ਫਰੀਦਕੋਟ, 14 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਅੱਜ ਪਸਸਫ ਦੇ ਸੁਬਾਈ ਆਗੂ ਸਾਥੀ ਜਤਿੰਦਰ ਕੁਮਾਰ ਦੇ ਗ੍ਰਹਿ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਰਿਵਾਰ ਅਤੇ ਜਥੇਬੰਦੀ ਦੀ ਚੜ੍ਹਦੀ ਕਲਾ ਵਾਸਤੇ ਪਾਏ ਗਏ ਇਸ ਸਮਾਗਮ ਵਿੱਚ ਭਾਰਤ ਦੇ ਉੱਘੇ ਟਰੇਡ ਯੂਨੀਇਸਟ ਕਾਮਰੇਡ ਮੰਗਤ ਰਾਮ ਪਾਸਲਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ! ਸਟੇਜ ਦੀ ਕਾਰਵਾਈ ਚਲਾਉਂਦਿਆਂ ਸੂਬਾ ਪ੍ਰਧਾਨ ਵੀਰਇੰਦਰਜੀਤ ਸਿੰਘ ਪੁਰੀ ਨੇ ਦੱਸਿਆ ਕਿ ਸਾਥੀ ਜਤਿੰਦਰ ਕੁਮਾਰ ਨਗਰ ਕੌਂਸਲ ਫਰੀਦਕੋਟ ਵਿਖੇ ਪਿਛਲੇ ਲਗਭਗ 32 ਸਾਲ ਤੋਂ ਆਪਣੀ ਸੇਵਾ ਨਿਭਾ ਰਹੇ ਹਨ ਅਤੇ ਉਨਾਂ ਉੱਪਰ ਅੱਜ ਤੱਕ ਕਿਸੇ ਕਿਸਮ ਦਾ ਕੋਈ ਦਾਗ ਨਹੀਂ ਲੱਗਿਆ ਸਾਥੀ ਜਤਿੰਦਰ ਕੁਮਾਰ ਵੱਲੋਂ ਫਰੀਦਕੋਟ ਅੰਦਰ ਹੋ ਰਹੇ ਕਿਸੇ ਤਰ੍ਹਾਂ ਦੇ ਵੀ ਸੰਘਰਸ਼ ਭਾਵੇਂ ਉਹ ਭਰਾਤਰੀ ਜਥੇਬੰਦੀਆਂ ਦੇ ਹੋਣ ਭਾਵੇਂ ਉਹ ਵੱਖ ਵੱਖ ਵਿਭਾਗਾਂ ਦੇ ਹੋਣ ਭਾਵੇਂ ਸਮਾਜਿਕ ਹੋਣ ਹਰੇਕ ਸੰਘਰਸ਼ ਵਿੱਚ ਇਹਨਾਂ ਵੱਲੋਂ ਤਨ ਮਨ ਤੇ ਧਨ ਨਾਲ ਆਪਣਾ ਬਣਦਾ ਯੋਗਦਾਨ ਪਾਇਆ ਗਿਆ ਹੈ ਲੇਕਿਨ ਇਹਨਾਂ ਦੀ ਪ੍ਰਮੋਸ਼ਨ ਹੋਣ ਉਪਰੰਤ ਪੰਜਾਬ ਵਿੱਚੋਂ ਇਕੱਲੇ ਸਾਥੀ ਜਤਿੰਦਰ ਕੁਮਾਰ ਹੀ ਅਜਿਹੇ ਕਰਮਚਾਰੀ ਹਨ ਜਿਨਾਂ ਦੀ ਬਦਲੀ ਫਰੀਦਕੋਟ ਤੋਂ ਲਗਭਗ 100 ਕਿਲੋਮੀਟਰ ਤੋਂ ਦੂਰ ਕੀਤੀ ਗਈ ਹੈ ਇਹ ਸਾਥੀ ਹਮੇਸ਼ਾ ਹੀ ਜਥੇਬੰਦੀ ਨੂੰ ਸਮਰਪਿਤ ਹਨ ਅਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੇ ਹਨ ਪਾਠ ਦੇ ਭੋਗ ਉਪਰੰਤ ਕਾਮਰੇਡ ਮੰਗਤ ਰਾਮ ਪਾਸਲਾ ਜੀ ਨੇ ਬਾਬਾ ਫਰੀਦ ਜੀ ਦੀ ਨਗਰੀ ਵਿੱਚ ਆਉਣ ਦਾ ਮਾਨ ਮਹਿਸੂਸ ਕਰਦਿਆਂ ਬਾਬੇ ਨਾਨਕ ਦੇ ਪੂਰਨਿਆਂ ਤੇ ਚੱਲਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਪਾਠ ਦੇ ਭੋਗ ਉਪਰੰਤ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਫਰੀਦਕੋਟ ਦੇ ਸੀਨੀਅਰ ਐਡਵੋਕੇਟ ਕੁਲਇੰਦਰ ਸਿੰਘ ਸੇਖੋ ਨੂੰ ਪਰਿਵਾਰ ਅਤੇ ਸਮੁੱਚੀ ਜ਼ਿਲ੍ਹਾ ਫਰੀਦਕੋਟ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸਾਥੀ ਜਤਿੰਦਰ ਕੁਮਾਰ ਵੱਲੋਂ ਜਥੇਬੰਦੀ ਵਾਸਤੇ ਕਾਮਰੇਡ ਮੰਗਤ ਰਾਂਮ ਪਾਸਲਾ ਨੂੰ 5000/ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਇਸ ਸਮਾਗਮ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਨਿੰਦਾ ਅਤੇ ਸਮੂਹ ਸਟਾਫ ਅਤੇ ਐਮ.ਸੀ. ਸਾਹਿਬਾਨ ਨਗਰ ਕੌਂਸਲ ਫਰੀਦਕੋਟ ਸ਼ਾਮਿਲ ਹੋਏ ਇਹਨਾਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਆਗੂ ਲਾਲ ਸਿੰਘ ਗੋਲੇਵਾਲਾ, ਸੂਰਜ ਭਾਨ, ਭੁਪਿੰਦਰ ਸਿੰਘ ਔਲਖ, ਬਲਕਾਰ ਸਿੰਘ ਔਲਖ, ਰਾਜਵੀਰ ਸਿੰਘ ਗਿੱਲ, ਕੇਵਲ ਸਿੰਘ ਪੱਖੀ ਕਲਾ, ਸ਼ੰਕਰ ਸ਼ਰਮਾ ਸੁਖਵਿੰਦਰ ਸਿੰਘ ਸੁੱਖੀ, ਅਵਤਾਰ ਸਿੰਘ ਗਿੱਲ, ਸੂਰਤ ਸਿੰਘ ਮਾਹਲਾ, ਓਮ ਪ੍ਰਕਾਸ਼, ਅੰਮੀ ਚੰਦ, ਅਜੀਤ ਸਿੰਘ ਖਾਲਸਾ, ਗੁਰ ਪ੍ਰਤਾਪ ਸਿੰਘ, ਕਰਮਜੀਤ ਸਿੰਘ, ਮਨਪ੍ਰੀਤ ਸਿੰਘ ਹੈਪੀ, ਜਸਮੇਲ ਸਿੰਘ ਰਾਹੀ, ਸੁਖਮੰਦਰ ਸਿੰਘ ਗਿੱਲ, ਦਲਜੀਤ ਸਿੰਘ ਖਾਰਾ, ਗੁਰਤੇਜ ਸਿੰਘ ਖਹਿਰਾ, ਬਲਦੇਵ ਸਿੰਘ ਨਾਗੀ, ਚਰਨਜੀਤ ਸਿੰਘ ਡੋਡ, ਸੱਤਪਾਲ ਮਿੱਤਲ, ਗੁਰਪ੍ਰੀਤ ਸਿੰਘ ਰਾਣਾ ਹਰਿਦਾਸ, ਸ਼ਰਨਜੀਤ ਸਿੰਘ ਸਰਾਂ, ਲਾਭ ਸਿੰਘ, ਸੁਖਪਾਲ ਸਿੰਘ, ਪ੍ਰਦੀਪ ਸਿੰਘ ਭਾਊ, ਗੁਰਪ੍ਰੀਤ ਸਿੰਘ ਚਮੇਲੀ ਆਦਿ ਸਾਥੀ ਸ਼ਾਮਿਲ ਹੋਏ! ਪਾਠ ਦੇ ਭੋਗ ਦੀ ਸਮਾਪਤੀ ਉਪਰੰਤ ਪਸਸਫ ਜਿਲਾ ਫਰੀਦਕੋਟ ਦੇ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।