ਫਰੀਦਕੋਟ, 15 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ ਵਿੱਚ ਇੰਟਰ ਕਲਾਸ ਮੂਟ ਕੋਰਟ ਕੰਪੀਟੀਸ਼ਨ ਕਰਵਾਇਆ ਗਿਆ, ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਦੀਆਂ 8 ਟੀਮਾਂ ਨੇ ਭਾਗ ਲਿਆ। ਇਸ ਮੌਕੇ ਐਡਵੋਕੇਟ ਗੁਰਜਗਪਾਲ ਸਿੰਘ, ਪ੍ਰੈਜੀਡੈਂਟ, ਜਿਲਾ ਬਾਰ ਐਸੋਸੀਏਸ਼ਨ, ਫਰੀਦਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਮਿਸ ਮਨਪ੍ਰੀਤ ਕੌਰ (ਅਸਿਸਟੈਂਟ ਪ੍ਰੋਫੈਸਰ) ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕੀਤੀ। ਇਸ ਦੌਰਾਨ ਸੈਮੀਫਾਇਨਲ ਰਾਉਂਡ ਵਿੱਚ ਇੱਕ ਪਾਸੇ ਡਾ. ਨਵਜੋਤ ਕੌਰ (ਅਸਿਸਟੈਂਟ ਪ੍ਰੋਫੈਸਰ), ਸ਼੍ਰੀ ਮਨਿੰਦਰ ਸਿੰਘ (ਅਸਿਸਟੈਂਟ ਪ੍ਰੋਫੈਸਰ) ਅਤੇ ਦੂਜੇ ਪਾਸੇ ਡਾ. ਮਨੀਸ਼ ਕੁਮਾਰ ਖੂੰਗਰ (ਅਸਿਸਟੈਂਟ ਪ੍ਰੋਫੈਸਰ), ਸ਼੍ਰੀ ਅਮਿਤ ਛਾਬੜਾ (ਅਸਿਸਟੈਂਟ ਪ੍ਰੋਫੈਸਰ) ਨੇ ਬਤੌਰ ਜੱਜ ਸਾਹਿਬਾਨ ਭੂਮਿਕਾ ਨਿਭਾਈ। ਸੈਮੀਫਾਇਨਲ ਵਿੱਚੋਂ ਕੁਆਲੀਫਾਈ ਦੋ ਟੀਮਾਂ ਦਾ ਫਾਇਨਲ ਮੁਕਾਬਲਾ ਹੋਇਆ ਜਿਸ ਵਿੱਚ ਮੁੱਖ ਮਹਿਮਾਨ ਐਡਵੋਕੇਟ ਗੁਰਜਗਪਾਲ ਸਿੰਘ ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿੱਚ ਰਾਬੀਆ ਮਿੱਤਲ, ਕੇਸ਼ਵ, ਹਰਸ਼ਿਤ ਸ਼ਰਮਾ ਦੀ ਟੀਮ ਜੇਤੂ ਅਤੇ ਮੁਸਕਾਨ ਸ਼ਰਮਾ, ਗੌਤਮ ਖੂੰਗਰ, ਤਿਸ਼ਾ ਅਰੋੜਾ ਦੀ ਟੀਮ ਰਨਰ-ਅੱਪ ਰਹੀ। ਇਸ ਉਪਰੰਤ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਮਨਾਨਿਤ ਕੀਤਾ ਅਤੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਆਏ ਹੋਏ ਮੁੱਖ ਮਹਿਮਾਨ ਦਾ ਕਾਲਜ ਵਿਖੇ ਆਉਣ ਤੇ ਧੰਨਵਾਦ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਤਰਾਂ ਦੇ ਮੁਕਾਬਲਿਆਂ ਵਿੱਚ ਵਧ-ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਜਾਣਕਾਰੀ ਮਿਲਦੀ ਹੈ। ਉਹਨਾਂ ਮਿਸ ਹਰਬੰਸ ਜੱਸੀ (ਮੂਟ ਇੰਚਾਰਜ) ਅਤੇ ਮਿਸ ਪਰਵਿੰਦਰ ਕੌਰ (ਅਸਿਸਟੈਂਟ ਪ੍ਰੋਫੈਸਰ) ਨੂੰ ਵੀ ਵਧਾਈਆਂ ਦਿੱਤੀਆਂ, ਜਿਨਾਂ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚੜਿਆ ਹੈ। ਇਸ ਮੌਕੇ ਡਾ. ਨਵਜੋਤ ਕੌਰ (ਇੰਚਾਰਜ ਅਕੈਡਮਿਕ) ਵੀ ਮੌਜੂਦ ਰਹੇ।

