ਫਰੀਦਕੋਟ, 24 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵੱਲੋਂ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪਿ੍ਰੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਯੂਥ ਫੈਸਟੀਵਲ 16 ਤੋਂ 18 ਅਕਤੂਬਰ 2024 ਵਿੱਚ ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਦੇ ਵਿਦਿਆਰਥੀਆਂ ਰੁਬੇਨ, ਦਿ੍ਰਸ਼ਯਾ ਗੋਇਲ, ਅਰਸ਼ਪ੍ਰੀਤ ਸਿੰਘ, ਨਾਜ਼ਮੀਨ ਕੌਰ, ਰਮਨ ਮਲਹੋਤਰਾ, ਤੇਜਿੰਦਰ ਸਿੰਘ, ਗੁਰਤੇਜ ਸਿੰਘ ਮੌੜ, ਤਾਨੀਆ, ਸਰਵੀਰ ਭੁੱਲਰ, ਕੋਮਲਪ੍ਰੀਤ ਕੌਰ, ਦਿਵਿਆ ਠਾਕੁਰ, ਗੌਰਵ, ਖੁਸ਼ਦੀਪ ਕੌਸ਼ਲ ਅਤੇ ਦੇਸ਼ਵੀਰ ਸਿੰਘ ਨੇ ਵੱਖ-ਵੱਖ ਮੁਕਾਬਲਿਆ ਜਿਵੇਂ ਕਿ ਗੀਤ-ਗਜ਼ਲ, ਲੋਕ-ਗੀਤ, ਕਵਿਤਾ ਉਚਾਰਨ, ਕੁਇਜ਼, ਰੰਗੋਲੀ, ਕਲੇਅ ਮਾਡਲਿੰਗ, ਫੋਟੋਗ੍ਰਾਫੀ, ਮੌਕੇ ਤੇ ਚਿੱਤਰਕਾਰੀ, ਕਾਰਟੂਨ ਮੇਕਿੰਗ, ਭਾਸ਼ਣ, ਵਾਦ-ਵਿਵਾਦ, ਪੋਸਟਰ ਮੇਕਿੰਗ ਆਦਿ ਵਿੱਚ ਭਾਗ ਲਿਆ ਜਿਸ ਵਿੱਚ ਗੌਰਵ (ਐਲਐਲ.ਬੀ) ਨੇ ਫੋਟੋਗ੍ਰਾਫੀ ਵਿੱਚ ਪਹਿਲਾ ਅਤੇ ਦਿ੍ਰਸ਼ਿਯਾ ਗੋਇਲ (ਬੀ.ਏ.ਐਲਐਲ.ਬੀ) ਦੀ ਵਿਦਿਆਰਥਣ ਨੇ ਭਾਸ਼ਣ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਗੌਰਵ ਨੂੰ ਅੰਤਰ-ਜ਼ੋਨਲ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਣ ਲਈ ਸ਼ੁੱਭ-ਇੱਛਾਵਾਂ ਦਿੱਤੀਆਂ ਅਤੇ ਨਾਲ ਹੀ ਕਲਚਰਲ ਕਮੇਟੀ ਮੈਂਬਰਾਂ ਡਾ. ਨਵਜੋਤ ਕੌਰ, ਡਾ. ਪਰਮਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ ਸੁਮਨਜੀਤ ਕੌਰ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅੱਗੇ ਵਾਸਤੇ ਹੋਰ ਮਿਹਨਤ ਨਾਲ ਮੁਕਾਬਲਿਆ ਵਿੱਚ ਭਾਗ ਲੈਣ ਦੀ ਪ੍ਰੇਰਨਾ ਦਿੱਤੀ। ਇਸ ਦੇ ਨਾਲ ਹੀ ਅਸਿਸਟੈਂਟ ਪ੍ਰੋਫੈਸਰ ਅਮਨਦੀਪ ਕੌਰ ਅਤੇ ਅਸਿਟੈਂਟ ਪ੍ਰੋਫੈਸਰ ਸੁਪ੍ਰੀਤ ਕੌਰ ਦੀ ਯੂਥ ਫੈਸਟੀਵਲ ਵਿੱਚ ਸਹਿਯੋਗ ਦੇਣ ਲਈ ਸ਼ਲਾਘਾ ਕੀਤੀ।
