ਫਰੀਦਕੋਟ, 6 ਅਕਤੂਬਰ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਗੱਲਬਾਤ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਫਰੀਦਕੋਟ -1ਸ੍ਰੀ ਜਗਤਾਰ ਸਿੰਘ ਮਾਨ ਨੇ ਦੱਸਿਆ ਕਿ ਅਸੀਂ ਹਰ ਸਾਲ ਬੱਚਿਆਂ ਦੀਆਂ ਵੱਖ ਵੱਖ ਖੇਡਾਂ ਕਰਵਾਉਂਦੇ ਹਾਂ ਪਹਿਲਾਂ ਸੈਂਟਰ ਪੱਧਰੀ,ਫਿਰ ਬਲਾਕ ਪੱਧਰੀ,ਤੇ ਉਸ ਤੋਂ ਬਾਅਦ ਜ਼ਿਲ੍ਹਾ ਤੇ ਸਟੇਟ ਪੱਧਰੀ ਗੇਮਾਂ ਕਰਵਾਈਆਂ ਜਾਂਦੀਆਂ ਹਨ ਉਸੇ ਹੀ ਤਰ੍ਹਾਂ ਇਸ ਸਾਲ ਵੀ 69 ਵੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸਮੁੱਚੇ ਬਲਾਕ ਦੇ ਅਧਿਆਪਕਾਂ ਦੁਆਰਾ ਬਲਾਕ ਖੇਡ ਕਮੇਟੀ, ਫਰੀਦਕੋਟ 1 ਦੇ ਦਿਸ਼ਾ ਨਿਰਦੇਸ਼ਾਂ ਅਧੀਨ ਹੋ ਰਹੀਆਂ ਹਨ ਜੋਂ 8 ਅਕਤੂਬਰ 2025 ਤਰੀਕ ਤੋਂ 10 ਅਕਤੂਬਰ 2025 ਤਾਰੀਖ ਤੱਕ ਨਹਿਰੂ ਸਟੇਡੀਅਮ ਫ਼ਰੀਦਕੋਟ ਬਲਾਕ ਖੇਡ ਕਮੇਟੀ ਅਤੇ ਅਧਿਆਪਕ ਸਾਹਿਬਾਨਾਂ ਦੇ ਸਹਿਯੋਗ ਨਾਲ ਨੰਨ੍ਹੇ ਮੁੰਨੇ ਬੱਚਿਆਂ ਦੀਆਂ ਵੱਖ ਵੱਖ ਖੇਡਾਂ ਕਰਵਾਉਣ ਜਾ ਰਹੇ ਹਾਂ।ਪਹਿਲੇ ਦਿਨ ਅਥਲੈਟਿਕਸ ਹੋਵੇਗੀ ਅਤੇ ਬਾਕੀ ਖੇਡਾਂ ਵੀ ਨਾਲ ਨਾਲ ਚੱਲਣਗੀਆਂ। ਕਲੱਸਟਰ ਸਕੂਲ ਮੁਖੀਆਂ ਦੀ ਅਗਵਾਈ ਵਿੱਚ ਪੰਜੇ ਕਲੱਸਟਰਸ ਹਿੱਸਾ ਲੈਣਗੇ ਅਤੇ ਜੋ ਸੈਂਟਰ ਪੱਧਰੀ ਖੇਡਾਂ ਵਿੱਚ ਬੱਚਿਆਂ ਦੀਆਂ ਟੀਮਾਂ ਚੁਣੀਆਂ ਗਈਆਂ ਹਨ ਉਹ ਟੀਮਾਂ ਨਹਿਰੂ ਸਟੇਡੀਅਮ, ਫਰੀਦਕੋਟ ਵਿਖੇ ਖੇਡਾਂ ਵਿੱਚ ਹਿੱਸਾ ਲੈਣਗੀਆਂ।ਇਨਾਮ ਵੰਡ ਸਮਾਰੋਹ 10 October 2025 ਨੂੰ ਹੋਵੇਗਾ।ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਸ. ਗੁਰਦਿੱਤ ਸਿੰਘ ਜੀ ਸੇਖੋਂ ਹਲਕਾ ਵਿਧਾਇਕ ਫਰੀਦਕੋਟ ਹੋਣਗੇ ਅਤੇ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਸ ਗੁਰਦਿੱਤ ਸਿੰਘ ਸੇਖੋਂ ਕਰਨਗੇ ਅਤੇ ਵਿਸ਼ੇਸ਼ ਮਹਿਮਾਨ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮਤੀ ਅੰਜਨਾ ਕੌਂਸਲ ਜੀ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪਵਨ ਕੁਮਾਰ ਜੀ ਹੋਣਗੇ ਇਸ ਸਮਾਗਮ ਦੀ ਪ੍ਰਧਾਨਗੀ ਸ ਜਗਤਾਰ ਸਿੰਘ ਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਫਰੀਦਕੋਟ -1ਅਤੇ ਸਮੂਹ ਸੈਂਟਰ ਮੁੱਖ ਅਧਿਆਪਕ ਕਰਨਗੇ।ਇਹ ਬਲਾਕ ਖੇਡਾਂ ਦੇ ਖੇਡ ਸਕੱਤਰ ਸ.ਜਸਵਿੰਦਰ ਸਿੰਘ ਔਲਖ ਤੇ ਉਪ-ਖੇਡ ਸਕੱਤਰ ਸ.ਸੁਖਵਿੰਦਰ ਸਿੰਘ ਸੁੱਖੀ ਹੋਣਗੇ।ਮੁੱਖ ਪ੍ਰਬੰਧਕ ਸੁਖਜੀਤ ਸਿੰਘ ਬਲਕਾ ਸਪੋਰਟਸ ਅਫਸਰ ਤੇ ਖਜ਼ਾਨਚੀ ਸ.ਹਰਵਿੰਦਰ ਸਿੰਘ ਬੇਦੀ ਹੋਣਗੇ। ਫ਼ੋਟੋ:05ਐਫ਼ਡੀਕੇਪੀਜਸਬੀਰਕੌਰ6: ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਫਰੀਦਕੋਟ -1ਸ੍ਰੀ ਜਗਤਾਰ ਸਿੰਘ ਮਾਨ।