ਕੋਟਕਪੂਰਾ, 1 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਅਮਿਤ ਛਾਬੜਾ 14 ਐਨ.ਸੀ.ਸੀ ਕੈਡਿਟਸ ਪਰਿੰਦਰ ਸਿੰਘ, ਰਮਨਪ੍ਰੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਗੁਰਅਜੇਦੀਪ ਸਿੰਘ, ਹਰਪ੍ਰੀਤ ਸਿੰਘ, ਵੰਸ਼ਵੀਰ ਸਿੰਘ, ਗੁਰਸ਼ਾਨ ਸਿੰਘ, ਇੰਦਰਦੀਪ ਸਿੰਘ ਸਿੱਧੂ, ਗੌਰਵ, ਗੁਰਕਮਲ ਸਿੰਘ, ਸਿਮਰਨਜੌਤ ਸਿੰਘ, ਬਬਲਪ੍ਰੀਤ ਸਿੰਘ, ਪਾਰਸ ਅਤੇ ਪ੍ਰਿਥਵੀ ਏ.ਟੀ.ਸੀ.-61 ਮਲੋਟ ਦੇ ਟਰੇਨਿੰਗ ਕੈਂਪ ਵਿੱਚ ਲੈ ਕੇ ਗਏ। ਇਸ ਕੈਂਪ ਵਿੱਚ ਕੈਡਿਟਸ ਨੇ ਰਾਈਫਲ ਟਰੇਨਿੰਗ, ਡਰਿੰਲ ਪਰੇਡ, ਮੈਪ ਰੀਡਿੰਗ ਅਤੇ ਫੌਜ ਦੀ ਬਣਤਰ ਬਾਰੇ ਜਾਣਕਾਰੀ ਹਾਸਿਲ ਕੀਤੀ, ਇਸ ਤੋਂ ਇਲਾਵਾ ਕੈਡਿਟਸ ਨੇ ਸਾਇਬਰ ਫਸਟ ਰਿਸਪੌਂਡਰ ਪ੍ਰੋਗਰਾਮ ਵੀ ਲਗਾਇਆ। ਇਹ ਕੈਂਪ ਲਗਾਤਾਰ 10 ਦਿਨ 19 ਅਗਸਤ ਤੋਂ 28 ਅਗਸਤ, 2025 ਤੱਕ ਲਗਾਇਆ ਗਿਆ। ਇਸ ਕੈਂਪ ਦੌਰਾਨ ਗੁਰਕਮਲ ਸਿੰਘ ਨੇ ਵੈਪਨ ਟਰੇਨਿੰਗ ਗਤੀਵਿਧੀ ਵਿੱਚ ਅਤੇ ਸਿਮਰਨਜੋਤ ਸਿੰਘ ਨੂੰ ਫੀਲਡ ਕਰਾਫਟ ਅਤੇ ਬੈਟਲ ਕਰਾਫਟ ਵਿੱਚ ਗੋਲਡ ਮੈਡਲ ਹਾਸਿਲ ਕੀਤਾ। ਇਹ ਸਾਰਾ ਪ੍ਰੋਗਰਾਮ ਸੀ.ਐਸ. ਸ਼ਰਮਾ (ਕਮਾਂਡਿੰਗ ਅਫਸਰ) 13 ਪੰਜਾਬ ਐਨ.ਸੀ.ਸੀ ਬਟਾਲੀਅਨ ਫਿਰੋਜ਼ਪੁਰ ਵੱਲੋਂ ਚਲਾਇਆ ਗਿਆ। ਟਰੇਨਿੰਗ ਬਾਰੇ ਅੱਗੇ ਦੱਸਦੇ ਹੋਏ ਸੀ ਟੀ ਓ ਮਨਿੰਦਰ ਸਿੰਘ ਨੇ ਦੱਸਿਆ ਕਿ ਸਾਰੀ ਆਰਮੀ ਟੀਮ ਜਿਸ ਵਿੱਚ ਐਸ.ਐਮ ਨਰਿੰਦਰ ਸਿੰਘ ਜੀ, ਰਾਏ ਅਜਾਦ ਜੀ ਅਤੇ ਸਾਰੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਸਾਰੀ ਟਰੇਨਿੰਗ ਕਰਵਾਈ। ਅੰਤ ਵਿੱਚ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਜੀ ਨੇ ਇਹ ਟਰੇਨਿੰਗ ਕਰਵਾਉਣ ਲਈ ਬਟਾਲੀਅਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਲਜ ਐਨ.ਸੀ.ਸੀ ਦੀ ਤਰੱਕੀ ਲਈ ਹਰ ਸਹੂਲਤਾਂ ਮੁਹੱਈਆ ਕਰਵਾਉਂਦਾ ਰਹੇਗਾ।