ਸੂਝਵਾਨ ਨਾਗਰਿਕ ਹੋਣ ਦੇ ਨਾਤੇ ਪੱਤਰਕਾਰ ਜਵੰਦਾ ਨੇ ਬੈਂਕ ਅਧਿਕਾਰੀਆਂ ਨੂੰ ਦਿੱਤੀ ਜਾਣਕਾਰੀ ਤੇ ਸਾਰੀ ਰਕਮ ਕੀਤੀ ਵਾਪਿਸ
ਸਮਾਣਾ 26 ਨਵੰਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਅੱਜ ਭਾਵੇਂ ਵਧੇਰੇ ਲੋਕਾਂ ਵਿੱਚ ਇਮਾਨਦਾਰੀ ਦੇਖਣ ਨੂੰ ਨਹੀਂ ਮਿਲਦੀ ਪ੍ਰੰਤੂ ਫਿਰ ਵੀ ਕੁਝ ਲੋਕਾਂ ‘ਚ ਇਮਾਨਦਾਰੀ ਅੱਜ ਵੀ ਜਿੰਦਾ ਹੈ, ਜਿਸ ਦੀ ਤਾਜ਼ਾ ਮਿਸ਼ਾਲ ਸਮਾਣਾ ਵਿਖੇ ਦੇਖਣ ਨੂੰ ਮਿਲੀ। ਜਿੱਥੇ ਸਮਾਣਾ ਵਾਸੀ ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਜਵੰਦਾ ਦੇ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਸਮਾਣਾ ਦੇ ਖਾਤੇ ਵਿੱਚ ਬੈਂਕ ਵਾਲਿਆਂ ਵਲੋਂ ਗਲਤੀ ਨਾਲ ਪਾਏ 18 ਲੱਖ ਦੀ ਰਾਸ਼ੀ ਟ੍ਰਾਂਸਫਰ ਕਰ ਦਿੱਤੀ ਗਈ ਅਤੇ ਜਦੋਂ ਹਰਜਿੰਦਰ ਸਿੰਘ ਜਵੰਦਾ ਆਪਣੇ ਖਾਤੇ ਵਿਚੋਂ ਕਿਸੇ ਨੂੰ ਔਨਲਾਈਨ ਪੈਸੇ ਟਰਾਂਸਫਰ ਕਰਨ ਲੱਗੇ ਤਾਂ ਉਹ ਆਪਣੇ ਬੈਂਕ ਖਾਤੇ ਵਿੱਚ ਇਹ ਵੱਡੀ ਰਕਮ ਦੇਖ ਹੈਰਾਨ ਹੋਏ ਅਤੇ ਉਨ੍ਹਾਂ ਤਰੁੰਤ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਸਮਾਣਾ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਜਦੋਂ ਬੈਂਕ ਅਧਿਕਾਰੀਆਂ ਨੇ ਇਸ ਸਬੰਧੀ ਤਫਦੀਸ਼ ਕੀਤੀ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੀ ਬਰਾਂਚ ਵਿਚੋਂ ਹੀ ਇਹ ਵੱਡੀ ਰਕਮ ਗਲਤੀ ਨਾਲ ਹਰਜਿੰਦਰ ਸਿੰਘ ਜਵੰਦਾ ਦੇ ਖਾਤੇ ਵਿੱਚ ਟਰਾਂਸਫਰ ਹੋਈ ਹੈ। ਉਨ੍ਹਾਂ ਸ ਜਵੰਦਾ ਦਾ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਸੂਝਵਾਨ ਨਾਗਰਿਕ ਹੋਣ ਦੇ ਨਾਤੇ ਤਰੁੰਤ ਬੈਂਕ ਨੂ ਇਤਲਾਹ ਕੀਤੀ ਗਈ ਅਤੇ ਬੈਂਕ ਵਲੋਂ ਇਹ ਰਕਮ ਮੁੜ ਸਹੀ ਖਾਤਾਧਾਰਕ ਦੇ ਖਾਤੇ ਪਾਈ ਗਈ। ਇਸ ਸਬੰਧੀ ਪੱਤਰਕਾਰ ਜਵੰਦਾ ਨੇ ਕਿਹਾ ਕਿ ਇਹ ਇਨਸਾਨੀਅਤ ਨਾਤੇ ਇਹ ਰਕਮ ਵਾਪਿਸ ਕਰਨਾ ਉਨ੍ਹਾਂ ਦਾ ਪਹਿਲਾ ਫਰਜ਼ ਹੈ ਜੋ ਉਨ੍ਹਾਂ ਨੇ ਕੀਤਾ ਹੈ। ਦੱਸ ਦਈਏ ਕਿ ਇਹ ਖ਼ਬਰ ਅੱਜ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

