਸ਼ਰਮਾ
88000-02024 ‘ਤੇ ਮਿਸਡ ਕਾਲ ਦੇ ਕੇ ਨਵੇਂ ਮੈਂਬਰ ਭਾਜਪਾ ਨਾਲ਼ ਜੁੜ ਸਕਦੇ ਹਨ : ਨਾਰੰਗ
ਫਰੀਦਕੋਟ , 26 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਅੱਜ ਪਾਰਟੀ ਹਾਈਕਮਾਂਡ ਅਤੇ ਭਾਰਤੀ ਜਨਤਾ ਪਾਰਟੀ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਗੌਰਵ ਕੱਕੜ ਦੀਆਂ ਹਦਾਇਤਾਂ ਅਨੁਸਾਰ ਸਤਿਕਾਰਯੋਗ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਥਾਨਕ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਮੁਕਤਸਰ ਰੋਡ ‘ਤੇ ਭਾਜਪਾ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਕੈਂਪ ਦੀ ਪ੍ਰਧਾਨਗੀ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਇੰਚਾਰਜ ਆਨੰਦ ਕੁਮਾਰ ਭਾਰਤੀ ਨੇ ਕੀਤੀ। ਇਸ ਮੌਕੇ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ।
ਸੂਬਾ ਸਕੱਤਰ ਦੁਰਗੇਸ਼ ਸ਼ਰਮਾ ਅਤੇ ਸੂਬਾ ਸਕੱਤਰ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਅੱਜ ਮੈਂਬਰਸ਼ਿਪ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ, ਕਿਉਂਕਿ 200 ਦੇ ਕਰੀਬ ਮੈਂਬਰਸ਼ਿਪ ਫਾਰਮ ਭਰੇ ਗਏ ਸਨ। ਉਹਨਾਂ ਕਿਹਾ ਕਿ ਇਹ ਪੰਡਿਤ ਜੀ ਨੂੰ ਯਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਕਿਉਂਕਿ ਅਸੀਂ ਪਹਿਲਾਂ ਹੀ ਇੱਕ ਕੌਮੀ ਮੈਂਬਰਸ਼ਿਪ ਅਭਿਆਨ ਚਲਾ ਰਹੇ ਹਾਂ। ਉਹਨਾਂ ਕਿਹਾ ਕਿ ਪਾਰਟੀ ਦੇ ਮਹੱਤਵਪੂਰਨ ਦਿਨਾਂ ਦਾ ਇਸ ਤਰਾਂ ਦੇ ਅਭਿਆਨਾਂ ਨੂੰ ਗਤੀ ਦੇਣ ਲਈ ਇਸਤੇਮਾਲ ਕਰਨਾ ਸਭ ਤੋਂ ਵਧੀਆ ਤਰੀਕਾ ਹੈ, ਇਸ ਨਾਲ ਨਾ ਸਿਰਫ ਪਾਰਟੀ ਦਾ ਆਧਾਰ ਮਜਬੂਤ ਹੋ ਹੋਵੇਗਾ, ਬਲਕਿ ਪਾਰਟੀ ਦੇ ਸਿਧਾਂਤਾਂ ਅਤੇ ਵਿਚਾਰਧਾਰਾ ਨੂੰ ਵੀ ਜਨ-ਜਨ ਤਕ ਪਹੁੰਚਾਇਆ ਜਾ ਸਕਦਾ ਹੈ। ਇਸ ਮੌਕੇ ਮੰਡਲ ਕੋਟਕਪੂਰਾ ਦੇ ਸੀਨੀਅਰ ਆਗੂ ਮਾ. ਹਰਬੰਸ ਲਾਲ ਸ਼ਰਮਾ, ਮੰਡਲ ਮੁਖੀ ਕ੍ਰਿਸ਼ਨਾ ਨਾਰੰਗ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਨ ਨਾਰੰਗ ਨੇ ਦੱਸਿਆ ਕਿ ਪੰਡਿਤ ਦੀਨਦਿਆਲ ਉਪਾਧਿਆਯ ਨੇ ਆਪਣੀ ਸਾਰੀ ਜ਼ਿੰਦਗੀ ਰਾਸ਼ਟਰ ਸੇਵਾ ਅਤੇ ਸਮਾਜਸੇਵਾ ਲਈ ਸਮਰਪਿਤ ਕਰ ਦਿੱਤੀ ਸੀ। ਉਹਨਾਂ ਦੇ ਏਕਤਾ, ਮਾਨਵਵਾਦ ਅਤੇ ਅੰਤੋਦਯਾ ਦੇ ਸਿਧਾਂਤ ਅੱਜ ਵੀ ਭਾਜਪਾ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਮੂਲ ਆਧਾਰ ਹਨ। ਗਗਨ ਸ਼ੈਟੀ, ਕਰਤਾਰ ਸਿੰਘ ਸਿੱਖਾਂ ਵਾਲਾ ਅਤੇ ਮੁਕੇਸ਼ ਬੀਟਾ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਯ ਨੇ ਦੇਸ਼ ਦੇ ਆਖਰੀ ਵਿਅਕਤੀ ਤੱਕ ਵਿਕਾਸ ਦੀ ਕਿਰਨ ਪਹੁੰਚਾਉਣ ਦਾ ਸੁਪਨਾ ਦੇਖਿਆ ਸੀ। ਉਹਨਾਂ ਦਾ ਬਲਿਦਾਨ ਅਤੇ ਉਨਾਂ ਦੀਆਂ ਸਿਖਲਾਈਆਂ ਸਾਨੂੰ ਨਿਰੰਤਰ ਪ੍ਰੇਰਿਤ ਕਰਦੀਆਂ ਹਨ। ਕਮਲ ਗਰਗ, ਮੰਡਲ ਜਨਰਲ ਸਕੱਤਰ ਮਨਜੀਤ ਨੇਗੀ, ਸੋਨੂੰ ਸਿੰਗਲਾ ਆਦਿ ਨੇ ਦੱਸਿਆ ਕਿ ਭਾਜਪਾ ਨੇ ਪੰਡਿਤ ਦੀਨਦਿਆਲ ਉਪਾਧਿਆਯ ਦੀ ਜਨਮ ਜਯੰਤੀ ਨੂੰ ਵਿਸ਼ੇਸ਼ ਮੈਂਬਰਸ਼ਿਪ ਅਭਿਆਨ ਲਈ ਚੁਣਿਆ ਹੈ ਤਾਂ ਕਿ ਉਹਨਾਂ ਦੇ ਵਿਚਾਰਾਂ ਅਤੇ ਸਿਧਾਂਤਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਮੰਡਲ ਟੀਮ ਦੇ ਆਗੂਆਂ ਰਬਿੰਦਰ ਨਰੂਲਾ, ਚੰਦ ਸਿੰਘ ਪੱਪੀ, ਰਾਮ ਅਵਤਾਰ, ਬਾਬੂਲਾਲ, ਵਿਨੋਦ ਸ਼ਰਮਾ, ਰਵਿੰਦਰ ਮਾਡੀਆ, ਅਮਰਨਾਥ ਬਿਰਲਾ ਨੇ ਆਖਿਆ ਕਿ ਬੂਥ ਪੱਧਰ ‘ਤੇ ਆਯੋਜਿਤ ਇਸ ਅਭਿਆਨ ਵਿੱਚ ਭਾਜਪਾ ਵਰਕਰ 88000-02024 ‘ਤੇ ਮਿਸਡ ਕਾਲ ਦੇ ਕੇ ਨਵੇਂ ਮੈਂਬਰਾਂ ਨੂੰ ਜੋੜਨ ਅਤੇ ਪਾਰਟੀ ਦੀ ਵਿਚਾਰਧਾਰਾ ਨਾਲ ਜਾਣੂ ਕਰਨ ਦਾ ਯਤਨ ਕਰਾਂਗੇ।

