ਮੁੱਕਦਮਾ ਨੰਬਰ 31 ਮਿਤੀ 11.02.2026 ਅ/ਧ 103,238,3(5) BNS ਥਾਣਾ ਸਦਰ ਬਠਿੰਡਾ
ਬਠਿੰਡਾ, 13 ਫਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਮਾਨਯੋਗ ਡੀ.ਜੀ.ਪੀ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਹਰਜੀਤ ਸਿੰਘ ਆਈ.ਪੀ.ਐੱਸ. ਡੀ.ਆਈ.ਜੀ ਬਠਿੰਡਾ ਰੇਂਜ ਬਠਿੰਡਾ ਜੀ ਦੇ ਮਾਰਗ ਦਰਸ਼ਨ ਅਨੁਸਾਰ ਬਠਿੰਡਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਲਗਾਤਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਇਸੇ ਲੜੀ ਤਹਿਤ ਡਾ. ਜਯੋਤੀ ਯਾਦਵ, ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੀ ਰਹਿਨੁਮਾਈ ਹੇਠ ਸ੍ਰ.ਜਸਮੀਤ ਸਿੰਘ ਪੀ.ਪੀ.ਐੱਸ, ਐੱਸ.ਪੀ (ਇੰਨਵੈਸਟੀਗੇਸ਼ਨ) ਬਠਿੰਡਾ, ਸ੍ਰ. ਹਰਵਿੰਦਰ ਸਿੰਘ ਸਰਾਂ, ਪੀ.ਪੀ.ਐੱਸ ਡੀ.ਐੱਸ.ਪੀ ਬਠਿੰਡਾ ਦਿਹਾਤੀ ਅਤੇ ਸ: ਸੰਦੀਪ ਸਿੰਘ ਭਾਟੀ,ਡੀ. ਐੱਸ.ਪੀ (ਇੰਨਵੈਸਟੀਗੇਸ਼ਨ) ਬਠਿੰਡਾ ਦੀ ਅਗਵਾਈ ਵਿੱਚ ਮਿਤੀ 11.02.2026 ਨੂੰ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਸੀ, ਜਿਸ ਸਬੰਧੀ ਪੁਲਿਸ ਥਾਣਾ ਸਦਰ ਬਠਿੰਡਾ ਅਤੇ ਸੀ.ਆਈ.ਏ ਸਟਾਫ-1 ਦੀ ਪੁਲਿਸ ਪਾਰਟੀ ਨੇ ਮੁਕੱਦਮਾ ਉਕਤ ਵਿੱਚ ਅੰਨੇ੍ਹ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ।
ਮਿਤੀ 11.02.2026 ਨੂੰ ਮੁੱਖ ਅਫਸਰ ਥਾਣਾ ਸਦਰ ਬਠਿੰਡਾ ਨੂੰ ਸਮਾ ਕਰੀਬ ਦੁਪਹਿਰ 1.00 ਵਜੇ ਇਤਲਾਹ ਮਿਲੀ ਸੀ ਕਿ ਪਿੰਡ ਬਹਿਮਣ ਦੀਵਾਨਾ ਕੋਲ ਇੱਕ ਸੂਟਕੇਸ ਵਿੱਚ ਇੱਕ ਨਾਮਲੂਮ ਲੜਕੀ ਦੀ ਲਾਸ਼ ਜੋ ਕਿ ਅਧ ਸੜੀ ਹਾਲਤ ਵਿੱਚ ਪਈ ਹੈ । ਜਿਸ ਸਬੰਧੀ ਮੁਕੱਦਮਾ ਉਕਤ ਦਰਜ ਕੀਤਾ ਗਿਆ ਸੀ ।ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਸ੍ਰ.ਜਸਮੀਤ ਸਿੰਘ ਪੀ.ਪੀ.ਐੱਸ, ਐੱਸ.ਪੀ (ਇੰਨਵੈਸਟੀਗੇਸ਼ਨ) ਬਠਿੰਡਾ, ਸ੍ਰ. ਹਰਵਿੰਦਰ ਸਿੰਘ ਸਰਾਂ, ਪੀ.ਪੀ.ਐੱਸ ਡੀ.ਐੱਸ.ਪੀ ਬਠਿੰਡਾ ਦਿਹਾਤੀ ਅਤੇ ਸ: ਸੰਦੀਪ ਸਿੰਘ ਭਾਟੀ, ਡੀ.ਐੱਸ.ਪੀ (ਇੰਨਵੈਸਟੀਗੇਸ਼ਨ) ਬਠਿੰਡਾ ਦੀ ਅਗਵਾਈ ਹੇਠ ਦੋ ਸੀ.ਸੀ.ਟੀ.ਵੀ. ਟੀਮਾਂ ਗਠਿਤ ਕੀਤੀਆਂ।ਸੋ ਉਕਤ ਟੀਮਾਂ ਥਾਣਾ ਸਦਰ ਬਠਿੰਡਾ, ਸੀ.ਆਈ.ਏ ਸਟਾਫ-1 ਬਠਿੰਡਾ ਨੇ ਟੈਕਨੀਕਲ ਸੋਰਸਾਂ ਅਤੇ ਹਿਊਮਨ ਇੰਟੈਲੀਜੈਂਸ ਦੀ ਮੱਦਦ ਨਾਲ ਮਿਤੀ 12.02.26 ਨੂੰ ਨਾਮਲੂਮ ਲਾਸ਼ ਦੀ ਪਹਿਚਾਣ ਸਪਨਾ ਉਰਫ ਮਲਿਕਾ ਪੁੱਤਰੀ ਸ਼ਿੰਦਰ ਪਾਲ ਵਾਸੀ ਬਾਘਾ ਪੁਰਾਣਾ ਜਿਲ੍ਹਾ ਮੋਗਾ ਵਜੋਂ ਕੀਤੀ ਗਈ ।ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਨ ਦੌਰਾਨ ਇਸ ਲੜਕੀ ਨੂੰ ਮਿਤੀ 07.02.26 ਨੂੰ ਸ਼ਾਮ 9.44 ਪਰ ਪਰਸਰਾਮ ਨਗਰ ਵਿੱਚ ਦੇਖਿਆ ਗਿਆ ਅਤੇ ਮਰਨ ਵਾਲੀ ਲੜਕੀ ਦੇ ਫੋਨ ਦੀ ਟੈਕਨੀਕਲ ਜਾਂਚ ਕਰਦੇ ਹੋਏ ਕਰੀਬ 10/15 ਸ਼ੱਕੀ ਵਿਅਕਤੀਆਂ ਨੂੰ ਸ਼ਾਮਲ ਪੜਤਾਲ ਕਰਕੇ ਪੁੱਛਗਿੱਛ ਕੀਤੀ ਗਈ ਜਿਸ ਤੋਂ ਇੱਕ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਹਿਲਾ ਦਾ ਕਤਲ ਕਰਨ ਵਾਲਾ ਕਾਤਲ ਪ੍ਰਿੰਸ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਮਕਾਨ ਨੰ 37, ਪਿੰਡ ਗੁਲਾਬਗੜ੍ਹ ਜਿਲ੍ਹਾ ਬਠਿੰਡਾ ਹਾਲ ਅਬਾਦ ਗਲੀ ਨੰਬਰ 1ਬੀ ਸੁਰਖਪੀਰ ਰੋਡ ਬਠਿੰਡਾ ਨੂੰ ਮਿਤੀ 13.02.26 ਨੂੰ ਗ੍ਰਿਫਤਾਰ ਕਰ ਲਿਆ ਗਿਆ ।
ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਉਕਤ ਲੜਕੀ ਦਾ ਦੋਸਤ ਹੈ । ਇਹ ਦੋਨੋ ਮਿਤੀ 09.02.26 ਨੂੰ ਗਲੀ ਨੰਬਰ 1ਬੀ ਸੁਰਖਪੀਰ ਰੋਡ ਬਠਿੰਡਾ ਪਰ ਇਕੱਠੇ ਸਨ ।ਦੋਸ਼ੀ ਉਕਤ ਨੇ ਇਸ ਕਤਲ ਦੀ ਵਰਦਾਤ ਨੂੰ ਉਸੇ ਦਿਨ ਸਵੇਰੇ ਮਿਤੀ 09.02.26 ਨੂੰ ਅੰਜਾਮ ਦਿੱਤਾ ।ਇਸ ਨੇ ਲੜਕੀ ਉਕਤ ਦੀ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਸਾਂੜ ਕੇ ਕਤਲ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਅਸਫਲ ਰਿਹਾ । ਫਿਰ ਇਹ ਮਿਤੀ 10.02.26 ਅਤੇ ਮਿਤੀ 11.02.26 ਦੀ ਰਾਤ ਨੂੰ ਲਾਸ਼ ਇੱਕ ਆਈ.20 ਗਰੈਂਡ ਨੰਬਰੀ ਪੀ.ਬੀ.-22ਐਸ-3636 ਰੰਗ ਸਿਲਵਰ ਵਿੱਚ ਪਾ ਕੇ ਮਲੋਟ ਰੋਡ ਬਾਹੱਦ ਪਿੰਡ ਬਹਿਮਣ ਦੀਵਾਨਾ ਸੜਕ ਕਿਨਾਰੇ ਖੇਤਾਂ ਵਿੱਚ ਸੁੱਟ ਗਿਆ ।ਜਿਸ ਤੋਂ ਤਫਤੀਸ ਦੌਰਾਨ ਉਕਤ ਗੱਡੀ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਬਰਾਮਦ ਕੀਤਾ ਗਿਆ।ਦੋਸ਼ੀ ਉਕਤ ਪਰ ਪਹਿਲਾਂ ਕੋਈ ਵੀ ਮੁਕੱਦਮਾ ਦਰਜ ਰਜਿਸਟਰ ਨਹੀਂ ਹੈ । ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਬਰਾਮਦਗੀ:-
1. ਇੱਕ ਚਾਕੂ
2. ਇੱਕ ਆਈ.20 ਗਰੈਂਡ ਨੰਬਰੀ ਪੀ.ਬੀ.-22ਐਸ-3636 ਰੰਗ ਸਿਲਵਰ

