ਮਹਿਲ ਕਲਾਂ ,20ਮਈ(ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼ )
ਨੇੜਲੇ ਪਿੰਡ ਕਲਾਲਾ ਦੇ ਗੁਰਦੁਆਰਾ ਸਾਹਿਬ ਦੀ ਨਿਵੇਕਲੀ ਦਿੱਖ ਹਰ ਆਉਣ ਵਾਲੇ ਨੂੰ ਆਪਣੇ ਵੱਲ ਖਿੱਚਦੀ ਹੈ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਚੜਦੇ ਪਾਸੇ ਤਿੰਨ ਕਨਾਲ ਜ਼ਮੀਨ ਵਿਚ ਫਲਦਾਰ ਬੂਟਿਆਂ ਅਤੇ ਮੈਡੀਕਲ ਪਲਾਂਟ ਲਗਾਇਆ ਹੋਇਆ ਹੈ। ਜਿਸ ਵਿਚ ਨਿੰਬੂ, ਕਿੰਨੂੰ, ਅਮਰੂਦ, ਅਨਾਰ, ਅੰਜੀਰ,ਕੇਲਾ ,ਜਾਮਣ , ਅਮਰੂਦ ਤੋਂ ਇਲਾਵਾ ਮੈਡੀਕਲ ਪਲਾਂਟ ਨਾਲ ਸਬੰਧਤ ਸੁਹਾਂਜਣਾ, ਕੜੀ ਪੱਤੇ, ਤੁਲਸੀ, ਪੱਥਰ ਚੱਟ, ਇਨਸੋਲੀਨ, ਔਲੇ ਅਤੇ ਬਿਲ ਦੇ ਬੂਟੇ ਲਗਾਏ ਹੋਏ ਹਨ। ਉਹਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਫ਼ਲ ਖਾਣ ਲਈ ਲੈਕੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਪੰਦਰਾਂ ਮਿੰਟ ਨਾਮ ਸਿਮਰਨ ਦੀ ਬੇਨਤੀ ਕੀਤੀ ਜਾਂਦੀ ਹੈ।
ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਮਾ ਗੁਰਵਿੰਦਰ ਸਿੰਘ ਕਲਾਲਾ ਮੁਤਾਬਕ ਗੁਰਦੁਆਰਾ ਸਾਹਿਬ ਦੇ ਅੰਦਰ ਗੇਟ ਵੜਦਿਆਂ ਹੀ ਲਾਇਬ੍ਰੇਰੀ ਬਣਾਈ ਗਈ ਹੈ ਤਾਂ ਜੋ ਸੰਗਤਾਂ ਇਤਿਹਾਸ ਨਾਲ ਜੁੜੀਆਂ ਰਹਿਣ। ਉਹਨਾਂ ਕਿਹਾ ਕਿ ਲਾਇਬ੍ਰੇਰੀ ਵਿਚ ਇੱਕ ਹਜ਼ਾਰ ਦੇ ਕਰੀਬ ਪੁਸਤਕਾਂ ਹਨ। ਇਹ ਪੁਸਤਕਾਂ ਦਿੱਲੀ ਪ੍ਰਕਾਸ਼ਨ ਵੱਲੋਂ ਆਈਆਂ ਹਨ। ਇਸ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਧਾਰਮਿਕ ਸਿਲੇਬਸ ਦੀਆਂ ਕਲਾਸਾਂ ਵੀ ਲਾਈਆਂ ਜਾਂਦੀਆਂ ਹਨ , ਫਿਰ ਸਿਲੇਬਸ ਚੋਂ ਹੀ ਪੇਪਰ ਲਏ ਜਾਂਦੇ ਹਨ। ਗੁਰੂ ਨਾਨਕ ਮਿਸ਼ਨ ਇੰਗਲੈਂਡ ਦੇ ਅਧੀਨ ਚਲ ਰਹੀ ਇਸ ਧਾਰਮਿਕ ਪੜਾਈ ਵਾਰੇ ਮਾ ਮਲਕੀਤ ਸਿੰਘ ਮਹਿਲਕਲਾਂ ਦੇ ਧਰਮ ਪਤਨੀ ਬੀਬੀ ਕਲਾਸਾਂ ਲਗਾਉਂਦੇ ਹਨ।
ਗੁਰਦੁਆਰਾ ਸਾਹਿਬ ਦੇ ਬਹੁਪੱਖੀ ਵਿਕਾਸ ਲਈ ਸਰਪੰਚ ਰਣਜੀਤ ਸਿੰਘ ਰਾਣਾ, ਗ੍ਰੀਨ ਕਲੱਬ ਦੇ ਪ੍ਰਧਾਨ ਲਛਮਣ ਸਿੰਘ ਗੋਗੀ , ਗ੍ਰੰਥੀ ਬਾਬਾ ਸੁਖਦੇਵ ਸਿੰਘ ਜੀ , ਬਲਵਿੰਦਰ ਸਿੰਘ ਹਰਜਿੰਦਰ ਸਿੰਘ ਮੀਤ ਪ੍ਰਧਾਨ, ਸਤਿਕਾਰ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਕਲਾਲਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਤਰਸੇਮ ਲਾਲ ਜੀ,ਮਾ ਕਰਤਾਰ ਸਿੰਘ ਕੈਨੇਡਾ ਸਾਰੇ ਇਕੱਠੇ ਹੋ ਕੇ ਸੇਵਾਵਾਂ ਨਿਭਾ ਰਹੇ ਹਨ। ਸਤਿਕਾਰ ਕਮੇਟੀ ਵੱਲੋਂ ਜਿਸ ਘਰ ਵਿਚ ਮਹਾਰਾਜ ਜੀ ਦੇ ਪ੍ਰਕਾਸ਼ ਹੁੰਦੇ ਹਨ ਉਸ ਘਰ ਤੱਕ ਰਸਤੇ ਦੀ ਸਫਾਈ ਅਤੇ ਰਸਤੇ ਦੇ ਦੋਹੀਂ ਪਾਸੀ ਕਲੀ ਪਾਉਣ ਦੀ ਸੇਵਾ ਨਿਭਾਅ ਰਹੀ ਹੈ। ਬੱਚਿਆਂ, ਬੀਬੀਆਂ ਅਤੇ ਬਾਕੀ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਲਈ ਜੂਨ ਚ ਭਾਈ ਕੁਲਵੰਤ ਸਿੰਘ ਜੀ ਦੀ ਅਵਾਜ਼ ਵਿਚ ਆਡੀਓ ਰਿਕਾਰਡਿੰਗ ਸੰਗਤਾਂ ਨੂੰ ਸੁਣਾਈ ਜਾਇਆ ਕਰੇਗੀ। ਹਰੇਕ ਐਤਵਾਰ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਗਾਇਨ ਹੁੰਦਾ ਹੈ।
