ਫਰੀਦਕੋਟ 1 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਅੱਜ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਹੜੇ ਵਿੱਚ ਪੰਜਾਬੀ ਭਾਸ਼ਾ ਦੇ ਉੱਘੇ ਲੇਖਕ ਸ. ਸਰਬਜੀਤ ਸਿੰਘ ਬਰਾੜ ਜੀ ਨੇ ਖ਼ਾਸ ਤੌਰ ਤੇ ਸ਼ਿਰਕਤ ਕੀਤੀ, ਸਕੂਲ ਦੀ ਮੈਂਨਜਮੈਂਟ ਕਮੇਟੀ ਵੱਲੋਂ ਸ. ਦੀਪਇੰਦਰ ਸਿੰਘ ਸੇਖੋ, ਡਾ. ਗੁਰਇੰਦਰ ਮੋਹਨ ਸਿੰਘ , ਸ. ਸੁਰਿੰਦਰ ਸਿੰਘ ਰੋਮਾਣਾ ਅਤੇ ਸ. ਗੁਰਜਾਪ ਸਿੰਘ ਸੇਖੋ ਜੀ ਨੇ ਸਰਬਜੀਤ ਸਿੰਘ ਜੀ ਦਾ ਨਿੱਘਾ ਸੁਆਗਤ ਕੀਤਾ ਅਤੇ ਜੀ ਆਇਆ ਆਖਿਆ। ਇਸ ਨਿੱਘੀ ਮਿਲਣੀ ਦਾ ਮਕਸਦ ਉਹਨਾਂ ਵੱਲੋਂ ਆਪਣੇ ਤਾਜਾ –ਤਰੀਨ ਤੇ ਪ੍ਰਸਿੱਧ ਪੁਸਤਕ ֹ ਗਿਆਨ ਦਾ ਸ਼ਹਿਦ ‘ ਸਕੂਲ ਮੈਂਨਜਮੈਂਟ ਨੂੰ ਪਿਆਰ ਤੇ ਸਤਿਕਾਰ ਵੱਜੋਂ ਭੇਂਟ ਕੀਤੀ ਤੇ ਆਪਣੀ ਪੁਸਤਕ ਦੀ ਖ਼ਾਸੀਅਤ ਤੇ ਉਸ ਨੂੰ ਲਿਖਣ ਦਾ ਮਕਸਦ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸ. ਜਗਸੀਰ ਸਿੰਘ ਸੇਖੋ ਅਤੇ ਸ. ਬਰਿੰਦਰ ਸਿੰਘ ਸੇਖੋ ਵੀ ਮੌਜੂਦ ਸਨ। ਸ. ਗੁਰਜਾਪ ਸਿੰਘ ਸੇਖੋ ਜੀ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੋਰ ਆਜਿਹੀਆਂ ਪੁਸਤਕਾਂ ਜੋ ਸਾਹਿਤ ਦੀ ਸੇਵਾ ਦੇ ਨਾਲ- ਨਾਲ ਸਮਾਜ ਨੂੰ ਸੇਧ ਦਿੰਦੀਆਂ ਹਨ ਉਹ ਹਮੇਸ਼ਾ ਹੀ ਸਮਾਜ ਵਿੱਚ ਬਦਲਾਵ ਲੈ ਕੇ ਆਉਂਦੀਆਂ ਹਨ ਤੇ ਸਮੇਂ ਸਮੇਂ ਤੇ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ ਉਹਨਾਂ ਵੱਲੋਂ ਸ. ਸਰਬਜੀਤ ਸਿੰਘ ਬਰਾੜ ਜੀ ਨੂੰ ਭਵਿੱਖ ਵਿੱਚ ਅਜਿਹੇ ਉਪਰਾਲੇ ਕਰਦੇ ਰਹਿਣ ਲਈ ਸ਼ੁਭਕਾਮਨਾਂਵਾਂ ਵੀ ਦਿੱਤੀਆਂ।