ਕੋਟਕਪੂਰਾ, 10 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਵੱਲੋਂ ਸ. ਦੀਪਇੰਦਰ ਸਿੰਘ ਸੇਖੋ ਸੀਨੀਅਰ ਵਾਈਸ ਪ੍ਰੈਜੀਡੈਂਟ, ਡਾ. ਗੁਰਇੰਦਰ ਮੋਹਨ ਸਿੰਘ ਪ੍ਰਬੰਧਕ ਅਤੇ ਖਜ਼ਾਨਚੀ, ਸ. ਗੁਰਜਾਪ ਸਿੰਘ ਸੇਖੋ ਅਤੇ ਸ. ਨਰਇੰਦਰ ਪਾਲ ਸਿੰਘ ਬਰਾੜ ਕਾਰਜਕਾਰੀ ਮੈਂਬਰਜ਼ਨੇ ਬਾਬਾ ਸੇਖ ਫਰੀਦ ਜੀ ਦੇ ਆਗਮਨ-ਪੁਰਬ ਨੂੰ ਸਮਰਪਿਤ ਦੋਨਾਂ ਸੰਸਥਾਵਾਂ ਦੇ ਸੇਵਾਦਾਰਾ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਲਈ। ਉਹਨਾਂ ਨੇ ਦੱਸਿਆਂ ਕਿ 19 ਸਤੰਬਰ ਤੋਂ 23 ਸਤੰਬਰ ਤੱਕ ਵੱਡੇ ਪੱਧਰ ‘ਤੇ ਮਨਾਏ ਜਾ ਰਹੇ ਆਗਮਨ-ਪੁਰਬ ਨੂੰ ਮੁੱਖ ਰੱਖਦਿਆਂ ਇਲਾਕੇ ਦੇ ਵੱਖ-ਵੱਖ ਸੇਵਾਦਾਰਾਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਵੇਂ ਕਿ ਲੰਗਰ ਕਮੇਟੀ, ਨਗਰ ਕੀਰਤਨ ਕਮੇਟੀ, ਅਨੁਸ਼ਾਸ਼ਨ ਕਮੇਟੀ ਅਤੇ ਰਿਸੈਪਸ਼ਨ ਕਮੇਟੀ ਆਦਿ, ਤਾਂ ਜੋ ਮੇਲੇ ਦਾ ਪ੍ਰਬੰਧ ਸਫ਼ਲਤਾ ਪੂਰਵਕ ਕੀਤਾ ਜਾ ਸਕੇ। ਉਨਾਂ ਨੇ ਹਰ ਇਕ ਸੇਵਾਦਾਰ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨੂੰ ਨਿਭਾਉਣ ਲਈ ਪ੍ਰੇਰਿਤ ਕੀਤਾ ਤੇ ਨਾਲ ਹੀ ਉਹਨਾਂ ਨੇ ਸਮੂਹ ਸੇਵਾਦਾਰਾਂ ਨੂੰ ਦਿੱਤੇ ਗਏ ਆਪਣੇ ਸੁਨੇਹੇ ਵਿੱਚ ਕਿਹਾ ਕਿ ਆਗਮਨ-ਪੁਰਬ ਨੂੰ ਸਫਲਤਾਪੂਰਵਕ ਅਤੇ ਸਾਂਤਮਈ ਤਰੀਕੇ ਨਾਲ ਸੰਪੰਨ ਕਰਨ ਵਿੱਚ ਹਰ ਇੱਕ ਸੇਵਾਦਾਰ ਦੀ ਬੇਹੱਦ ਮਹੱਤਵਪੂਰਨ ਭੂਮਿਕਾ ਹੈ। ਪੰਜ ਦਿਨ ਚੱਲਣ ਵਾਲੇ ਇਸ ਵਿਸਵ-ਪੱਧਰੀ ਮੇਲੇ ਦੌਰਾਨ ਗੁਰਦੁਆਰਾ ਟਿੱਲਾ ਬਾਬਾ ਫਰੀਦ ਅਤੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਹੋਣ ਵਾਲੇ ਵੱਖ-ਵੱਖ ਸਮਾਗਮਾਂ ਤੋਂ ਇਲਾਵਾ 23 ਸਤੰਬਰ ਨੂੰ ਵਿਸਾਲ ਨਗਰ-ਕੀਰਤਨ ਦੌਰਾਨ ਵੀ ਸੇਵਾਦਾਰਾਂ ਦੀਆਂ ਅਹਿਮ ਭੂਮਿਕਾਵਾਂ ਹੋਣਗੀਆਂ।ਇਸ ਮੌਕੇ ਸ. ਇਕਬਾਲ ਸਿੰਘ, ਸ੍ਰੀ ਅਸੋਕ ਸੱਚਰ, ਸ੍ਰੀ ਚਮਨ ਪ੍ਰਕਾਸ, ਸ੍ਰੀ ਪਰਵੀਨ ਕਾਲਾ, ਸ੍ਰੀ ਪ੍ਰੇਮ ਕੁਮਾਰ ਖਰਬੰਦਾ, ਸ. ਹਰਭਜਨ ਸਿੰਘ ਖਾਲਸਾ, ਡਾ. ਮੋਹਨ ਸਿੰਘ ਸੱਗੂ, ਐਡਵੋਕੇਟ ਸ. ਸਤਿੰਦਰ ਸਿੰਘ ਸੰਧੂ, ਐਡਵੋਕੇਟ ਸ. ਗੁਰਜਕਪਾਲ ਸਿੰਘ ਬਰਾੜ, ਸ. ਦਵਿੰਦਰ ਸਿੰਘ, ਸੀ . ਲੋਕਿੰਦਰ ਸ਼ਰਮਾ, ਸੀ . ਅਰਵਿੰਦ ਛਾਬੜਾ, ਸੀ ਵਿਜਿੰਦਰ ਵਿਨਾਇਕ, ਡਾ. ਪਰਮਿੰਦਰ ਬੁੱਟਰ, ਸ. ਕੁਸਲਦੀਪ ਸਿੰਘ, ਐਡਵੋਕੇਟ ਨਵਜੋਤ ਮਾਨ, ਅਰਹਰਮ ਰੇਡ ਕ੍ਰੋਸ ਫਰੀਦਕੋਟ, ਸ. ਗੁਰਜੀਤ ਸਿੰਘ ਬੁੱਟਰ, ਸ. ਗੁਰਨੂਰ ਸਿੰਘ, ਸ. ਜਸਮਨ ਸਿੰਘ, ਸ. ਸਤਨਾਮ ਸਿੰਘ, ਸ. ਹਰਪ੍ਰੀਤ ਸਿੰਘ, ਸ.ਹਾਕਮ ਮਲੇਰਕੋਟਲਾ, ਸ. ਰਾਜਬੀਰ ਸਿੰਘ ਬਲੱਡ ਬੈਂਕ, ਸ੍ਰੀ ਜਗਦੀਸ਼ ਨਬੰਰਦਾਰ, ਸ. ਜਸਪਾਲ ਸਿੰਘ ਬਰਾੜ, ਪ੍ਰੋ. ਪਰਮਿੰਦਰ ਸਿੰਘ ਆਦਿ ਵੀ ਸ਼ਾਮਿਲ ਸਨ।