ਮਹਿਲ ਕਲਾਂ ,18 ਮਈ(ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼ )
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ 12 ਵੀ ਕਲਾਸ ਦੇ ਨਤੀਜਿਆਂ ਵਿੱਚ ਓਪਨ ਦੇ ਨਤੀਜਿਆਂ ਵਿੱਚ ਲੇਖਕ ਅਵਤਾਰ ਸਿੰਘ ਰਾਏਸਰ ਅਤੇ ਉਹਨਾਂ ਦੇ ਬੇਟੇ ਜਸਪ੍ਰੀਤ ਸਿੰਘ ਰਾਏਸਰ ਨੇ ਵੀ ਪ੍ਰੀਖਿਆ ਦਿੱਤੀ ਸੀ ਜਿਸ ਦਾ ਨਤੀਜਾ ਆ ਗਿਆ ਹੈ। ਜਿਸ ਵਿਚ ਦੋਵੇਂ ਬਾਪ , ਬੇਟਾ ਪਾਸ ਹੋ ਗਏ ਹਨ।ਗਰਲਜ ਕੰਨਿਆ ਸਕੂਲ ਬਰਨਾਲਾ ਵਿੱਚ ਹੋਣ ਵਾਲੇ ਪੇਪਰਾਂ ਵਾਰੇ ਸੰਖੇਪ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਰਾਏਸਰ ਨੇ ਦੱਸਿਆ ਕਿ 42 ਸਾਲ ਪਹਿਲਾਂ ਮੈਂ ਮੈਟ੍ਰਿਕ ਪਾਸ ਕੀਤੀ ਸੀ। ਮੇਰੇ ਦਿਲ ਵਿਚ ਸੀ ਅਗਲੀ ਪੜ੍ਹਾਈ ਵੀ ਕੀਤੀ ਜਾਵੇ, ਪਰ ਹੁਣ ਆਪਣੇ ਬੇਟੇ ਦੇ ਪੇਪਰ ਦੇਖਕੇ ਮੇਰਾ ਵੀ ਪ੍ਰੀਖਿਆ ਦੇਣ ਲਈ ਮਨ ਤਿਆਰ ਹੋ ਗਿਆ ਜਿਸ ਕਰਕੇ ਮੈਂ ਵੀ ਪ੍ਰੀਖਿਆ ਦਿੱਤੀ।ਇਸ ਵਿਚ ਮੇਰੇ 72 ਪ੍ਰਤੀਸ਼ਤ ਅੰਕ ਅਤੇ ਜਸਪ੍ਰੀਤ ਸਿੰਘ ਦੇ 69 ਪ੍ਰਤੀਸ਼ਤ ਅੰਕ ਆਏ। ਉਹਨਾਂ ਇਸ ਲਈ ਮੈਡਮ ਸੁਖਵਿੰਦਰ ਕੌਰ ਖੋਸਾ ਅਤੇ ਸੁਖਪਾਲ ਕੌਰ ਬਾਠ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਿੱਖਿਅਤ ਕਰਕੇ ਪੇਪਰਾਂ ਲਈ ਉਤਸ਼ਾਹਿਤ ਕੀਤਾ। ਉਹਨਾਂ ਕਿਹਾ ਕਿ ਹੁਣ ਅਸੀਂ ਅੱਗੇ ਵੀ ਪੜਾਈ ਜਾਰੀ ਰੱਖਾਂਗੇ।