ਫਰੀਦਕੋਟ 5 ਅਕਤੂਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਦੇ ਸਾਦਿਕ ਚੌਕ ਵਿੱਚ ਇੱਕ ਘੋੜਾ ਟਰਾਲਾ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਉੱਥੇ ਮੋਜੂਦ ਲੋਕਾਂ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਵਾਲਿਓ ਪਾਸੇ ਤੋਂ ਮੋਟਰਸਾਈਕਲ ਸਵਾਰ ਆ ਰਿਹਾ ਸੀ । ਜਿਉਂ ਹੀ ਉਹ ਸਾਦਿਕ ਚੌਕ ਵਿੱਚ ਪਹੁੰਚਿਆਂ ਤਾਂ ਗਲਤ ਦਿਸ਼ਾ ਵੱਲੋਂ ਆ ਰਿਹਾ ਆਟੋ ਨਾਲ ਟਕਰਾ ਗਿਆ। ਟਕਰਾਉਣ ਤੋਂ ਬਾਅਦ ਮੋਟਰਸਾਈਕਲ ਸਵਾਰ ਹੇਠਾਂ ਡਿੱਗ ਪਿਆ । ਇਸ ਸਮੇਂ ਹੀ ਘੋੜਾ ਟਰਾਲਾ ਸ਼ਹਿਰ ਵਲੋਂ ਆ ਰਿਹਾ ਸੀ ਦਾ ਟਾਇਰ ਮੋਟਰਸਾਈਕਲ ਵਾਲੇ ਵਿਅਕਤੀ ਦੇ ਉੱਪਰ ਦੀ ਲੰਘ ਗਿਆ। ਇਸ ਮੌਕੇ ਤੇ ਥਾਣਾ ਸਿਟੀ 2 ਦੀ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕ ਦੀ ਪਹਿਚਾਣ ਕੋਟਕਪੂਰਾ ਦੇ ਪਰਦੀਪ ਕੁਮਾਰ ਵਜੋਂ ਹੋਈ ਹੈ।