ਫਰੀਦਕੋਟ 23 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਕਿਰਤ ਕਲਾਂ ਦੇ ਦੇਵਤਾ ਧੰਨ ਧੰਨ ਬਾਬਾ ਵਿਸ਼ਵਕਰਮਾ ਦਾ ਜਨਮ ਦਿਨ ਫਰੀਦਕੋਟ ਜ਼ਿਲੇ ਵਿਚ ਅਤੇ ਇਸ ਪਾਸੇ ਦੇ ਪਿੰਡਾਂ ਵਿਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ । ਫਰੀਦਕੋਟ ਦੇ ਵਿਸ਼ਵਕਰਮਾ ਭਵਨ ਵਿੱਚ ਇਹ ਜਨਮ ਦਿਹਾੜਾ ਮਨਾਇਆ ਗਿਆ ਇਸ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਮਾਰਕੀਟ ਕਮੇਟੀ ਦੇ ਚੇਅਰਮੈਨ ਬਾਬਾ ਅਮਨਦੀਪ ਸਿੰਘ,ਮਾਸਟਰ ਅਮਰਜੀਤ ਸਿੰਘ ਪਰਮਾਰ, ਜੱਥੇਦਾਰ ਮੱਘਰ ਸਿੰਘ ਆਦਿ ਹਾਜ਼ਰ ਸਨ । ਇਸ ਸਮੇਂ ਪ੍ਰਬੰਧਕਾਂ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦਾ ਜਨਮਦਿਨ ਦਿਵਾਲੀ ਤੋਂ ਦੂਸਰੇ ਦਿਨ ਮਨਾਇਆ ਜਾਂਦਾ ਹੈ ਦਿਵਾਲੀ ਤੋਂ ਇੱਕ ਦਿਨ ਪਹਿਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਪ੍ਰਾਰੰਭ ਕਰਵਾਇਆ ਜਾਂਦਾ ਹੈ ਅਤੇ ਦਿਵਾਲੀ ਤੋਂ ਅਗਲੇ ਦਿਨ ਭੋਗ ਪਾਏ ਜਾਂਦੇ ਹਨ। ਇਸ ਤੋਂ ਉਪਰੰਤ ਅਤੁੱਟ ਲੰਗਰ ਵੀ ਵਰਤਾਇਆ ਜਾਂਦਾ ਹੈ। ਇਸ ਵਿੱਚ ਕਿਰਤ ਨਾਲ ਜੁੜੇ ਸਾਰੇ ਹੀ ਲੋਕ ਆਪੋ ਵਿਚ ਰਲ ਮਿਲ ਕੇ ਇਹ ਜਨਮ ਦਿਨ ਮਨਾਉਂਦੇ ਆ ਰਹੇ ਹਨ। ਇਸੇ ਤਰ੍ਹਾਂ ਹੀ ਪਿੰਡ ਕਿਲ੍ਹਾ ਨੌਂ, ਮਚਾਕੀ ਕਲਾਂ , ਸਾਦਿਕ ਆਦਿ ਪਿੰਡਾਂ ਵਿੱਚ ਵੀ ਜ਼ਨਮ ਦਿਨ ਮਨਾਉਣ ਦੀਆਂ ਖਬਰਾਂ ਮਿਲੀਆਂ ਹਨ। ਕਿਲ੍ਹਾ ਨੌਂ ਪਿੰਡ ਵਿੱਚ ਬੋਲਦਿਆਂ ਵਿਧਾਇਕ ਸੇਖੋ ਕੇ ਧਰਮਸ਼ਾਲਾ ਦਾ ਲੈਂਟਰ ਪਾਉਣ ਲਈ ਸਾਰਾ ਖਰਚਾ ਦੇਣ ਦਾ ਵਾਅਦਾ ਵੀ ਕੀਤਾ। ਇਸ ਸਮੇਂ ਵਿਸ਼ਵਕਰਮਾ ਧਰਮਸ਼ਾਲਾ ਕਮੇਟੀ ਨੇ ਸ.ਸੇਖੋ ਦਾ ਸਵਾਗਤ ਕੀਤਾ ਅਤੇ ਸਮੁੱਚੀ ਟੀਮ ਨੂੰ ਪਿੰਡ ਵੱਲੋਂ ਸਰੋਪਾ ਭੇਟ ਕੀਤਾ ਗਿਆਂ। ਦਾ ਇਸ ਤੋਂ ਇਲਾਵਾ ਉਹਨਾਂ ਨੇ ਮਚਾਕੀ, ਸਾਦਿਕ ਆਦਿ ਪਿੰਡਾਂ ਵਿੱਚ ਸ਼ਿਰਕਤ ਕੀਤੀ।