ਕੋਟਕਪੂਰਾ, 11 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਗੁ. ਗੋਦੜੀ ਸਾਹਿਬ ਬਾਬਾ ਫਰੀਦ ਸੋਸਾਇਟੀ ਦੀ ਸੰਸਥਾ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵਿਖੇ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਬਾਨੀ ਮਰਹੂਮ ਇੰਦਰਜੀਤ ਸਿੰਘ ਸੇਖੋਂ ਜੀ ਦੇ 98ਵੇਂ ਜਨਮ ਦਿਨ ਮੌਕੇ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ। ਇਸ ਦਿਨ ਨੂੰ ਮੁੱਖ ਰੱਖਦਿਆਂ ਬਾਬਾ ਫਰੀਦ ਪਬਲਿਕ ਸਕੂਲ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਹਜੂਰੀ ਰਾਗੀ ਜੱਥੇ ਰਾਜਦੀਪ ਸਿੰਘ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਅਤੇ ਅਰਦਾਸ ਕੀਤੀ ਗਈ। ਇਸ ਸਮੇਂ ਦੌਰਾਨ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਬਾਨੀ ਸਵ. ਇੰਦਰਜੀਤ ਸਿੰਘ ਸੇਖੋਂ ਨੂੰ ਯਾਦ ਕਰਦਿਆਂ ਮੌਜੂਦਾ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਨਾਲ਼ ਵਿਸਥਾਰਪੂਰਵਕ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਉਹਨਾਂ ਦੇ ਪਿਤਾ ਸਵ. ਇੰਦਰਜੀਤ ਸਿੰਘ ਸੇਖੋਂ ਵੱਲੋਂ ਮੁੱਢ ਬੰਨ੍ਹਿਆ ਗਿਆ ਸੀ। ਉਹਨਾਂ ਦੀ ਸੋਚ ਅਨੁਸਾਰ ਅਤੇ ਬਾਬਾ ਫਰੀਦ ਜੀ ਦੀ ਕਿਰਪਾ ਸਦਕਾ ਹੀ ਇਹ ਸੰਸਥਾਵਾਂ ਅੱਗੇ ਵੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦੀਆਂ ਰਹਿਣਗੀਆਂ। ਅੱਗੇ ਦੱਸਦਿਆਂ ਕਿਹਾ ਕਿ ਇਹ ਸੰਸਥਾਵਾਂ ਨੂੰ ਦੋ ਵੱਖ ਵੱਖ ਸੋਸਾਇਟੀਆਂ ਵੱਲੋਂ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਵਿੱਚ ਗੁ. ਗੋਦੜੀ ਸਾਹਿਬ ਬਾਬਾ ਫਰੀਦ ਸੋਸਾਇਟੀ ਫ਼ਰੀਦਕੋਟ ਗੁਰਦੁਆਰਾ ਗੋਦੜੀ ਸਾਹਿਬ, ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਅਤੇ ਬਾਬਾ ਫਰੀਦ ਲਾਅ ਕਾਲਜ ਫ਼ਰੀਦਕੋਟ ਦਾ ਪ੍ਰਬੰਧ ਚਲਾਉਂਦੀ ਹੈ, ਜਿਨ੍ਹਾਂ ਵਿੱਚ ਸਿਮਰਜੀਤ ਸਿੰਘ ਸੇਖੋਂ ਪ੍ਰਧਾਨ, ਚਰਨਜੀਤ ਸਿੰਘ ਸੇਖੋਂ ਮੀਤ ਪ੍ਰਧਾਨ ਗੁਰਜਾਪ ਸਿੰਘ ਸੇਖੋਂ ਜਨਰਲ ਸਕੱਤਰ, ਡਾ. ਗੁਰਿੰਦਰ ਮੋਹਨ ਸਿੰਘ ਖਜਾਨਚੀ, ਸੁਰਿੰਦਰ ਸਿੰਘ ਰੋਮਾਣਾ ਐਗਜ਼ੈਕਟਿਵ ਮੈਂਬਰ, ਦੀਪਇੰਦਰ ਸਿੰਘ ਸੇਖੋਂ ਐਗਜ਼ੈਕਟਿਵ ਮੈਂਬਰ ਨਰਿੰਦਰ ਸਿੰਘ ਬਰਾੜ ਐਗਜ਼ੈਕਟਿਵ ਮੈਂਬਰ ਤੋਂ ਇਲਾਵਾ ਹੋਰ ਮੈਂਬਰ ਹਨ।ਟਿੱਲਾ ਬਾਬਾ ਫਰੀਦ ਰਿਲੀਜੀਅਸ ਅਤੇ ਚੈਰੀਟੇਬਲ ਸੋਸਾਇਟੀ ਫਰੀਦਕੋਟ ਜੋ ਕਿ ਟਿੱਲਾ ਬਾਬਾ ਫਰੀਦ ਅਤੇ ਬਾਬਾ ਫਰੀਦ ਕਿੰਡਰਗਾਰਡਨ ਦਾ ਪ੍ਰਬੰਧ ਚਲਾਉਂਦੀ ਹੈ, ਜਿਨ੍ਹਾਂ ਵਿੱਚ ਸਿਮਰਜੀਤ ਸਿੰਘ ਸੇਖੋਂ ਪ੍ਰਧਾਨ ਦੀਪਇੰਦਰ ਸਿੰਘ ਸੇਖੋਂ ਸੀਨੀਅਰ ਮੀਤ ਪ੍ਰਧਾਨ ਗੁਰਜਾਪ ਸਿੰਘ ਸੇਖੋਂ ਮੀਤ ਪ੍ਰਧਾਨ ਡਾ. ਸੁਰਿੰਦਰ ਸਿੰਘ ਰੋਮਾਣਾ ਜਨਰਲ ਸਕੱਤਰ, ਗੁਰਿੰਦਰ ਮੋਹਨ ਸਿੰਘ ਖਜਾਨਚੀ, ਕੁਲਜੀਤ ਸਿੰਘ ਮੋਗੀਆ ਐਗਜ਼ੈਕਟਿਵ ਮੈਂਬਰ ਤੋਂ ਇਲਾਵਾ ਹੋਰ ਮੈਂਬਰ ਸ਼ਾਮਲ ਹਨ।