ਕੋਟਕਪੂਰਾ, 8 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਫਰੀਦਕੋਟ ਵਲੋਂ 10 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਪੱਲਸ ਪੋਲੀਓ ਮੁਹਿੰਮ ਸਬੰਧੀ ਇਕ ਵਿਸ਼ੇਸ਼ ਮੀਟਿੰਗ ਸਮੂਹ ਵਿਭਾਗਾਂ ਨਾਲ ਕੀਤੀ ਗਈ ਸੀ, ਜਿਸ ਦੌਰਾਨ ਮਿਲਟਰੀ ਹਸਪਤਾਲ ਫਰੀਦਕੋਟ ਤੋਂ ਆਏ ਕਰਨਲ ਦੀਪ ਸ਼ਰਮਾਂ ਨੂੰ ਸਿਵਲ ਸਰਜਨ ਫਰੀਦਕੋਟ ਡਾ. ਅਨਿਲ ਗੋਇਲ ਵਲੋਂ ਮਿਲਟਰੀ ਦੀਆਂ ਸਕੂਲ ਵੈਨਾਂ ਤੇ ਪੱਲਸ ਪੋਲੀਓ ਮੁਹਿੰਮ ਸਬੰਧੀ ਜਾਗਰੂਕ ਕਰਨ ਲਈ ਬੈਨਰ ਲਾਉਣ ਅਤੇ ਮਿਲਟਰੀ ਕੈਂਟ ’ਚ ਬੂਥ ਲਾਉਣ ਦੀ ਜਿੰਮੇਵਾਰੀ ਦਿੱਤੀ ਸੀ। ਜਿਸ ਬਾਰੇ ਡਾ. ਅਨਿਲ ਗੋਇਲ ਨੇ ਜਾਣਕਾਰੀ ਦਿੱਤੀ ਕਿ ਕਰਨਲ ਦੀਪ ਸ਼ਰਮਾ ਵਲੋਂ ਆਪਣੀ ਇਹ ਜਿਮੇਂਵਾਰੀ ਪੂਰੀ ਕਰਦੇ ਹੋਏ ਮਿਲਟਰੀ ਦੀਆਂ ਸਕੂਲ ਬੱਸਾਂ ਤੇ ਬੈਨਰ ਲਾ ਦਿਤੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਜਾਗਰੂਕ ਹੋ ਸਕਣ ਅਤੇ ਲੋਕਾਂ ਦੀ ਸਹੂਲਤ ਲਈ ਛੇ ਪੋਲੀਓ ਬੂਥ ਵੀ ਕੈਂਟ ਖੇਤਰ ਵਿਚ ਸਥਾਪਤ ਕੀਤੇ ਜਾਣਗੇ ਤਾਂ ਜੋਨ ਕੈਂਟ ਖੇਤਰ ’ਚ ਰਹਿੰਦੇ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਉਹਨਾਂ ਦੇ ਨਜਦੀਕੀ ਮਿਲ ਸਕੇ। ਡਾ. ਅਨਿਲ ਗੋਇਲ ਨੇ ਜਾਣਕਾਰੀ ਦਿੱਤੀ ਕਿ ਲੋਕਾਂ ਨੂੰ ਮਿਲਟਰੀ ਦੀਆਂ ਸਕੂਲ ਬੱਸਾਂ ਰਾਹੀਂ ਪਲੱਸ ਪੋਲੀਓ ਸਬੰਧੀ ਜਾਗਰੂਕ ਕਰਨਾ ਸਿਹਤ ਵਿਭਾਗ ਫਰੀਦਕੋਟ ਦੀ ਪੰਜਾਬ ’ਚ ਨਿਵੇਕਲੀ ਪਹਿਲ ਹੈ, ਜਿਸ ਨਾਲ ਇਹ ਮੁਹਿੰਮ ਆਪਣੇ ਉਦੇਸ਼ ਪ੍ਰਾਪਤ ਕਰ ਸਕੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਜਰੂਰ ਪਿਲਾਉਣ ਤਾਂ ਜੋ ਕੋਈ ਵੀ ਬੱਚਾ ਇਸ ਤੋਂ ਵਾਂਝਾ ਨਾ ਰਹੇ।