13 ਜਨਵਰੀ ਦਿਨ ਮੰਗਲਵਾਰ ਨੂੰ ਬਾਲਿਆਂਵਾਲੀ ਵਿਖੇ ਹੋਵੇਗੀ ਅੰਤਿਮ ਅਰਦਾਸ
ਬਠਿੰਡਾ 10 ਜਨਵਰੀ(ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪ੍ਰੈੱਸ ਕਲੱਬ ਬਠਿੰਡਾ ਦਿਹਾਤੀ (ਰਜਿ)ਦੇ ਖਜਾਨਚੀ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸੂਬਾ ਪ੍ਰਧਾਨ ਪੱਤਰਕਾਰ ਨਸੀਬ ਚੰਦ ਸ਼ਰਮਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਜੀਵਨ ਸਾਥੀ ਬੀਬੀ ਕ੍ਰਿਸ਼ਨਾ ਦੇਵੀ (67) 4 ਜਨਵਰੀ ਵਾਲੇ ਦਿਨ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਸ ਦੁੱਖ ਦੀ ਘੜੀ ਦੇ ਵਿੱਚ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ(ਰਜਿ ) ਦੇ ਸਰਪ੍ਰਸਤ ਭਾਈ ਜਸਕਰਨ ਸਿੰਘ ਸਿਵੀਆਂ,ਪ੍ਰਧਾਨ ਗੁਰਜੀਤ ਚੌਹਾਨ, ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ ਬੱਲੂਆਣਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਵਿਸ਼ੇਸ਼ ਸਲਾਹਕਾਰ ਗੁਰਸੇਵਕ ਸਿੰਘ ਚੁੱਘੇ ਖੁਰਦ, ਸੀਨੀਅਰ ਪੱਤਰਕਾਰ ਜਸਵੀਰ ਸਿੰਘ ਕਟਾਰ ਸਿੰਘ ਵਾਲਾ ਵੱਲੋਂ ਪੱਤਰਕਾਰ ਨਸੀਬ ਚੰਦ ਸ਼ਰਮਾ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਦੁੱਖ ਸਾਂਝਾ ਕੀਤਾ ਗਿਆ। ਨਸੀਬ ਚੰਦ ਸ਼ਰਮਾ ਦੀ ਪਤਨੀ ਸਵਰਗਵਾਸੀ ਬੀਬੀ ਕ੍ਰਿਸ਼ਨਾ ਦੇਵੀ ਦੇ ਨਮਿੱਤ 13 ਜਨਵਰੀ ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 1 ਵਜੇ ਤੱਕ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਚੁੱਲ੍ਹੇ ਬਾਬਾ ਗੁੱਦੜ ਸਿੰਘ, ਮੁੱਖ ਬਾਜ਼ਾਰ ਬਾਲਿਆਂ ਵਾਲੀ ਵਿਖੇ ਅੰਤਮ ਅਰਦਾਸ ਹੋਵੇਗੀ। ਬੀਬੀ ਕ੍ਰਿਸ਼ਨਾ ਦੇਵੀ ਆਪਣੇ ਪਿੱਛੇ ਪਤੀ, ਪੁੱਤਰ, ਧੀਆਂ, ਜਵਾਈ,ਪੋਤਰਾ,ਪੋਤਰੀ, ,ਦੋਹਤੇ ਆਦਿ ਭਰਿਆ ਪਰਿਵਾਰ ਛੱਡ ਗਏ ਹਨ।

