ਫਰਾਂਸ 17 ਮਈ (ਵਰਲਡ ਪੰਜਾਬੀ ਟਾਈਮਜ਼)
” ਫਰਾਂਸ ਦੇ ਸ਼ਹਿਰ ਪੈਰਿਸ ਚ ” ਪੰਜਾਬੀ ਜਾਗ੍ਰਿਤੀ ਮੇਲਾ ” ਪੰਜਾਬ ਚੈਪਟਰ ਓ.ਸੀ.ਆਈ. ਕਾਂਗਰਸ ਫਰਾਂਸ ਦੇ ਪ੍ਰਧਾਨ ਸੋਨੂੰ ਬੰਗੜ ਅਤੇ ਫਰਾਂਸ ਕਾਂਗਰਸ ਦੀ ਪੂਰੀ ਯੂਨਿਟ ਵਲੋਂ ਫਰਾਂਸ ਚ ਕਾਂਗਰਸ ਨੂੰ ਹੋਰ ਮਜਬੂਤ ਕਰਨ ਲਈ ਕਰਾਇਆ ਗਿਆ। ਇਸ ਮੇਲੇ ਚ ਪੰਜਾਬ ਦੀ ਇੰਟਰਨੈਸ਼ਨਲ ਪ੍ਰਸਿੱਧ ਗਾਇਕ ਜੋੜੀ ਲੱਖਾ ਤੇ ਨਾਜ਼ ( ਜੋੜੀ ਨੰਬਰ 1 ) ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਸੋਨੂੰ ਬੰਗੜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿੱਥੇ ਇਸ ਮੇਲੇ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਫਰਾਂਸ ਦੇ ਸੀਨੀਅਰ ਆਗੂ ਜਗਤਾਰ ਸਿੰਘ ਬਿੱਟੂ ਵਿਸ਼ੇਸ਼ ਤੌਰ ਤੇ ਮੇਲੇ ਨੂੰ ਸਹਿਯੋਗ ਦੇਣ ਲਈ ਪਹੁੰਚੇ ਨਾਲ ਹੀ ਬਹੁਤ ਸਾਰੇ ਸਪੋਰਟਸ ਕਲੱਬਾਂ ਦੇ ਮੈੰਬਰ ਤੇ ਹੋਰ ਸਾਥੀ ਵੀ ਪਹੁੰਚੇ ਜਿਵੇਂ ( ਦੋਆਬਾ ਸਪੋਰਟਸ ਕਲੱਬ ਫਰਾਂਸ) ਤੋਂ ਤਜਿੰਦਰ ਸਿੰਘ ਜੋਸ਼ਨ, ਮਨਜੀਤ ਸਿੰਘ ਜੰਮੂ, ਬਲਵਿੰਦਰ ਬਿੰਦਾ, ਰਾਜੂ ਚੰਡੀ ਅਤੇ ( ਪੰਜਾਬ ਸਪੋਰਟਸ ਕਲੱਬ ਫਰਾਂਸ ) ਤੋਂ ਬਾਜ ਸਿੰਘ ਵਿਰਕ, ਰਾਮ ਸਿੰਘ ਵਿਰਕ, ਕੁਲਦੀਪ ਸਿੰਘ, ਸੁੱਖੀ , ਜੱਗੀ ਬੌਸ, ਸੋਨੀ ਕਲੇਰ, ਵਿਜੇ ਸ਼ਰਮਾ, ਉਂਕਾਰ ਖੱਖ, ਜਰਨੈਲ ਥਿੰਦ, ਨਾਨਕ ਸਿੰਘ ਭੁੱਲਰ ਅਤੇ ਬਲਜੀਤ ਸਿੰਘ ਨਾਗਰਾ, ਬੱਬੂ ਕਪੂਰਥਲਾ, ਮਲਕੀਤ ਬੰਗਾ, ਬਲਵਿੰਦਰ ਧਾਮੀ, ਬਲਬੰਤ ਸੁੰਦਰ, ਨਿਸ਼ਾਨ ਸਿੰਘ ਘੋੜਾਵਾਹੀ, ਮਾਸਟਰ ਹਰਜਿੰਦਰ, ਸਾਬੀ, ਗਾਇਕਾਂ ਸ਼ਰਨ ਚੀਮਾ, ਬਲਵੀਰ ਕੇ.ਪੀ। ਸੋਨੂੰ ਬੰਗੜ ਨੇ ਸਭ ਦਾ ਮੇਲੇ ਚ ਪਹੁੰਚਣ ਤੇ ਤਹਿ ਦਿਲ ਤੋਂ ਧੰਨਵਾਦ ਕੀਤਾ।