ਕੋਟਕਪੂਰਾ, 3 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼ )
ਭਾਰਤ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ 8ਵਾਂ ਬਜਟ ਪੇਸ਼ ਕੀਤਾ ਗਿਆ। ਜਿਸ ਵਿੱਚ ਆਮ ਲੋਕਾਂ ਨੂੰ ਮਹਿੰਗਾਈ ਤੋ ਰਾਹਤ ਦੇਣ ਲਈ ਪੂਰੀ ਕੋਸ਼ਿਸ਼ ਕੀਤੀ ਗਈ ਅਤੇ 82 ਵਸਤੂਆਂ ’ਤੇ ਟੈਕਸ ਛੋਟ ਦਿੱਤੀ ਗਈ। ਇਸ ਤੋ ਇਲਾਵਾ ਮੈਡੀਕਲ ਉਪਕਰਨ ਅਤੇ ਕੈਂਸਰ ਦੀਆਂ ਦਵਾਈਆਂ ਵੀ ਸਸਤੀ ਕੀਤੀ ਗਈ। ਇਸ ਮੌਕੇ ਐਡਵੋਕੇਟ ਅਜੀਤ ਵਰਮਾ, ਆਸ਼ੀਸ਼ ਗਰੋਵਰ ਐਡੋਵਕੇਟ ਅਤੇ ਐਡਵੋਕੇਟ ਤੇਜਿੰਦਰ ਕੁਮਾਰ ਦੌਧਰ ਨੇ ਕਿਹਾ ਕਿ ਮੌਜੂਦਾ ਬਜਟ ਵਿੱਚ ਮਿਡਲ ਕਲਾਸ ਦੇ ਲੋਕਾਂ ਨੂੰ ਵੀ ਵੱਡੀ ਰਾਹਤ ਦਿੱਤੀ ਗਈ ਹੈ, 12 ਲੱਖ ਤੱਕ ਦੀ ਆਮਦਨ ਨੂੰ ਕਰ ਮੁਕਤ ਸਲੈਬ ਵਿੱਚ ਰੱਖ ਮਿਡਲ ਕਲਾਸ ਨੂੰ ਵੱਡੀ ਸੌਗਾਤ ਦਿੱਤੀ ਗਈ ਹੈ। ਇਸ ਨਾਲ ਮਿਡਲ ਕਲਾਸ ਲੋਕਾਂ ਨੂੰ ਸਿੱਧੇ ਤੌਰ ’ਤੇ ਆਰਥਿਕ ਲਾਭ ਹੋਵੇਗਾ। ਆਮਦਨ ਕਰ ਵਿੱਚ ਛੋਟ ਦੀ ਇਹ ਮੰਗ ਮਿਡਲ ਕਲਾਸ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋ ਕੀਤੀ ਜਾ ਰਹੀ ਸੀ। ਬਜਟ ਵਿਚ ਸੀਨੀਅਰ ਸ਼ਿਟੀਜਨ ਦੀ ਟੀ.ਡੀ.ਐਸ. ਦੀ ਸਲੈਬ ਨੂੰ ਵੀ ਦੁਗਣਾ ਕੀਤਾ ਗਿਆ।
