ਮੁਕੱਦਮਾ ਨੰਬਰ 47 ਮਿਤੀ 16-07-2026 ਅ/ਧ 21 ਸੀ /61/85 ਐਨ ਡੀ ਪੀ ਐਸ ਐਕਟ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਕੀਤਾ ਦਰਜ਼
ਬਠਿੰਡਾ,17 ਫ਼ਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਮਾਨਯੋਗ ਡੀ.ਜੀ.ਪੀ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਹਰਜੀਤ ਸਿੰਘ ਆਈ.ਪੀ.ਐੱਸ. ਡੀ.ਆਈ.ਜੀ ਬਠਿੰਡਾ ਰੇਂਜ ਬਠਿੰਡਾ ਜੀ ਦੇ ਮਾਰਗ ਦਰਸ਼ਨ ਅਨੁਸਾਰ ਬਠਿੰਡਾ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਮੁਹਿੰਮ ਤਹਿਤ ਲਗਾਤਰ ਨਸ਼ਿਆਂ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਇਸੇ ਲੜੀ ਤਹਿਤ ਡਾ. ਜਯੋਤੀ ਯਾਦਵ, ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੀ ਰਹਿਨੁਮਾਈ ਹੇਠ ਸ੍ਰ.ਨਰਿੰਦਰ ਸਿੰਘ ਪੀ.ਪੀ.ਐੱਸ, ਐੱਸ.ਪੀ (ਸਿਟੀ) ਬਠਿੰਡਾ ਅਤੇ ਸ੍ਰ. ਸਰਵਜੀਤ ਸਿੰਘ, ਪੀ.ਪੀ.ਐੱਸ ਡੀ.ਐੱਸ.ਪੀ (ਸਿਟੀ-2) ਬਠਿੰਡਾ ਦੀ ਅਗਵਾਈ ਵਿੱਚ ਮਿਤੀ 15.02.2026 ਨੂੰ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਸੀ, ਜਿਸ ਸਬੰਧੀ ਥਾਣਾ ਸਿਵਲ ਲਾਈਨ ਬਠਿੰਡਾ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਉਕਤ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ 1 ਕਿੱਲੋ 507 ਗਰਾਮ ਹੈਰੋਇਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।
ਡਾਸਹ 15.02.2026 ਨੂੰ ਥਾਣਾ ਸਿਵਲ ਲਾਈਨ ਬਠਿੰਡਾ ਦੀ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਭੱਟੀ ਰੋਡ ਨੇੜੇ ਬਰਨਾਲਾ ਬਾਈਪਾਸ ਸਲਿੱਪ ਰੋਡ ਮੌਜੂਦ ਸੀ ਤਾਂ ਇੱਕ ਨੌਜਵਾਨ ਰਾਜਾ ਪੁੱਤਰ ਇੰਦਰਜੀਤ ਵਾਸੀ ਹਰਦੇਵ ਨਗਰ ਬਠਿੰਡਾ (ਉਮਰ ਕਰੀਬ 27 ਸਾਲ) ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕੀਤਾ ਗਿਆ, ਜਿਸ ਪਾਸ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਸੀ।ਜਿਸ ਨੂੰ ਕਾਬੂ ਕਰਕੇ ਉਸ ਪਾਸੋਂ 01 ਕਿੱਲੋ 507 ਗ੍ਰਾਮ ਹੈਰੋਇਨ/ਚਿੱਟਾ ਬ੍ਰਾਮਦ ਕਰਕੇ ਮੁਕੱਦਮਾ ਉਕਤ ਦਰਜ਼ ਕੀਤਾ ਗਿਆ ।ਉਕਤ ਵਿਅਕਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬਿਹਾਰ ਦਾ ਜੰਮਪਲ ਹੈ ਪਰ ਹੁਣ ਕਰੀਬ 10/15 ਸਾਲ ਤੋਂ ਬਠਿੰਡਾ ਵਿਖੇ ਰਹਿ ਰਿਹਾ ਹੈ ਜਿਸ ਨੇ ਹਰਦੇਵ ਨਗਰ ਬਠਿੰਡਾ ਵਿੱਚ ਆਪਣਾ ਘਰ ਬਣਾ ਲਿਆ ਹੈ ।ਇਸ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ਼ ਨਹੀਂ ਹੈ।ਇਸ ਦੇ ਬੈਕਵਾਰਡ ਤੇ ਫਾਰਵਰਡ ਲਿੰਕਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ, ਇਹ ਹੈਰੋਇਨ ਕਿੱਥੋ ਲੈ ਕੇ ਆਇਆ ਸੀ ਅੱਗੇ ਕਿੱਥੇ ਸਪਲਾਈ ਕਰਨੀ ਸੀ।ਗ੍ਰਿਫਤਾਰ ਵਿਅਕਤੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਬਰਾਮਦਗੀ:-
2. ਇੱਕ ਕਿੱਲੋ 507 ਗ੍ਰਾਮ ਹੈਰੋਇਨ
ਗਿਰਫਤਾਰ ਵਿਅਕਤੀਆਂ ਦਾ ਵੇਰਵਾ:-
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜਾਰੀ ਮੁਹਿੰਮ ਗੈਂਗਸਟਰਾਂ ਤੇ ਵਾਰ ਤਹਿਤ ਮਿਤੀ 20.01.2026 ਤੋਂ ਮਿਤੀ 15.02.26 ਤੱਕ ਓਪਰੇਸ਼ਨ ਪਰਹਾਰ 1.0 ਅਤੇ 2.0 ਰਾਹੀਂ ਕੁੱਲ 1054 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜਾ ਵਿੱਚੋਂ 02 ਕਿਲੋ 608 ਗ੍ਰਾਮ ਹੈਰੋਇਨ(ਚਿੱਟਾ), 8 ਕਿਲੋ ਅਫੀਮ, 6998 ਨਸ਼ੀਲ਼ੀਆਂ ਗੋਲੀਆਂ ਅਤੇ ਕੈਪਸੂਲ, 04 ਪਿਸਟਲ 32 ਬੋਰ ਸਮੇਤ ਦਸ ਜਿੰਦਾ ਕਾਰਤੂਸ, 17 ਮੋਬਾਇਲ ਫੋਨ(ਚੋਰੀ ਸ਼ੁਦਾ), 435 ਲੀਟਰ ਲਾਹਣ, 42 ਦੋ ਪਹੀਏ ਵਾਹਨ, ਇੱਕ ਤਿੰਨ ਪਹੀਆਂ ਵਾਹਨ, ਇੱਕ ਚਾਰ ਪਹੀਆ ਵਾਹਨ, ਕੁੱਲ 1,54,000/- ਡਰੱਗ ਮਨੀ ਬਰਾਮਦ ਕਰਵਾ ਕੇ ਜਿਲ੍ਹਾ ਬਠਿੰਡਾ ਦੇ ਵੱਖ- ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ਼ ਕੀਤੇ ਗਏ।
ਇਸ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਜ ਨੂੰ ਫਰੀਜ ਕਰਵਾਉਣ ਲਈ ਕੁੱਲ 03 ਕੇਸ ਜਿਹਨਾਂ ਵਿੱਚ ਪ੍ਰਾਪਰਟੀ ਦੀ ਕੀਮਤ 32,75,000/- ਹੈ ਪਾਸ ਹੋਣ ਲਈ ਭੇਜੇ ਗਏ ਅਤੇ ਕੁੱਲ 04 ਕੇਸ ਜਿਹਨਾਂ ਵਿੱਚ ਪ੍ਰਾਪਰਟੀ ਦੀ ਕੀਮਤ 81,84,500/- ਹੈ ਪਾਸ ਹੋ ਚੁੱਕੇ ਹਨ ਅਤੇ ਲਗਾਤਾਰ ਇਹਨਾਂ ਪ੍ਰਾਪਰਟੀਜ ਨੂੰ ਫਰੀਜ ਕਰਵਾਇਆ ਜਾ ਰਿਹਾ ਹੈ।
