ਜੇਤੂ ਖਿਡਾਰੀਆਂ ਨੂੰ ਵੰਡੇ ਗਏ ਇਨਾਮ : ਚੇਅਰਮੈਨ ਇੰਦਰਜੀਤ ਸਿੰਘ ਸੇਖੋਂ
ਫਰੀਦਕੋਟ, 30 ਮਾਰਚ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਤਿੰਨ ਰੋਜ਼ਾ ਸਪੋਰਟਸ ਮੀਟ (ਖੇਡ ਟੂਰਨਾਮੈਂਟ) ਦਾ ਆਯੋਜਨ ਕੀਤਾ ਗਿਆ ਸੀ, ਜਿਸ ਦੇ ਸਮਾਪਤੀ ਸਮਾਰੋਹ ਦੌਰਾਨ ਬਾਬਾ ਫਰੀਦ ਹਾਕੀ ਕਲੱਬ ਫਰੀਦਕੋਟ ਦੇ ਪਰਮਪਾਲ ਸਿੰਘ (ਪ੍ਰੈਜ਼ੀਡੈਂਟ) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਟੂਰਨਾਮੈਂਟ ਦੌਰਾਨ ਸਿਮਰਜੀਤ ਸਿੰਘ ਸੇਖੋਂ (ਚੇਅਰਮੈਨ) ਵੀ ਵਿਸ਼ੇਸ ਤੌਰ ਤੇ ਪਹੁੰਚੇ। ਇਸ ਟੂਰਨਾਮੈਂਟ ਦੇ ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਵਿੱਚ ਬਾਬਾ ਫਰੀਦ ਹਾਕੀ ਕਲੱਬ ਫਰੀਦਕੋਟ ਦੇ ਸ. ਗੁਰਿੰਦਰ ਸਿੰਘ ਬਾਵਾ (ਵਾਇਸ ਪ੍ਰੌਜ਼ੀਡੈਂਟ), ਹਰਜੀਤ ਸਿੰਘ (ਸੈਕਟਰੀ), ਅਨਵਲ ਸਿੰਘ (ਕੈਸ਼ੀਅਰ) ਅਤੇ ਸ. ਗੁਰਦੇਵ ਸਿੰਘ (ਐਗਜੈਕਟਿਵ ਮੈਂਬਰ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਕਾਲਜ ਮੈਨੇਜਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਚਰਨਜੀਤ ਸਿੰਘ, ਡਾ. ਗੁਰਇੰਦਰ ਮੋਹਣ ਸਿੰਘ, ਗੁਰਜਾਪ ਸਿੰਘ ਸੋਖੇਂ, ਸੁਰਿੰਦਰ ਸਿੰਘ ਰੋਮਾਣਾ, ਦੀਪਇੰਦਰ ਸਿੰਘ ਸੇਖੋਂ ਅਤੇ ਨਰਿੰਦਰਪਾਲ ਸਿੰਘ ਬਰਾੜ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਜਤਿੰਦਰ ਸਿੰਘ ਰੋਮਾਣਾ (ਵਾਇਸ ਪ੍ਰੋਜੀਡੈਂਟ ਪੰਜਾਬ ਹੈਂਡਬਾਲ ਐਸੋਸੀਏਸ਼ਨ), ਸੁਨੀਲ ਕੁਮਾਰ ਸੇਠੀ (ਐਮ.ਡੀ. ਗੋਲਡਨ ਫੀਦਰ ਇਮੀਗ੍ਰੇਸ਼ਨ ਐਂਡ ਗੁਰੂ ਨਾਨਕ ਟਰੈਵਲਜ਼), ਦਰਸ਼ਨ ਪਾਲ ਸ਼ਰਮਾ (ਰਿਟਾਇਡ ਸੂਬੇਦਾਰ, ਇੰਡੀਅਨ ਆਰਮੀ) ਅਤੇ ਅਮਰਜੀਤ ਸਿੰਘ ਬਰਾੜ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਟੂਰਨਾਮੈਂਟ ਦੌਰਾਨ ਕ੍ਰਿਕੇਟ ਵਿੱਚੋਂ ਬੀ.ਏ.ਐਲ.ਐਲ.ਬੀ ਭਾਗ-ਪੰਜਵਾਂ ਦੀ ਟੀਮ ਜੇਤੂ ਅਤੇ ਬੀ.ਏ.ਐਲ.ਐਲ.ਬੀ ਭਾਗ-ਦੂਜਾ ਦੀ ਟੀਮ ਰਨਰਅੱਪ ਰਹੀ, ਜਿਸ ਦੌਰਾਨ ਕਰਨਬੀਰ ਸਿੰਘ ਨੂੰ ਮੈਨ ਆਪ ਦ ਸੀਰੀਜ, ਸਮਰਜੀਤ ਸਿੰਘ ਨੂੰ ਮੈਨ ਆਫ ਦ ਮੈਚ, ਮਨੀਸ਼ ਕੁਮਾਰ ਨੂੰ ਬੈਸਟ ਬਾਲਰ ਅਤੇ ਗੁਰਪ੍ਰੀਤ ਸਿੰਘ ਨੂੰ ਬੈਸਟ ਬੈਟਸਮੈਨ ਐਲਾਨਿਆ ਗਿਆ। ਇਸੇ ਤਰਾਂ ਵਾਲੀਬਾਲ ਵਿੱਚੋਂ ਬੀ.ਏ.ਐਲ.ਐਲ.ਬੀ ਭਾਗ-ਚੌਥਾ ਦੀ ਟੀਮ ਜੇਤੂ ਅਤੇ ਬੀ.ਏ.ਐਲ.ਐਲ.ਬੀ ਭਾਗ-ਪੰਜਵਾਂ ਦੀ ਟੀਮ ਰਨਰਅੱਪ ਰਹੀ। ਚੈੱਸ ਵਿੱਚੋਂ ਕੁਸ਼ਾਨ ਗੌਰ ਜੇਤੂ ਅਤੇ ਰੁਬੇਨ ਰਨਰ ਅੱਪ, ਲਾਂਗ ਜੰਪ ਵਿੱਚੋਂ ਗੁਰਸੇਵਕ ਸਿੰਘ ਨੇ ਪਹਿਲਾ, ਕਰਨਬੀਰ ਸਿੰਘ ਨੇ ਦੂਜਾ ਅਤੇ ਜਸਕੀਰਤ ਨੇ ਤੀਜਾ ਸਥਾਨ ਹਾਸਿਲ ਕੀਤਾ। ਬੈਡਮਿੰਟਨ ਵਿੱਚੋਂ ਨਵਨੀਤ ਕੌਰ ਨੇ ਪਹਿਲਾ, ਸੁਪਨਦੀਪ ਕੌਰ ਨੇ ਦੂਜਾ ਅਤੇ ਰੁਪਨੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 100 ਮੀਟਰ ਦੌੜ ਵਿੱਚੋਂ ਗੁਰਸੇਵਕ ਸਿੰਘ ਨੇ ਪਹਿਲਾ, ਕਰਨਬੀਰ ਸਿੰਘ ਨੇ ਦੂਜਾ ਅਤੇ ਗੌਰਵ ਨੇ ਤੀਜਾ ਸਥਾਨ ਹਾਸਿਲ ਕੀਤਾ, ਲੜਕੀਂਆ ਦੀ ਟੀਮ ਵਿੱਚ ਪਿੰਕੀ ਨੇ ਪਹਿਲਾ, ਸੰਦੀਪ ਕੌਰ ਨੇ ਦੂਜਾ ਅਤੇ ਹਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇਂ ਤਰਾਂ ਸ਼ਾੱਟਪੁੱਟ ਵਿੱਚੋਂ ਅਨਮੋਲ ਸੰਧੂ ਪਹਿਲੇ ਅਤੇ ਗੁਰਲੀਨ ਸਿੰਘ ਦੂਜੇ ਸਥਾਨ ਤੇ ਰਿਹਾ। ਟਗ ਆਫ ਵਾਰ ਵਿੱਚੋਂ ਬੀ.ਏ.ਐਲ.ਐਲ.ਬੀ ਭਾਗ-ਦੂਜਾ ਦੀ ਟੀਮ ਜੇਤੂ ਅਤੇ ਬੀ.ਏ.ਐਲ.ਐਲ.ਬੀ ਭਾਗ-ਪੰਜਵਾਂ ਦੀ ਟੀਮ ਜੇਤੂ ਰਹੀ, ਲੜਕੀਆਂ ਦੀ ਟੀਮ ਵਿੱਚੋਂ ਬੀ.ਏ.ਐਲ.ਐਲ.ਬੀ ਭਾਗ-ਪੰਜਵਾਂ ਦੀ ਟੀਮ ਜੇਤੂ ਅਤੇ ਬੀ.ਏ.ਐਲ.ਐਲ.ਬੀ ਭਾਗ-ਦੂਜਾ ਦੀ ਟੀਮ ਜੇਤੂ ਰਹੀ। ਖੋ-ਖੋ ਵਿੱਚੋਂ ਬੀ.ਏ.ਐਲ.ਐਲ.ਬੀ ਭਾਗ-ਦੂਜਾ, ਤੀਜਾ ਦੀ ਟੀਮ ਜੇਤੂ ਅਤੇ ਬੀ.ਏ.ਐਲ.ਐਲ.ਬੀ ਭਾਗ-ਪੰਜਵਾਂ ਦੀ ਟੀਮ ਜੇਤੂ ਰਹੀ। ਅੰਤ ਵਿੱਚ ਸ. ਸਿਮਰਜੀਤ ਸਿੰਘ ਸੇਖੋਂ (ਚੇਅਰਮੈਨ), ਮੈਨੇਜਿੰਗ ਕਮੇਟੀ ਮੈਂਬਰ ਸਾਹਿਬਾਨ, ਪ੍ਰਿੰਸੀਪਲ ਸਾਹਿਬ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਤੋਂ ਇਲਾਵਾ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਖੇਡਾਂ ਦੀ ਸਫਲਤਾਪੂਰਵਕ ਸਮਾਪਤੀ ਤੇ ਕਾਲਜ ਦੇ ਚੇਅਰਮੈਨ ਸ. ਸਿਮਰਜੀਤ ਸਿੰਘ ਸੇਖੋਂ ਨੇ ਸਮੂਹ ਖਿਡਾਰੀਆਂ ਅਤੇ ਸਟਾਫ ਨੂੰ ਵਧਾਈਆਂ ਦਿੱਤੀਆਂ। ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਚੇਅਰਮੈਨ ਸਾਹਿਬ, ਮੈਨੇਜਿੰਗ ਕਮੇਟੀ ਮੈਂਬਰ ਸਾਹਿਬਾਨ ਅਤੇ ਮਹਿਮਾਨਾਂ ਦਾ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਪ੍ਰਿੰਸੀਪਲ ਸਾਹਿਬ ਨੇ ਖੇਡ ਇੰਚਾਰਜ ਡਾ. ਮਨੀਸ਼ ਕੁਮਾਰ ਖੂੰਗਰ ਅਤੇ ਸਮੂਹ ਸਟਾਫ ਦਾ ਇਸ ਖੇਡ ਟੂਰਨਾਮੈਂਟ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਧੰਨਵਾਦ ਕੀਤਾ।
