ਫਰੀਦਕੋਟ 28 ਅਗਸਤ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵੱਲੋਂ ਅਧਿਆਪਕਾਂ ਲਈ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ‘ਰੋਜ਼ਾਨਾ ਸਪੋਕਸਮੈਨ’ ਦੇ ਜ਼ਿਲ੍ਹਾ ਇੰਚਾਰਜ ਸ. ਗੁਰਿੰਦਰ ਸਿੰਘ ਮਹਿੰਦੀਰੱਤਾ ਜੀ ਮੁੱਖ ਪ੍ਰਵਕਤਾ ਦੇ ਤੌਰ ਤੇ ਸਕੂਲ ਦੇ ਅਧਿਆਪਕਾਂ ਨੂੰ ਸੰਬੋਧਨ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ ਅਤੇ ਇਸ ਰੂ ਬ ਰੂ ਸਮਾਗਮ ਦੇ ਮੱਦੇਨਜ਼ਰ ਅਧਿਆਪਕਾਂ ਨਾਲ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ ਅਤੇ ਆਪਣੀ ਜ਼ਿੰਦਗੀ ਦੇ ਨਿੱਜੀ ਤਜਰਬਿਆਂ ਰਾਹੀ ਬਹੁਤ ਕੀਮਤੀ ਸੁਝਾਅ ਦਿੱਤੇ ਅਤੇ ਵੱਖ ਵੱਖ ਮਜ਼ਮੂਨਾ ਜਿਵੇਂ ਕਿ ਬਾਬੇ ਨਾਨਕ ਦੇ ਫ਼ਲਸਫ਼ੇ,ਤੰਦਰੁਸਤ ਸਮਾਜ ਦੀ ਸਿਰਜਣਾ,ਤੰਦਰੁਸਤ ਵਾਤਾਵਰਣ,ਖ਼ੁਸ਼ੀ ਗਮੀ ਮੌਕੇ ਰੁੱਖ ਲਾਉਣ ਦੀ ਪਰੰਪਰਾ,ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼, ਸਾਦਾ ਰਹਿਣਾ,ਸਾਦਾ ਪਹਿਨਣਾ, ਸਾਦਾ ਖਾਣਾ ਵਰਗੇ ਜ਼ਿੰਦਗੀ ਦੇ ਅਣਮੁੱਲੇ ਸਿਧਾਂਤਾਂ ਤੇ ਚੱਲਣ ਦੀ ਤਾਕੀਦ ਕੀਤੀ । ਬਾਬਾ ਫ਼ਰੀਦ ਜੀ ਦੇ ਸਲੋਕਾਂ ਦੀਆ ਉਦਾਹਰਨਾਂ ਦਿੰਦੇ ਹੋਏ ਬੜੇ ਖੂਬਸੂਰਤ ਸਲੀਕੇ ਅਪਨਾਉਣ ਦੇ ਢੰਗ ਤਰੀਕੇ ਤੋ ਜਾਣੂ ਕਰਵਾਇਆ ਜੋ ਹਮੇਸ਼ਾ ਹੀ ਨੇਕ ਅਧਿਆਪਕ ਬਣਨ ਲਈ ਕਾਰਗਰ ਸਿੱਧ ਹੋਣਗੇ ।
ਮੈਂਨਜਮੈਂਟ ਮੈਂਬਰ ਕੁਲਜੀਤ ਸਿੰਘ ਮੌਗੀਆਂ ਜੀ ਨੇ ਸ.ਗੁਰਿੰਦਰ ਸਿੰਘ ਮਹਿੰਦੀ ਰੱਤਾ ਜੀ ਦਾ ਸਵਾਗਤ ਕੀਤਾ, ਜਦਕਿ ਸਮਾਪਤੀ ‘ਤੇ ਕਾ. ਪ੍ਰਿੰਸੀਪਲ ਮੈਡਮ ਸੁਖਦੀਪ ਕੌਰ ਨੇ ਧੰਨਵਾਦ ਪ੍ਰਗਟਾਇਆ ਅਤੇ ਉਹਨਾਂ ਨੇ ਦੱਸਿਆ ਕਿ ਅਜਿਹੇ ਪ੍ਰੇਰਣਾਦਾਇਕ ਭਾਸ਼ਣ, ਸੈਮੀਨਾਰ, ਵਰਕਸ਼ਾਪ ਅਤੇ ਗੋਸ਼ਟੀਆ ਵੱਖ ਵੱਖ ਸਮੇ ਤੇ ਕਰਵਾਉਣਾ ਅਧਿਆਪਕਾਂ ਤੇ ਵਿਦਿਆਰਥੀਆ ਲਈ ਬਹੁਤ ਹੀ ਉਪਯੋਗੀ ਸਿੱਧ ਹੁੰਦੇ ਹਨ ਜੋ ਸਕੂਲ ਦੀ ਬਿਹਤਰ ਕਾਰਗੁਜ਼ਾਰੀ ਲਈ ਅਤਿ ਅਵੱਸ਼ਕ ਹਨ ।