ਵਿਦਿਆਰਥੀਆਂ ਨੇ ਮਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਸਾਂਝੀ ਕੋਰੀਓਗ੍ਰਾਫੀ ਰਾਹੀਂ ਮਨ ਮੋਹ ਲਿਆ
ਕੋਟਕਪੂਰਾ, 21 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਪਬਲਿਕ ਸਕੂਲ ਫ਼ਰੀਦਕੋਟ ਦੇ ਸ਼ਾਨਦਾਰ ਆਡੀਟੋਰੀਅਮ ਵਿੱਚ ਮਾਂ ਦਿਵਸ ਜਿਹੇ ਮਹਾਨ ਤੇ ਪਵਿੱਤਰ ਖਾਸ ਦਿਨ ਨੂੰ ਸਮਰਪਿਤ ਰੰਗਾਰੰਗ ਸਮਾਰੋਹ ਆਯੋਜਿਤ ਕੀਤਾ ਗਿਆ। ਇਹ ਸਮਾਗਮ ਵਿਸ਼ੇਸ਼ ਤੌਰ ‘ਤੇ ਕੋਆਰਡੀਨੇਟਰ ਮਿਸਿਜ਼ ਪੂਨਮ ਰਾਣੀ ਦੀ ਅਗਵਾਈ ਹੇਠ ਕਿੰਡਰਗਾਰਟਨ ਦੇ ਨੰਨ੍ਹੇ ਮੁੰਨੇ ਬੱਚਿਆ ਵੱਲੋਂ ਆਪਣੀਆਂ ਮਾਂਵਾਂ ਲਈ ਬੇਹਤਰੀਨ ਕਲਾਕਾਰੀਆਂ ਦੀ ਪੇਸ਼ਕਾਰੀ ਦੀ ਬਦੌਲਤ ਮਨੋਰੰਜਕ ਅਤੇ ਭਾਵੁਕ ਢੰਗ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਬੱਚਿਆਂ ਵੱਲੋਂ ਖੂਬਸੂਰਤ ਡਾਂਸ ਦੀ ਪੇਸ਼ਕਾਰੀ ਨਾਲ ਹੋਈ। ਵਿਦਿਆਰਥੀਆਂ ਨੇ ਮਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਸਾਂਝੀ ਕੋਰਿਓਗ੍ਰਾਫੀ ਰਾਹੀਂ ਮਨ ਮੋਹ ਲਿਆ। ਇਸ ਦੇ ਨਾਲ-ਨਾਲ ਸਮੂਹ ਗੀਤ ਅਤੇ ਨਾਟਕ (ਸਕਿੱਟ) ਰਾਹੀਂ ਵੀ ਮਾਂ ਦੇ ਪਿਆਰ, ਤਿਆਗ ਅਤੇ ਸੰਘਰਸ਼ ਨੂੰ ਉਜਾਗਰ ਕੀਤਾ ਗਿਆ। ਕਾ. ਪ੍ਰਿੰਸੀਪਲ ਮਿਸਿਜ਼ ਸੁਖਦੀਪ ਕੋਰ ਅਤੇ ਕਾ. ਵਾਈਸ ਪ੍ਰਿੰਸੀਪਲ ਮਿਸਿਜ਼ ਹਰਸਿਮਰਨਜੀਤ ਕੋਰ ਦੋਵੇਂ ਹੀ ਸਮਾਗਮ ਦੌਰਾਨ ਨੰਨ੍ਹੇ-ਮੁੰਨੇ ਬੱਚਿਆ ਨੂੰ ਮੋਹ ਤੇ ਪਿਆਰ ਕਰਦੇ ਹੋਏ ਹੌਂਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਦੇ ਚਿਹਰਿਆ ਦੀ ਚਮਕ, ਮਿਹਨਤ ਅਤੇ ਆਤਮ ਵਿਸ਼ਵਾਸ ਨੂੰ ਨਿਹਾਰਦਿਆਂ ਉਨ੍ਹਾਂ ਨੇ ਕਿਹਾ ਕਿ “ਇਹ ਛੋਟੇ ਬੱਚੇ ਜਦੋਂ ਮਾਂ ਦੀ ਮਹੱਤਤਾ ਨੂੰ ਆਪਣੇ ਅੰਦਾਜ਼ ‘ਚ ਦਰਸਾਉਂਦੇ ਹਨ ਤਾਂ ਉਹ ਸੱਚੀ ਅਰਥਾਂ ‘ਚ ਸੰਸਕਾਰਾਂ ਦੀ ਨੀਂਹ ਰੱਖ ਰਹੇ ਹੁੰਦੇ ਹਨ।” ਇਸ ਪ੍ਰੋਗਰਾਮ ਦੌਰਾਨ ਮਿਸਿਜ਼ ਹਰਲੀਨ ਕੋਰ ਵੀ ਸ਼ਾਮਲ ਹੋਏ। ਇਸ ਮੌਕੇ ਚੇਅਰਮੈਨ ਸਿਮਰਜੀਤ ਸਿੰਘ ਸੇਖੋ ਅਤੇ ਸਮੂਹ ਕਮੇਟੀ ਨੇ ਸਭ ਨੂੰ ਵਧਾਈ ਦਿੱਤੀ। ਸਕੂਲ ਕੋਆਰਡੀਨੇਟਰ ਅਤੇ ਕਲਾਸ ਅਧਿਆਪਕਾਵਾਂ ਵੀ ਸਮਾਗਮ ਵਿੱਚ ਖ਼ਾਸ ਤੌਰ ‘ਤੇ ਹਾਜ਼ਰ ਰਹੇ ਅਤੇ ਉਨ੍ਹਾਂ ਵੱਲੋਂ ਵੀ ਬੱਚਿਆਂ ਦੀ ਤਿਆਰੀ ਤੇ ਉਤਸ਼ਾਹ ਵਿੱਚ ਮਦਦ ਕੀਤੀ ਗਈ। ਸਮਾਰੋਹ ਦੇ ਅੰਤ ਵਿੱਚ ਮਾਵਾਂ ਦੀ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਅਤੇ ਮੁਸਕਾਨ ਦੋਵਾਂ ਹੀ ਵੇਖਣ ਨੂੰ ਮਿਲੇ। ਇਹ ਮਾਤਾ ਦਿਵਸ ਸਮਾਰੋਹ ਨਾ ਸਿਰਫ਼ ਮਨੋਰੰਜਕ ਸੀ, ਸਗੋਂ ਮਾਂ ਦੇ ਪਿਆਰ ਦੀ ਗੂੰਜ ਬਾਬਾ ਫ਼ਰੀਦ ਆਡੀਟੋਰੀਅਮ ਹਾਲ ਵਿਚ ਲੰਬੇ ਸਮੇਂ ਤੱਕ ਮਹਿਸੂਸ ਕੀਤੀ ਗਈ।