ਫਰੀਦਕੋਟ, 25 ਮਾਰਚ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਡਾ. ਮਨੀਸ਼ ਖੂੰਗਰ ਅਤੇ ਮਿਸ. ਅਮਨਦੀਪ ਕੌਰ, ਬੀ.ਏ.ਐਲ.ਐਲ.ਬੀ ਭਾਗ-ਪੰਜਵਾਂ ਅਤੇ ਐਲ.ਐਲ.ਬੀ ਭਾਗ-ਦੂਜਾ, ਤੀਜਾ ਦੇ ਵਿਦਿਆਰਥੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਅਕੈਡਮਿਕ ਦੌਰੇ ਤੇ ਲੈ ਕੇ ਗਏ। ਇਸ ਦੌਰਾਨ ਡਾ. ਮਨੀਸ਼ ਖੂੰਗਰ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਟ ਵਿੱਚ ਅਰਜੈਂਟ, ਆਰਡੀਨੇਰੀ ਅਤੇ ਰੈਗੂਲਰ ਕੇਸਾਂ ਦੀ ਪ੍ਰੋਸੀਡਿੰਗ ਦਿਖਾਈ ਅਤੇ ਇਸ ਸਬੰਧੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਜੱਜਾਂ ਦੇ ਰੋਸਟਰ ਸਿਸਟਮ ਅਨੁਸਾਰ ਕੰਟੈਂਪਟ ਪ੍ਰੋਸੀਡਿੰਗ, ਰੈਗੂਲਰ ਸੈਕਿੰਡ ਅਪੀਲ, ਕਰੀਮੀਨਲ ਡਬਲ ਬੈਂਚ ਵਿੱਚ ਹੁੰਦੀ ਬਹਿਸ ਸੁਣੀ ਤੇ ਪੀ.ਆਈ.ਐਲ, ਐਲ.ਪੀ.ਏ. ਅਤੇ ਰਿੱਟ ਪਟੀਸ਼ਨਾਂ ਦੀ ਪ੍ਰੋਸੀਡਿੰਗ ਉਬਜ਼ਰਵ ਕੀਤੀ। ਪੰਜਾਬ ਅਤੇ ਹਰਿਆਣਾ ਦੇ ਮਾਨਯੋਗ ਜੱਜ ਸਾਹਿਬਾਨ ਜਸਟਿਸ ਅਨੂਪਇੰਦਰ ਸਿੰਘ ਗਰੇਵਾਲ, ਜਸਟਿਸ ਗੁਰਵਿੰਦਰ ਸਿੰਘ ਗਿੱਲ ਅਤੇ ਜਸਟਿਸ ਦੀਪਕ ਮਨਚੰਦਾ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਹਨਾਂ ਨੂੰ ਉੱਚ ਅਹੁਦਿਆਂ ਤੇ ਪਹੁੰਚਣ ਲਈ ਪ੍ਰੇਰਿਤ ਕੀਤਾ ਅਤੇ ਹਾਈ ਕੋਰਟ ਦੀ ਪ੍ਰੈਕਟਿਸ ਜੁਆਇੰਨ ਕਰਨ ਤੋਂ ਪਹਿਲਾਂ ਜਿਲਾ ਕੋਰਟ ਦੀ ਪ੍ਰੈਕਟਿਸ ਨੂੰ ਤਰਜੀਹ ਦੇਣ ਲਈ ਕਿਹਾ। ਇਸ ਦੌਰਾਨ ਵਿਦਿਆਰਥੀਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਬਾਰ ਐਸੋਸੀਏਸ਼ਨ ਵਾਇਸ ਪ੍ਰਧਾਨ ਨਿਲੇਸ਼ ਭਾਰਦਵਾਜ, ਗਗਨਦੀਪ ਜੰਮੂ (ਸੈਕਰੇਟਰੀ) ਅਤੇ ਰਾਜਬੀਰ ਸਿੰਘ (ਐਗਜੈਕਟਿਵ ਮੈਂਬਰ) ਨਾਲ ਮੁਲਾਕਾਤ ਕੀਤੀ ਅਤੇ ਵਿਦਿਆਰਥੀਆਂ ਨੂੰ ਕੇਸਾਂ ਦੀ ਪ੍ਰੋਸੀਡਿੰਗ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਦੌਰੇ ਦੌਰਾਨ ਕਾਲਜ ਦੇ ਪਾਸਆਊਟ ਵਿਦਿਆਰਥੀ ਪ੍ਰਭਦੀਪ ਸਿੰਘ (ਅਸਿਸਟੈਂਟ ਐਡਵੋਕੇਟ ਜਨਰਲ) ਨੇ ਕਾਲਜ ਦੇ ਵਿਦਿਆਰਥੀਆਂ ਵੱਖ-ਵੱਖ ਕੋਰਟਸ ਵਿੱਚ ਪਹੁੰਚਣ ਲਈ ਸਹਿਯੋਗ ਦਿੱਤਾ। ਵਿਦਿਆਰਥੀਆਂ ਦੇ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਕਿਹਾ ਕਿ ਵਿਦਿਆਰਥੀਆਂ ਦੀ ਕਾਨੂੰਨੀ ਗਤਿਵਿਧੀਆਂ ਵਿੱਚ ਸ਼ਮੂਲੀਅਤ ਲਈ ਉਹ ਹਮੇਸ਼ਾ ਪ੍ਰਤਿਬੱਧ ਹਨ, ਇਸ ਦੌਰੇ ਨਾਲ ਵਿਦਿਆਰਥੀਆਂ ਨੂੰ ਹੇਠਲੀ ਕੋਰਟ ਦੀ ਪ੍ਰਕਿਰਿਆ ਦੇ ਨਾਲ-ਨਾਲ ਉਪਰਲੀਆਂ ਅਦਾਲਤਾਂ ਦੇ ਤੌਰ ਤਰੀਕਿਆਂ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਉਹ ਇੱਕ ਚੰਗੇ ਵਕੀਲ ਅਤੇ ਜੱਜ ਵਜੋਂ ਕਾਮਯਾਬ ਹੋ ਸਕਣਗੇ। ਅੰਤ ਵਿੱਚ ਇੰਚਾਰਜ ਅਕੈਡਮਿਕ ਡਾ.ਨਵਜੋਤ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ।