ਗੈਂਗਸਟਰਾਂ ਤੋਂ ਬਾਅਦ ਅਗਲਾ ਨਿਸ਼ਾਨਾ ਫ਼ਰਜ਼ੀ ਟਰੈਵਲ ਏਜੰਟ : ਡੀ.ਆਈ.ਜੀ.
ਕੋਟਕਪੂਰਾ, 22 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼ )
ਪੰਜਾਬ ਪੁਲਿਸ ਦੇ ‘ਆਪ੍ਰੇਸ਼ਨ ਪ੍ਰਹਾਰ’ ਤਹਿਤ ਫਰੀਦਕੋਟ ਰੇਂਜ ਪੁਲਿਸ ਵੱਲੋਂ ਅਪਰਾਧੀਆਂ ਖਿਲਾਫ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦਿੱਤੀਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਨਿਲਾਂਬਰੀ ਜਗਦਲੇ ਨੇ ਦੱਸਿਆ ਕਿ ਫਰੀਦਕੋਟ ਨੇ ਪੁਲਿਸ ਰੇਂਜ ਅੰਦਰ ਪੈਂਦੇ ਤਿੰਨ ਜਿਲ੍ਹੇ ਮੁਕਤਸਰ ਸਾਹਿਬ, ਮੋਗਾ ਅਤੇ ਫਰੀਦਕੋਟ ਵਿੱਚ 1100 ਤੋਂ ਜਿਆਦਾ ਪੁਲਿਸ ਮੁਲਾਜ਼ਮਾ ਨਾਲ ਮਿਲ ਕੇ 500 ਤੋਂ ਜਿਆਦਾ ਰੇਡ ਕੀਤੀਆਂ ਗਈਆਂ, ਜਿਸ ਤਹਿਤ ਕਈ ਅਪਰਾਧੀ ਅਤੇ ਕਈ ਮਾਮਲਿਆਂ ਵਿੱਚ ਭਗੋੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਗਿ੍ਰਫਤਾਰੀਆਂ ਦੌਰਾਨ ਦੋ ਵੱਡੀਆਂ ਗਿ੍ਰਫਤਾਰੀਆਂ, ਜਿੰਨਾਂ ਵਿੱਚ ‘ਬੰਬੀਹਾ ਗੈਂਗ’ ਨਾਲ ਜੁੜੇ ਏ ਕੈਟਾਗਿਰੀ ਦੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਅਤੇ ਜੈਪਾਲ ਭੁੱਲਰ ਗੈਂਗ ਨਾਲ ਸਬੰਧਤ ਬੀ ਕੈਟਾਗਰੀ ਦੇ ਗੈਂਗਸਟਰ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਉਹਨਾਂ ਦੱਸਿਆ ਕਿ ਇਹਨਾਂ ਗਿ੍ਰਫਤਾਰੀਆਂ ਦੌਰਾਨ ਨਜਾਇਬ ਸ਼ਰਾਬ, ਮੈਡੀਕਲ ਨਸ਼ਾ, ਹੈਰੋਇਨ ਅਤੇ ਗੈਰ ਕਾਨੂੰਨੀ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਆਪ੍ਰੇਸ਼ਨ ਪ੍ਰਹਾਰ, ਜਿਸ ਵਿੱਚ ਪੰਜਾਬ ਨੂੰ ਗੈਂਗਸਟਰਵਾਦ ਤੋਂ ਮੁਕਤ ਕਰਨਾ ਹੈ। ਉਹਨਾ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਰਾਹ ’ਤੇ ਚੱਲ ਕੇ ਉਹਨਾਂ ਨੂੰ ਅਖੀਰ ਜਾਂ ਤਾਂ ਮੌਤ ਦਾ ਸਾਹਮਣਾ ਜਾਂ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਜਾਣਾ ਪਵੇਗਾ ਅਤੇ ਜੇਕਰ ਉਹ ਇਸ ਅਪਰਾਧ ਦੀ ਦੁਨੀਆਂ ਨੂੰ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਪੁਲਿਸ ਵੀ ਉਹਨਾਂ ਨਾਲ ਨਰਮੀ ਵਾਲਾ ਰਵੱਈਆ ਅਪਣਾਏਗੀ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਫਰਜ਼ੀ ਟਰੈਵਲ ਏਜੈਂਟਾਂ ਖਿਲਾਫ ਵੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।

