ਰੋਪੜ, 29 ਅਕਤੂਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ.ਸ.ਸ.ਸ. (ਕੰਨਿਆ) ਰੋਪੜ ਵਿਖੇ ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਕਰਵਾਏ ਗਏ। ਜਿੱਥੇ ਡਿਪਟੀ ਡੀ.ਈ.ਓ. (ਸੀ.ਸੈ.) ਸੁਰਿੰਦਰ ਪਾਲ ਤੇ ਨੋਡਲ ਅਫ਼ਸਰ ਪੂਜਾ ਗੋਇਲ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਪੰਜਾਬੀ ਲੈਕਚਰਾਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਰੋਪੜ -2 ਬਲਾਕ ਦੇ ਵੱਖ- ਵੱਖ ਸਕੂਲਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚ ਸ.ਸ.ਸ.ਸ. (ਕੰਨਿਆ) ਨੇ ਪਹਿਲਾ, ਸਹਸ ਘਨੋਲਾ ਨੇ ਦੂਸਰਾ ਅਤੇ ਸ.ਸ.ਸ.ਸ. ਲੋਧੀਮਾਜਰਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸੰਦੀਪ ਕੌਰ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਅਗਲੇਰੇ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।
