ਬਠਿੰਡਾ,18 ਮਾਰਚ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਅੱਜ ਦੇ ਇਸ ਸਵਾਰਥ ਭਰੇ ਯੁੱਗ ਵਿੱਚ, ਜਿੱਥੇ ਹੱਥ ਨੂੰ ਹੱਥ ਖਾਈਂ ਜਾ ਰਿਹਾ ਹੈ। ਐਸੇ ਸਮੇਂ ਡੇਰਾ ਸੱਚਾ ਸੌਦਾ ਸਰਸਾ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਸਿੱਖਿਆਵਾਂ ਤੇ ਚਲਦੇ ਡੇਰਾ ਪ੍ਰੇਮੀ ਨਿਸਵਾਰਥ ਸੇਵਾ ਭਾਵਨਾ ਦੇ ਮੀਲ ਪੱਥਰ ਸਾਬਤ ਕਰ ਰਹੇ ਹਨ। ਗੁਰੂ ਜੀ ਦੇ ਖੂਨਦਾਨ ਮਹਾ ਦਾਨ ਦੇ ਬਚਨਾਂ ਅਨੁਸਾਰ ਬਲਾਕ ਬਠਿੰਡਾ ਦੇ ਸੇਵਾਦਾਰਾਂ ਵੱਲੋਂ ਖੂਨਦਾਨ ਦੀਆਂ ਸੇਵਾਵਾਂ ਲਗਾਤਾਰ ਜ਼ਾਰੀ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ ਅਜੇ ਕੁਮਾਰ ਵਾਸੀ ਬਠਿੰਡਾ ਜੋ ਕਿ ਏਮਜ਼ ਹਮਸਤਾਲ ਵਿਖੇ ਜੇਰੇ ਇਲਾਜ ਹੈ ਨੂੰ ਅਮਿਤ ਇੰਸਾਂ ਅਤੇ ਅਕਸ਼ੇ ਇੰਸਾਂ, ਮਰੀਜ਼ ਮਹਿੰਦਰ ਸਿੰਘ ਵਾਸੀ ਪਿੰਡ ਮਾਹੂਆਣਾ ਨੂੰ ਸੁਸ਼ੀਲ ਇੰਸਾਂ ਅਤੇ ਮਰੀਜ਼ ਮਨਪ੍ਰੀਤ ਕੌਰ ਵਾਸੀ ਜ਼ਿਲਾ ਮੋਗਾ ਜਿਸ ਦਾ ਕਿ ਅਪ੍ਰੇਸ਼ਨ ਹੋਣਾ ਸੀ ਨੂੰ ਆਯੁਸ਼ ਇੰਸਾਂ ਅਤੇ ਰੋਹਿਤ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ।

