ਫ਼ਰੀਦਕੋਟ, 25 ਅਪੈ੍ਰਲ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਦੀ ਕਿਰਪਾ ਨਾਲ ਬ੍ਰਾਜ਼ੀਲ ਵਿਖੇ ਹੋਏ ਫੁੱਟਬਾਲ ਦੇ ਗੋ-ਕੱਪ ਵਿੱਚੋਂ ਕਾਂਸੀ ਦਾ ਤਮਗਾ ਜੇਤੂ ਫਰੀਦਕੋਟ ਦੇ ਖਿਡਾਰੀ ਐਸ਼ਮੀਤ ਸਿੰਘ ਬਰਾੜ ਸਪੁੱਤਰ ਮਨਦੀਪ ਸਿੰਘ (ਸਲਾਚੀ/ਫੁੱਟਬਾਲ ਕੋਚ) ਜੋ ਕਿ ਮਿਤੀ 24-4-25 ਨੂੰ ਫਰੀਦਕੋਟ ਪਹੁੰਚਣ ’ਤੇ ਟਿੱਲਾ ਬਾਬਾ ਫਰੀਦ ਜੀ ਵਿਖੇ ਬਾਬਾ ਫਰੀਦ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ, ਉਹਨਾਂ ਦੇ ਪਹੁੰਚਣ ’ਤੇ ਉਸ ਦੇ ਸਵਾਗਤ ਲਈ ਸਮੂਹ ਕੋਚ ਸਾਹਿਬਾਨ,ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਵੱਲੋਂ ਰੋਡ ਸ਼ੋਅ ਕੀਤਾ ਗਿਆ। ਸ਼ਾਮ 5:00 ਵਜੇ ਨਹਿਰੂ ਸਟੇਡੀਅਮ ਫਰੀਦਕੋਟ ਤੋਂ ਚੱਲ ਕੇ ਸੇਠੀ ਡੇਅਰੀ, ਸਰਕੂਲਰ ਰੋਡ, ਮੋਰੀ ਗੇਟ, ਡੌਲਫਿਨ ਚੌਂਕ ਤੋਂ ਹੁੰਦੇ ਹੋਏ ਉਹ ਟਿੱਲਾ ਬਾਬਾ ਫਰੀਦ ਜੀ ਵਿਖੇ ਨਤਮਸਤਕ ਹੋਏ, ਜਿੱਥੇ ਬਾਬਾ ਫਰੀਦ ਸੰਸਥਾਵਾਂ ਦੇ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋਂ ਨੇ ਐਸ਼ਮੀਤ ਸਿੰਘ ਅਤੇ ਉਸਦੇ ਪਰਿਵਾਰ ਨੂੰ ਤਹਿ ਦਿਲੋਂ ਵਧਾਈ ਦਿੱਤੀ। ਅੰਤ ਵਿੱਚ ਟਿੱਲਾ ਬਾਬਾ ਫਰੀਦ ਜੀ ਦੇ ਹੈੱਡ ਗ੍ਰੰਥੀ ਵੱਲੋਂ ਐਸ਼ਮੀਤ ਸਿੰਘ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਫਰੀਦ ਕਮੇਟੀ ਵੱਲੋਂ ਦੀਪਇੰਦਰ ਸਿੰਘ ਸੇਖੋਂ ਸੀਨੀਅਰ ਵਾਈਸ ਪ੍ਰੈਜੀਡੈਂਟ, ਗੁਰਜਾਪ ਸਿੰਘ ਸੇਖੋਂ ਵਾਈਸ ਪ੍ਰੈਜੀਡੈਂਟ ਅਤੇ ਸੁਰਿੰਦਰ ਸਿੰਘ ਰੋਮਾਣਾ ਜਨਰਲ ਸੈਕਟਰੀ ਆਦਿ ਵੀ ਸ਼ਾਮਿਲ ਸਨ।

