ਫਰੀਦਕੋਟ, 11 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੀਆਂ ਵਿਦਿਆਰਥਣਾ ਐਰਿਸ਼ਪ੍ਰੀਤ ਕੋਰ, ਨਵਨੀਤ ਕੋਰ, ਸਿਮਰਨਦੀਪ ਕੋਰ, ਹੁਸਨਪ੍ਰੀਤ ਕੋਰ ਅਤੇ ਦੀਵਾ ਨੇ ਜੋਨ ਲੈਵਲ ਕਲਾ-ਉਤਸਵ ਮੁਕਾਬਲੇ ਵਿੱਚ ਪਹਿਲਾ ਦਰਜਾ ਹਾਸਿਲ ਕੀਤਾ। ਸਕੂਲ ਦੇ ਅਧਿਕਾਰੀਆਂ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਹੁਣ ਇਹ ਵਿਦਿਆਰਥੀ ਰਾਜ-ਪੱਧਰੀ ਮੁਕਾਬਲੇ ਵਿੱਚ ਮੌਹਾਲੀ ਵਿਖੇ ਭਾਗ ਲੈਣਗੇ। ਪਹਿਲਾਂ ਇਹ ਮੁਕਾਬਲਾ ਫਰੀਦਕੋਟ ਵਿਖੇ ਕਰਵਾਇਆ ਗਿਆ ਅਤੇ ਇਹਨਾਂ ਵਿਦਿਆਰਥਣਾ ਨੇ ਇਸ ਮੁਕਾਬਲੇ ਵਿੱਚ ਪਹਿਲਾ ਦਰਜਾ ਹਾਸਿਲ ਕੀਤਾ। ਫਰੀਦਕੋਟ ਜਿਲ੍ਹੇ ਵਿੱਚੋਂ ਪਹਿਲਾ ਦਰਜਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੇ ਫਾਜਿਲਕਾ ਵਿਖੇ ਜੋਨ ਲੈਵਲ ਮੁਕਾਬਲੇ ਵਿੱਚ ਬਾਕੀ ਹੋਰ ਜਿਲਿ੍ਹਆ ਸ਼੍ਰੀ ਮੁਕਤਸਰ ਸਾਹਿਬ, ਮਾਨਸਾ, ਬਠਿੰਡਾ, ਫਿਰੋਜਪੁਰ ਆਦਿ ਨਾਲ ਹਿੱਸਾ ਲਿਆ। ਦੁਨੀਆਂ ਭਰ ਵਿੱਚ ਮਸ਼ਹੂਰ ਪੰਜਾਬ ਦੇ ਭੰਗੜਾ ਕੋਚ ਤੇ ਜੱਜ ਅਮਰਿੰਦਰ ਸਿੰਘ ਤੇ ਜੁਝਾਰ ਸਿੰਘ ਨੇ ਵਿਦਿਆਰਥੀ ਦੇ ਪਹਿਰਾਵੇ ਦੀ ਭਰਪੂਰ ਸ਼ਲਾਘਾ ਕੀਤੀ। ਸਕੂਲ ਦੇ ਚੇਅਰਮੈਨ ਸਿਮਰਜੀਤ ਸਿੰਘ ਸੇਖੋਂ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਾਬਾ ਫਰੀਦ ਜੀ ਅੱਗੇ ਅਰਦਾਸ ਕੀਤੀ ਕਿ ਸਕੂਲ ਦੇ ਵਿਦਿਆਰਥੀ ਇਸੇ ਤਰ੍ਹਾਂ ਦਿਨ ਦੋਗੁਣੀ ਅਤੇ ਰਾਤ ਚੋਗੁਣੀ ਤਰੱਕੀ ਕਰਦੇ ਰਹਿਣ।