ਕੋਟਕਪੂਰਾ, 2 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾੜੇ ਦੇ ਬਰਾਤ ਨਾ ਲਿਆਉਣ ’ਤੇ ਲਾੜੀ ਦੇ ਮਾਪਿਆਂ ਵਲੋਂ ਨਰਾਜ ਹੋਣਾ ਸੁਭਾਵਿਕ ਸੀ। ਲੜਕੀ ਅਤੇ ਉਸ ਦੇ ਮਾਪਿਆਂ ਦਾ ਦੋਸ਼ ਹੈ ਕਿ ਲੜਕੇ ਵਾਲੇ ਬਰਾਤ ਲੈ ਕੇ ਨਹੀਂ ਆਏ। ਲਾੜਾ ਪੰਜਾਬ ਪੁਲਿਸ ਵਿੱਚ ਤੈਨਾਤ ਹੈ ਅਤੇ ਲੜਕੀ ਦੇ ਮਾਪਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਸਿਰਸਾ ਜਿਲੇ ਦੇ ਇਕ ਪਿੰਡ ਦੇ ਵਸਨੀਕ ਕਰਨੈਲ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਦਾ ਰਿਸ਼ਤਾ ਫਰੀਦਕੋਟ ਦੇ ਨੋਜਵਾਨ ਨਾਲ ਤਹਿ ਕੀਤਾ ਸੀ, ਮਿਤੀ 26 ਫਰਵਰੀ ਨੂੰ ਵਿਆਹ ਵੀ ਨਿਸ਼ਚਿਤ ਕੀਤਾ ਗਿਆ, ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਪਰ ਦੋ ਦਿਨ ਪਹਿਲਾਂ 24 ਫਰਵਰੀ ਨੂੰ ਲੜਕੇ ਦੇ ਪਰਿਵਾਰ ਵਲੋਂ ਫੋਨ ਆਇਆ ਕਿ ਉਹ ਨਹੀਂ ਆਉਣਗੇ। ਜਦੋਂ ਲੜਕੀ ਵਾਲੇ ਮਿਲਣ ਗਏ ਤਾਂ ਪਤਾ ਲੱਗਾ ਕਿ ਉਹਨਾ ਦਾ ਗੁਆਂਢੀ, ਜੋ ਲੜਕੇ ਪੱਖ ਵਾਲਿਆਂ ਦਾ ਜਾਣਕਾਰ ਹੈ ਅਤੇ ਉਹ ਵੀ ਪੁਲਿਸ ਵਿੱਚ ਹੈ। ਉਸ ਨੇ ਉਹਨਾ ਨੂੰ ਭੜਕਾ ਦਿੱਤਾ ਕਿ ਲੜਕੀ ਘਰ ਨਹੀਂ, ਇਸ ਗੱਲ ਨੂੰ ਲੈ ਕੇ ਹੰਗਾਮਾ ਖੜਾ ਹੋ ਗਿਆ, ਅਗਲੇ ਦਿਨ 27 ਫਰਵਰੀ ਨੂੰ ਮਾਪੇ ਸ਼ਿਕਾਇਤ ਦੇਣ ਪੁਲਿਸ ਥਾਣੇ ਪਹੁੰਚ ਗਏ ਪਰ ਉਹਨਾ ਦੋਸ਼ ਲਾਇਆ ਕਿ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ। ਮਾਪਿਆਂ ਨੇ ਡੱਬਵਾਲੀ ਐਸਪੀ ਨਾਲ ਗੱਲ ਕੀਤੀ ਤਾਂ ਕੇਸ ਦਰਜ ਹੋਇਆ। ਹੁਣ ਪਤਾ ਲੱਗਾ ਹੈ ਕਿ ਦੋਨਾਂ ਧਿਰਾਂ ਦਾ ਰਾਜੀਨਾਮਾ ਹੋ ਗਿਆ ਹੈ।
