ਫਰੀਦਕੋਟ 19 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਫਰੈਡਜ਼ ਸਹਿਯੋਗ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਇੰਜੀ ਵਜਿੰਦਰ ਵਿਨਾਇਕ, ਰਮੇਸ਼ ਕੁਮਾਰ ਗੇਰਾ, ਗੌਤਮ ਬਾਂਸਲ ,ਦਰਸ਼ਨ ਲਾਲ ਚੁੱਘ, ਸੰਜੀਵ ਕੁਮਾਰ ਮੌਂਗਾ( ਟਿੰਕੂ) ਤਰਸੇਮ ਕਟਾਰੀਆ, ਸੁਧੀਰ ਛਾਬੜਾ, ਯੋਗੇਸ਼ ਸੁਖੀਜਾ, ਕੀਮਤੀ ਲਾਲ ਖੰਨਾ, ਗੋਪਾਲ ਅਗਰਵਾਲ, ਰੋਸ਼ਨ ਲਾਲ ,ਸੰਜੀਵ ਮਿੱਤਲ ,ਅਜੈ ਬਾਂਸਲ ਅਤੇ ਅਸ਼ੋਕ ਬਾਂਸਲ ਨੇ ਰਲ ਕੇ ਅੱਜ ਸੰਗਰਾਂਦ ਦੇ ਮੌਕੇ ਤੇ ਗਊਸ਼ਾਲਾ ਅਨੰਦਿਆਣਾ ਗੇਟ ਵਿਖੇ ਗਊਆ ਦੀ ਸੇਵਾ ਲਈ ਸਵਾਮਨੀ ਅਤੇ ਹਰੇ ਪੱਠਿਆਂ ਦੀ ਸੇਵਾ ਦਾ ਆਯੋਜਨ ਕੀਤਾ।
ਇਸ ਮੌਕੇ ਦੇ ਗਊਸ਼ਾਲਾ ਪੰਡਿਤ ਸ਼ੈਲਿੰਦਰ ਨੇ ਵਿਧੀ ਪੂਰਵਕ। ਸਵਾਮਨੀ ਦੀ ਸੇਵਾ ਦੀ ਪੂਜਾ ਕਰਵਾਈ ਅਤੇ ਦੱਸਿਆ ਕਿ ਗਊਆਂ ਦੇ ਲਈ ਸੇਵਾ ਕਰਨ ਨਾਲ ਘਰ ਪਰਿਵਾਰ ਵਿੱਚ ਖੁਸ਼ਹਾਲੀ ਅਤੇ ਆਪਸੀ ਪਿਆਰ ਵੱਧਦਾ ਹੈ।
ਸਭ ਮੈਂਬਰਾਂ ਨੇ ਗਊ ਮਾਤਾ ਜੀ ਦੀ ਫੋਟੋ ਅਤੇ ਬਾਂਕੇ ਬਿਹਾਰੀ ਕ੍ਰਿਸ਼ਨ ਜੀ ਦੀ ਫੋਟੋ ਨੂੰ ਨਤ ਮਸਤਕ ਹੋ ਕੇ , ਗਊਆਂ ਨੂੰ ਹਰੇ ਪੱਠੇ ਪਾਉਣ ਅਤੇ ਸਵਾਮਣੀ ਪਾਉਣ ਦੀ ਸ਼ੁਰੂਆਤ ਕੀਤੀ।
ਫਰੈਡਜ਼ ਸਹਿਯੋਗ ਸੇਵਾ ਸੁਸਾਇਟੀ ਦੇ ਪ੍ਰੋਜੈਕਟ ਚੇਅਰਮੈਨ ਰਮੇਸ਼ ਕੁਮਾਰ ਗੇਰਾ ਅਤੇ ਸੇਵਾਦਾਰ ਇੰਜੀ ਵਿਜਿੰਦਰ ਵਨਾਇਕ ਨੇ ਦੱਸਿਆ ਕਿ ਇਸ ਸੋਸਾਇਟੀ ਵੱਲੋਂ ਹਰ ਮਹੀਨੇ ਪੈਸੇ ਇਕੱਠੇ ਕਰਕੇ ਕੋਈ ਨਾ ਕੋਈ ਸੇਵਾ ਦਾ ਕੰਮ ਕੀਤਾ ਜਾਂਦਾ ਹੈ।
ਗਊਸ਼ਾਲਾ ਪ੍ਰਬੰਧਕ ਯੋਗੇਸ਼ ਗਰਗ ਨੇ ਆਏ ਹੋਏ ਸਭ ਮੈਂਬਰਾਂ ਨੂੰ ਜੀ ਆਇਆ ਕਹਿੰਦਿਆਂ ਹੋਇਆ ਧੰਨਵਾਦ ਵੀ ਕੀਤਾ।
ਇਸ ਮੌਕੇ ਤੇ ਪ੍ਰੋਜੈਕਟ ਚੇਅਰਮੈਨ ਰਮੇਸ਼ ਕੁਮਾਰ ਗੇਰਾ ਦਰਸ਼ਨ ਲਾਲ ਚੁੱਘ ,ਅਤੇ ਸੇਵਾਦਾਰ ਵਿਜਿੰਦਰ ਵਿਨਾਇਕ, ਸੰਜੀਵ ਕੁਮਾਰ ਮੌਂਗਾ, ਸੁਧੀਰ ਛਾਬੜਾ, ਤਰਸੇਮ ਕਟਾਰੀਆ, ਗੌਤਮ ਬਾਂਸਲ, ਸੁਰਜੀਤ ਧਵਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗਊ ਪ੍ਰੇਮੀ ਹਾਜ਼ਰ ਸਨ।