ਫਰੀਦਕੋਟ 8 ਮਈ (ਵਰਲਡ ਪੰਜਾਬੀ ਟਾਈਮਜ਼)
— ਭਾਰਤੀ ਕਿਸਾਨ ਯੂਨੀਅਨ ਫਤਿਹ ਰਜਿ: ਜੱਥੇਬੰਦੀ ਵੱਲੋਂ ਸੂਬਾ ਪ੍ਰਧਾਨ ਮਾਸਟਰ ਹਰਜਿੰਦਰ ਸਿੰਘ ਹਰੀ ਨੌਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਕਟਰ ਰਮਨਦੀਪ ਕੌਰ ਬਰਾੜ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਫਰੀਦਕੋਟ ਦੀ ਯੋਗ ਅਗਵਾਈ ਹੇਠ ਬਲਾਕ ਗੁਰੂ ਹਰਸਹਾਏ ਬਲਾਕ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਇਸ ਮੌਕੇ ਡਾਕਟਰ ਰਮਨਦੀਪ ਕੌਰ ਨੇ ਬੋਲਦਿਆਂ ਕਿਹਾ ਕਿ ਔਰਤਾਂ ਨੂੰ ਆਪਣੇ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਜੱਥੇਬੰਦਕ ਅਤੇ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਕਿ ਸਮਾਜ ਵਿੱਚ ਔਰਤ ਵਰਗ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਢੁਕਵਾਂ ਹੱਲ ਕੀਤਾ ਜਾ ਸਕੇ ਇਸ ਮੌਕੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਨ੍ਹਾਂ ਵਿੱਚ ਸੁਖਬੀਰ ਕੌਰ ਬਰਾੜ ਬਲਾਕ ਪ੍ਰਧਾਨ ਗੁਰੂ ਹਰਸਹਾਏ, ਗੁਰਮੀਤ ਕੌਰ ਸਿੱਧੂ ਐੱਮ ਸੀ ਬਲਾਕ ਜਨਰਲ ਸਕੱਤਰ, ਕੁਲਵਿੰਦਰ ਕੌਰ ਖਜਾਨਚੀ ਲਗਾਇਆ ਗਿਆ ਅਤੇ ਮੈਂਬਰਾਂ ਵਿੱਚ ਕਾਂਤਾ ਕੌਰ, ਚੰਨੋ ਦੇਵੀ, ਪ੍ਰਵੀਨ ਕੌਰ, ਕਿਰਨ ਬਾਲਾ, ਕਿਰਨਪਾਲ ਕੌਰ, ਸਿੰਮੀ, ਜੀਤ ਕੌਰ, ਪੂਨਮ ਦੇਵੀ, ਭੁਪਿੰਦਰ ਕੌਰ ਮਨਜੀਤ ਕੌਰ ਰੀਨਾ ਨੂੰ ਸ਼ਾਮਿਲ ਕੀਤਾ ਗਿਆ, ਹੋਰਨਾਂ ਤੋਂ ਇਲਾਵਾ ਸਤਿਨਾਮ ਕੌਰ ਮਾਈ ਗੋਦੜੀ ਫਰੀਦਕੋਟ ਅਤੇ ਜੱਥੇਬੰਦੀ ਦੇ ਸੀਨੀਅਰ ਕਿਸਾਨ ਆਗੂ ਮਨਜੀਤ ਸਿੰਘ ਫਰੀਦਕੋਟ ਆਦਿ ਹਾਜ਼ਰ ਸਨ