ਕੌਮੀ ਜਜ਼ਬੇ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ
ਫਰੀਦਕੋਟ ਪੁਲਿਸ ਦੇ ਨਸ਼ਿਆਂ ਨੂੰ ਜੜ ਤੋ ਖਤਮ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਕੀਤੀ ਸ਼ਲਾਘਾ
ਵੱਖ-ਵੱਖ ਰੈਂਕ ਦੇ ਅਧਿਕਾਰੀਆਂ ਨੂੰ ਡੀ.ਜੀ.ਪੀ ਨਾਲ ਰਾਬਤਾ ਕਰਨ ਅਤੇ ਵਿਚਾਰ ਸਾਂਝੇ ਕਰਨ ਦਾ ਮਿਲਿਆ ਮੌਕਾ

ਫਰੀਦਕੋਟ, 23 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਜ਼ਬੂਤ ਪੁਲਿਸ ਢਾਂਚਾ ਵਿਕਸਤ ਕਰਨ ਦੇ ਮਕਸਦ ਨਾਲ, ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਵੱਲੋਂ ਮੰਗਲਵਾਰ ਨੂੰ ਪੁਲਿਸ ਜ਼ਿਲ੍ਹਾ ਫਰੀਦਕੋਟ ਦੇ ਦੌਰੇ ਦੌਰਾਨ ਕਾਨੂੰਨ-ਵਿਵਸਥਾ ਦੀ ਸਮੀਖਿਆ ਕਰਨ ਦੇ ਨਾਲ-ਨਾਲ ਕਈ ਪੁਲਿਸ ਢਾਂਚਾਗਤ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜਿਹਨਾਂ ਵਿੱਚ ਪੁਲਿਸ ਲਾਈਨ ਫਰੀਦਕੋਟ ਵਿੱਚ ਬਣਿਆ ਨਵਾਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਇੱਕ ਆਧੁਨਿਕ ਕਾਨਫਰੰਸ ਹਾਲ ਅਤੇ ਇੱਕ ਬਰੀਫਿੰਗ ਹਾਲ ਦਾ ਨਿਰਮਾਂਣ ਵੀ ਸ਼ਾਮਿਲ ਹੈ। ਉਨ੍ਹਾਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਨਵੀਂ ਤਿਆਰ ਹੋਈ ਇਮਾਰਤ ਨੂੰ ਜਨਤਾ ਲਈ ਸਮਰਪਿਤ ਕਰਦਿਆਂ ਕਿਹਾ ਕਿ ਇਹ ਆਧੁਨਿਕ ਸਹੂਲਤ ਉੱਚ ਤਕਨੀਕ ਨਾਲ ਲੈਸ ਹੈ, ਜੋ ਕਿ ਆਨਲਾਈਨ ਠੱਗੀ ਅਤੇ ਜਟਿਲ ਸਾਈਬਰ ਕ੍ਰਾਈਮ ਦੀ ਜਾਂਚ ਅਤੇ ਨਿਪਟਾਰਾ ਕਰਨ ਲਈ ਤਿਆਰ ਕੀਤੀ ਗਈ ਹੈ। ਨਾਗਰਿਕ ਸਿੱਧਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਜਾਂ ਟੋਲ-ਫ਼ਰੀ ਹੈਲਪਲਾਈਨ ਨੰਬਰ 1930 ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਡੀਜੀਪੀ ਗੌਰਵ ਯਾਦਵ ਵੱਲੋਂ ਕਾਨਫਰੰਸ ਹਾਲ ਦੇ ਉਦਘਾਟਨ ਕਰਨ ਸਮੇਂ ਦੱਸਿਆ ਕਿ ਇਸ ਨਵੇ ਆਧੁਨਿਕ ਕਾਨਫਰੰਸ ਹਾਲ ਨਾਲ ਫਰੀਦਕੋਟ ਜ਼ਿਲ੍ਹੇ ਵਿੱਚ ਤਾਇਨਾਤ ਗਜ਼ਟਿਡ ਅਤੇ ਨਾਨ-ਗਜ਼ਟਿਡ ਅਧਿਕਾਰੀ ਹੁਣ ਵੱਖ-ਵੱਖ ਸੈਮੀਨਾਰਾਂ, ਮੀਟਿੰਗਾਂ ਅਤੇ ਸਮਾਗਮਾਂ ਦਾ ਆਯੋਜਨ ਕਰ ਸਕਣਗੇ, ਜੋ ਕਿ ਪੁਲਿਸ ਵਿਭਾਗ ਦੇ ਕੰਮਕਾਜ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਆਧੁਨਿਕ ਕਾਨਫਰੰਸ ਹਾਲ ਨਵੀਂ ਤਕਨੀਕਾਂ ਨਾਲ ਲੈੱਸ ਹੈ, ਜਿਸ ਵਿੱਚ ਪ੍ਰੋਜੈਕਟਰ ਅਤੇ ਐਲਈਡੀ ਸਕ੍ਰੀਨਾਂ ਵਰਗੀਆਂ ਵਿਸ਼ੇਸ਼ ਸਹੂਲਤਾਂ ਉਪਲਬਧ ਹਨ। ਇਸਦੇ ਨਾਲ ਹੀ 250 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲੇ ਇੱਕ ਬਰੀਫਿੰਗ ਹਾਲ ਦਾ ਵੀ ਉਦਘਾਟਨ ਕੀਤਾ ਗਿਆ। ਜਿਸ ਦੇ ਬਨਣ ਨਾਲ ਪੁਲਿਸ ਦੀ ਕਾਰਜਕੁਸ਼ਲਤਾ ਬਿਹਤਰੀ ਲਈ ਬਿਹਤਰ ਤਾਲਮੇਲ ਅਤੇ ਪ੍ਰਬੰਧਨ ਕਾਰਜਾਂ ਸਮੇ ਸਹੂਲਤ ਹੋਵੇਗੀ। ਇਸ ਉਪਰੰਤ, ਡੀ.ਜੀ.ਪੀ ਪੰਜਾਬ ਗੌਰਵ ਯਾਦਵ ਨੇ ਫਰੀਦਕੋਟ ਜਿਲ੍ਹੇ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੂੰ ਐੱਫ.ਏ. ਡੀ.ਜੀ.ਪੀ. ਕਮੇਂਡੇਸ਼ਨ ਡਿਸਕਾਂ 08 ਪ੍ਰਸੰਸਾ ਪੱਤਰ ਅਤੇ ਸੀ.ਸੀ.-ਏ. ਸਰਟੀਫਿਕੇਟਾਂ ਨਾਲ ਸਨਮਾਨਿਤ ਕਰਕੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਹੋਰ ਜੋਸ਼, ਜਨੂੰਨ ਅਤੇ ਕੌਮੀ ਜਜ਼ਬੇ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਹਨਾ ਵੱਲੋਂ 2 ਲੱਖ 10 ਹਜਾਰ ਰੁਪਏ ਦੇ ਕਰੀਬ ਕੀਮਤ ਦੇ ਨਕਦ ਇਨਾਮ ਵੀ ਤਕਸੀਮ ਕੀਤੇ ਗਏ। ਇਸ ਦੌਰਾਨ ਉਹਨਾਂ ਵੱਲੋਂ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵੱਲੋਂ ਆਮ ਪਬਿਲਕ ਨਾਲ ਵੀ ਮੁਲਾਕਾਤ ਕੀਤੀ ਗਈ ਅਤੇ ਜਿਹਨਾ ਵੱਲੋਂ ਆਪਣੇ ਤਰਜਬੇ ਸਾਂਝੇ ਕੀਤੇ ਗਏ ਅਤੇ ਇਸ ਦੌਰਾਨ ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਫਰੀਦਕੋਟ ਪੁਲਿਸ ਪ੍ਰਸ਼ਾਸ਼ਨ ਦੇ ਨਸ਼ਿਆਂ ਅਤੇ ਕ੍ਰਾਈਮ ਖਿਲਾਫ ਸਖਤ ਐਕਸਨਾਂ, ਨੌਜਵਾਨਾ ਨੂੰ ਨਸ਼ਿਆਂ ਤੋ ਹਟਾ ਕੇ ਆਪਣੀ ਜਿੰਦਗੀ ਸੁਧਰਾਨ ਵਿੱਚ ਕੀਤੇ ਜਾ ਰਹੇ ਕਦਮਾਂ ਦੀ ਸਲਾਘਾ ਵੀ ਕੀਤੀ ਗਈ। ਡੀ.ਜੀ.ਪੀ ਪੰਜਾਬ ਗੌਰਵ ਯਾਦਵ ਨੇ ਪੁਲਿਸ ਲਾਈਨ ਫਰੀਦਕੋਟ ਵਿਖੇ ਅਧਿਕਾਰੀਆਂ ਦੀ ਇਕ ਸੰਯੁਕਤ ਮੀਟਿੰਗ ਨੂੰ ਵੀ ਸੰਬੋਧਨ ਕੀਤਾ। ਜਿਸ ਦੌਰਾਨ ਉਹਨਾ ਵੱਲੋਂ ਸੁਰੱਖਿਆ ਪ੍ਰਬੰਧਾ ਅਤੇ ਨਸ਼ਿਆ ਖਿਲਾਫ ਜਾਰੀ ਜੰਗ ਨੂੰ ਲੈ ਕੇ ਸਖਤ ਨਿਰਦੇਸ਼ ਵੀ ਜਾਰੀ ਕੀਤੇ ਗਏ। ਉਨ੍ਹਾਂ ਫਰੀਦਕੋਟ ਪੁਲਿਸ ਦੀ ਉੱਚ ਦਰਜੇ ਦੀ ਕੋਆਰਡੀਨੇਸ਼ਨ ਅਤੇ ਨਸ਼ਿਆਂ ਨੂੰ ਜੜ ਤੋ ਖਤਮ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਉਹਨਾਂ ਵੱਲੋ ਪੁਲਿਸ ਵਿਭਾਗ ਦੀ ਕਾਰਜਕੁਸ਼ਲਤਾ ਵਿੱਚ ਵਾਧੇ ਲਈ ਲੋੜੀਦਾ ਸਮਾਨ ਜਿਹਨਾ ਵਿੱਚ ਬੈਰੀਕੇਡ, ਅਲਮਾਰੀਆਂ ਅਤੇ ਹੋਰ ਜਰੂਰੀ ਵਰਤੋ ਵਾਲਾ ਸਮਾਨ ਵੀ ਮੁਹੱਇਆ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਫਰੀਦਕੋਟ ਪੁਲਿਸ ਵੱਲੋਂ ਆਯੋਜਿਤ ‘ਵੱਡਾ ਖਾਣਾ’ ਭੋਜਨ ਵਿਚ ਵੀ ਭਾਗ ਲਿਆ, ਜਿਸ ਦੌਰਾਨ ਵੱਖ-ਵੱਖ ਰੈਂਕ ਦੇ ਅਧਿਕਾਰੀਆਂ ਨੂੰ ਡੀ.ਜੀ.ਪੀ ਨਾਲ ਰਾਬਤਾ ਕਰਨ ਅਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ, ਜੋ ਕਿ ਮੈਦਾਨੀ ਕੰਮ ਵਿੱਚ ਟੀਮ ਵਰਕ ਨੂੰ ਮਜ਼ਬੂਤ ਕਰਦਾ ਹੈ। ਇਸ ਦੌਰਾਨ ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਵੱਲੋ ਮੀਡੀਆਂ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਤਹਿਤ ਫਰੀਦਕੋਟ ਪੁਲਿਸ ਬਹੁਤ ਸ਼ਾਨਦਾਰ ਕੰਮ ਕਰ ਰਹੀ ਹੈ। ਉਹਨਾ ਦੱਸਿਆ ਕਿ ਸੇਫ ਹੈਲਪਲਾਈਪ ਪਰ ਸਭ ਤੋ ਜਿਆਦਾ ਮੁਕੱਦਮੇ ਫਰੀਦਕੋਟ ਵਿੱਚ ਦਰਜ ਹੋਏ ਹਨ। ਨਸ਼ੇ ਦੇ ਪੀੜਿਤ ਵਿਅਕਤੀਆਂ ਨੂੰ ਨਸ਼ਿਆਂ ਦੀ ਦਲਦਲ ਵਿੱਚੋ ਬਾਹਰ ਕੱਢਣ ਲਈ ਕਾਮਯਾਬੀ ਹਾਸਿਲ ਹੋ ਰਹੀ ਹੈ। ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋ ਯੁੱਧ ਨਸ਼ਿਆ ਵਿਰੁੱਧ ਕੰਮ ਕਰਕੇ ਹੋਏ 150 ਮੁਕੱਦਮੇ ਦਰਜ ਕਰਕੇ 300 ਤੋ ਵੱਧ ਡਰੱਗ ਸਮੱਗਲਰ ਅਤੇ ਤਸਕਰ ਗ੍ਰਿਫਤਾਰ ਕੀਤੇ ਗਏ ਹਨ। ਇਸ ਦੌਰਾਨ 3 ਕਿਲੋ 70 ਗ੍ਰਾਮ ਅਫੀਮ, 05 ਕਿਲੋ ਹੈਰਿਇਨ ਅਤੇ ਕਾਫੀ ਮਾਤਰਾ ਵਿੱਚ ਡਰੱਗ ਮਨੀ ਰਿਕਵਰ ਕੀਤੀ ਗਈ ਹੈ। ਇਸ ਦੇ ਨਾਲ 05 ਕਰੋੜ ਤੋ ਜਿਆਦਾ ਕੀਮਤ ਦੀ ਨਸ਼ਾ ਤਸਕਰਾ ਦੀ ਪ੍ਰਾਪਰਟੀ ਫਰੀਜ ਕੀਤੀ ਗਈ ਹੈ। ਫਰੀਦਕੋਟ ਵਿਖੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਉਦਘਾਟਨ ਮੌਕੇ ਕਈ ਮਾਨਯੋਗ ਮਹਿਮਾਨ ਅਤੇ ਉੱਚ ਅਧਿਕਾਰੀ ਇਸ ਮਹੱਤਵਪੂਰਨ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਹਾਜ਼ਰ ਰਹੇ। ਇਸ ਮੌਕੇ ਅਸ਼ਵਨੀ ਕਪੂਰ, ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਰੀਦਕੋਟ ਰੇਂਜ, ਅਖਿਲ ਚੌਧਰੀ ਆਈ.ਪੀ.ਐਸ ਐਸ.ਐਸ.ਪੀ. ਮੁਕਤਸਰ ਸਾਹਿਬ, ਅਜੈ ਗਾਂਧੀ ਐਸ.ਐਸ.ਪੀ ਮੋਗਾ ਸ਼ਾਮਿਲ ਸਨ।

