ਕੋਟਕਪੂਰਾ, 19 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਕਾਲਜ ਦੇ ਐਨ.ਸੀ.ਸੀ ਕੈਡਿਟਸ ਨੇ ਅਮਿਤ ਛਾਬੜਾ (ਅਸਿਟੈਂਟ ਪ੍ਰੋਫੈਸਰ) ਨਾਲ 13 ਪੰਜਾਬ ਬਟਾਲੀਅਨ ਦੁਆਰਾ ਕਰਵਾਈ ਸਰਟੀਫਿਕੇਟ ਬੀ ਅਤੇ ਸੀ ਦੀ ਪ੍ਰੀਖਿਆ ਦੇਣ ਲਈ ਫਿਰੋਜਪੁਰ ਗਏ। ਇਸ ਦੌਰਾਨ ਪ੍ਰੈਕਟੀਕਲ ਪ੍ਰੀਖਿਆ ਵਿੱਚ ਕੈਡਿਟਸ ਨੇ ਜੰਗ ਵਿੱਚ ਵਰਤੇ ਜਾਣ ਵਾਲੇ ਡਰਿੱਲ, ਵੈਪਨ ਹੈਂਡਲਿੰਗ, ਕਮਿਉਨੀਕੇਸ਼ਨ, ਫੀਲਡ ਕਰਾਫਟ ਬੈਟਲ ਕਰਾਫਟ, ਟੈਲੀਫੋਨਿਕ ਸਿਗਨਲ, ਮੈਪ ਰੀਡਿੰਗ ਐਕਟੀਵਿਟੀਆਂ ਵਿੱਚ ਭਾਗ ਲੈ ਕੇ ਬਹੁਮੁੱਲੀ ਜਾਣਕਾਰੀ ਹਾਸਿਲ ਕੀਤੀ। ਇਸੇ ਤਰਾਂ ਕੈਡਿਟਸ ਨੇ ਪਰਸਨੈਲਿਟੀ ਡਿਵੈਲਪਮੈਂਟ, ਕਰਿਟੀਕਲ ਥਿੰਕਿੰਗ, ਵੈਪਨ ਟਰੇਨਿੰਗ ਅਤੇ ਆਰਮਡ ਫੋਰਸਜ਼ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਦਿੱਤੀ। ਵਿਦਿਆਰਥੀਆਂ ਦੇ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਜੀ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਉਹਨਾਂ ਕਿਹਾ ਕਿ ਕਾਲਜ ਦੇ ਐਨ.ਸੀ.ਸੀ. ਕੈਡਿਸਟ ਨੇ ਇਸ ਪ੍ਰੀਖਿਆ ਦੌਰਾਨ ਲਿਖਤੀ ਅਤੇ ਪ੍ਰੈਕਟੀਕਲ ਜਾਣਕਾਰੀ ਪ੍ਰਾਪਤ ਕੀਤੀ ਹੈ ਜੋ ਉਹਨਾਂ ਦੇ ਭਵਿੱਖ ਵਿੱਚ ਲਾਹੇਵੰਦ ਸਿੱਧ ਹੋਵੇਗੀ। ਉਹਨਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਵਿੱਚ ਦੇਸ਼-ਸੇਵਾ ਅਤੇ ਦੇਸ਼ ਸੁਰੱਖਿਆ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਅੰਤ ਵਿੱਚ ਉਹਨਾਂ ਕਾਲਜ ਦੀ ਮੈਨੇਜਮੈਂਟ ਕਮੇਟੀ ਦਾ ਵੀ ਧੰਨਵਾਦ ਕੀਤਾ ਜੋ ਸ. ਸਿਮਰਜੀਤ ਸਿੰਘ ਸੇਖੋਂ (ਚੇਅਰਮੈਨ) ਜੀ ਦੀ ਯੋਗ ਅਗਵਾਈ ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਇਆ ਕਰਵਾ ਰਹੀ ਹੈ।
