ਦਸਵੀਂ ਜਮਾਤ ਦੀਆਂ ਪਹਿਲੀਆਂ ਤਿੰਨ ਪੁਜੀਸਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਆਰਵੀਂ ਅਤੇ ਬਾਰਵੀਂ ਦੀ 100 ਪ੍ਰਤੀਸਤ ਫੀਸ ਮਾਫ : ਸਿਮਰਜੀਤ ਸੇਖੋਂ
90% ਤੋਂ ਵੱਧ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਫਰੀਦਕੋਟ, 26 ਮਈ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਪਬਲਿਕ ਸਕੂਲ ਦੇ ਵਿਹੜੇ ਅੱਜ ਦਸਵੀਂ ਅਤੇ ਬਾਰਵੀਂ ਜਮਾਤ ’ਚੋਂ 90% ਅਤੇ ਉਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਸਮੁੱਚੀ ਮੈਨੇਜਮੈਂਟ ਕਮੇਟੀ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋ, ਸੁਰਿੰਦਰ ਸਿੰਘ ਰੋਮਾਣਾ, ਦੀਪਇੰਦਰ ਸਿੰਘ, ਗੁਰਜਾਪ ਸਿੰਘ ਸੋਖੇ, ਨਰਿੰਦਰਪਾਲ ਸਿੰਘ, ਡਾ. ਪ੍ਰਭਤੇਸ਼ਵਰ ਸਿੰਘ, ਮਿਸਿਜ਼ ਰਾਜਪਾਲ ਕੌਰ, ਮਿਸਿਜ ਹਰਲੀਨ ਕੌਰ ਬਰਾੜ ਅਤੇ ਡਾ. ਤੇਜਸੀਵ ਕੌਰ ਦੁਆਰਾ ਲਗਭਗ 100 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬਾਰਵੀਂ ਜਮਾਤ ’ਚੋਂ ਹਿਊਮੈਂਨਟੀਜ ਸਟਰੀਮ ’ਚੋਂ ਰੂਪਨੀਤ ਕੋਰ, ਕਮਰਸ ਸਟਰੀਮ ’ਚੋਂ ਰਮਨਦੀਪ ਕੋਰ, ਮੈਡੀਕਲ ਸਟਰੀਮ ’ਚੋਂ ਨਵਦੀਪ ਸੰਧੂਅਤੇ ਨਾਨ- ਮੈਡੀਕਲ ਸਟਰੀਮ ’ਚੋਂ ਕਰਨ ਖਨਾਲ ਨੂੰ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਤੇ 31000-31000 ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਹਰ ਸਟਰੀਮ ’ਚੋਂ ਦੂਜਾ ਦਰਜਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ 21000 – 21000 ਦੀ ਨਗਦ ਰਾਸ਼ੀ ਅਤੇ ਤੀਜਾ ਦਰਜਾ ਹਾਸਿਲ ਕਰਨ ਵਾਲਿਆਂ ਨੂੰ 11-11 ਹਜਾਰ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸੇਂ ਤਰਾਂ ਦਸਵੀਂ ਜਮਾਤ ਵਿੱਚੋਂ ਵੀ ਪਹਿਲੀਆਂ ਤਿੰਨ ਪੁਜੀਸਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਆਸਥਾ ਗੁਪਤਾ 98.2%, ਮਹਿਕਪ੍ਰੀਤ ਕੌਰ 97.8% ਅਤੇ ਅਰਮਾਨ ਸ਼ਰਮਾ ਨੇ 96.4% ਅੰਕ ਹਾਸਿਲ ਕਰਕੇ ਕ੍ਰਮਵਾਰ 31000, 21000 ਅਤੇ 11 ਹਜਾਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਅਦਾਰੇ ਦੇ ਚੇਅਰਮੈਨ ਸਿਮਰਜੀਤ ਸੇਖੋਂ ਨੇ ਖੁਸ ਹੁੰਦਿਆਂ ਅੱਜ ਦਸਵੀਂ ਜਮਾਤ ਦੀਆਂ ਪਹਿਲੀਆਂ ਤਿੰਨ ਪੁਜੀਸਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਹਨਾਂ ਦੀ ਗਿਆਰਵੀਂ ਅਤੇ ਬਾਰਵੀਂ ਦੀ 100 ਪ੍ਰਤੀਸਤ ਫੀਸ ਮਾਫ ਕਰ ਦਿੱਤੀ ਹੈ। ਸਮੂਹ ਮੈਨੇਜਮੈਂਟ ਕਮੇਟੀ ਵਲੋਂ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਅਤੇ ਨਗਦ ਰਾਸੀ ਨਾਲ ਸਨਮਾਨਿਤ ਕੀਤਾ ਗਿਆ। ਦਿਨ ਰਾਤ ਸਖਤ ਮਿਹਨਤ ਕਰਨ ਵਾਲੇ ਕੋਆਰਡੀਨੇਟਰਜ, ਵਾਈਸ ਪਿ੍ਰੰਸੀਪਲ ਅਤੇ ਪਿ੍ਰੰਸੀਪਲ ਨੂੰ ਵੀ ਮੈਨੇਜਮੈਂਟ ਕਮੇਟੀ ਵੱਲੋਂ ਸਨਮਾਨ ਚਿੰਨ ਦਿੱਤੇ ਗਏ। ਅਖੀਰ ’ਚ ਅਦਾਰੇ ਦੇ ਚੇਅਰਮੈਨ ਸਿਮਰਜੀਤ ਸਿੰਘ ਸੇਖੋ ਨੇ ਸਾਰੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ, ਕੋਆਰਡੀਨੇਟਰ, ਵਾਈਸ ਪਿ੍ਰੰਸੀਪਲ ਅਤੇ ਪਿ੍ਰੰਸੀਪਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੈਂ ਅੱਜ ਆਪ ਸਭ ਨੂੰ ਸਨਮਾਨਿਤ ਕਰਦਿਆਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਬਾਬਾ ਫਰੀਦ ਜੀ ਅੱਗੇ ਇਹੀ ਦੁਆ ਹੈ ਕਿ ਮੈਨੂੰ ਪ੍ਰਮਾਤਮਾ ਅਜਿਹੇ ਮੌਕੇ ਪ੍ਰਦਾਨ ਕਰਦਾ ਰਹੇ ਤੇ ਮੈਂ ਆਪਣੇ ਹੱਥੀਂ ਸਨਮਾਨ ਚਿੰਨ ਦਿੰਦਾ ਰਹਾਂ। ਅਦਾਰਾ ਇਸ ਪ੍ਰਕਾਰ ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਬੁਲੰਦੀਆਂ ਨੂੰ ਛੂੰਹਦਾ ਰਹੇ।