ਫ਼ਰੀਦਕੋਟ, 12 ਮਾਰਚ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਵਿਖੇ ਬਹੁਤ ਸਾਲਾ ਤੋਂ ਲੋਕਾਂ ਦੀ ਸੇਵਾ ਕਰ ਰਹੀ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਫਰੀਦਕੋਟ ਨੇ ਬਾਬਾ ਫਰੀਦ ਲਾਅ ਕਾਲਜ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਕੈਂਪ ਲਾਇਆ ਗਿਆ। ਸਿਮਰਜੀਤ ਸਿੰਘ ਸੇਖੋਂ ਪ੍ਰਧਾਨ ਬਾਬਾ ਫਰੀਦ ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ, ਜੋ ਇਸ ਸੁਸਾਇਟੀ ਵਿੱਚ ਹਮੇਸ਼ਾ ਖਾਸ ਤੌਰ ’ਤੇ ਯੋਗਦਾਨ ਪਾਉਦੇਂ ਹਨ, ਨੇ ਇਸ ਵਾਰ ਵੀ ਇਸ ਸੁਸਾਇਟੀ ਦਾ ਪੂਰਾ ਸਹਿਯੋਗ ਕੀਤਾ। ਸੇਖੋਂ ਸਾਹਿਬ ਨੇ ਦੱਸਿਆ ਕਿ ਇਹ ਸੁਸਾਇਟੀ ਸਮਾਜਸੇਵਾ ਲਈ ਹਮੇਸ਼ਾਂ ਵੱਧ-ਚੜ੍ਹ ਕੇ ਕੰਮ ਕਰਦੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਇਸ ਸਾਲ ਵੀ ਇਸ ਸੁਸਾਇਟੀ ਵਲੋਂ ਲਗਭਗ 3350 ਯੂਨਿਟ ਬਲੱਡ ਦੀ ਸੇਵਾ ਸਰਕਾਰੀ ਹਸਪਤਾਲਾਂ ਨੂੰ ਦਿੱਤੀ ਗਈ ਹੈ। ਇਸ ਮੌਕੇ ਬਾਬਾ ਫਰੀਦ ਸੁਸਾਇਟੀ ਦੇ ਮੈਂਬਰ ਡਾ. ਗੁਰਇੰਦਰ ਮੋਹਨ ਸਿੰਘ, ਗੁਰਜਾਪ ਸਿੰਘ ਸੇਖੋਂ ਅਤੇ ਨਰਿੰਦਰ ਪਾਲ ਸਿੰਘ, ਪ੍ਰਿੰਸੀਪਲ ਬਾਬਾ ਫਰੀਦ ਲਾਅ ਕਾਲਜ ਮਿਸਟਰ ਪੰਕਜ ਗਰਗ, ਪ੍ਰੋ. ਸੱਗੂ ਅਤੇ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਸਿੰਘ ਰੱਤੀਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ, ਸਤਨਾਮ ਸਿੰਘ ਖਜਾਨਚੀ, ਪ੍ਰੈਸ ਸਕੱਤਰ ਮਿਸਟਰ ਸ਼ਿਵਨਾਥ ਫ਼ਰੀਦਕੋਟ ਦਰਦੀ, ਸਹਾਇਕ ਪ੍ਰੈਸ ਸਕੱਤਰ ਮਿਸਟਰ ਵਿਸ਼ਾਲ, ਮਿਸਟਰ ਅਮਨ ਨਵਾਂ ਕਿਲ੍ਹਾਵਾਲਾ, ਮਿਸਟਰ ਜੱਸੀ ਥਾੜਾ, ਮਿਸਟਰ ਜਸਕਰਨ ਫਿੰਡੇ, ਸਵਰਾਜ ਸਿੰਘ, ਕੁਲਵੰਤ ਸਿੰਘ ਜਲਾਲੇਆਣਾ, ਅਰਮਾਨ ਘੁਮਿਆਰਾ ਆਦਿ ਵੀ ਮੌਜੂਦ ਸਨ।
