ਸ਼ਾਨਦਾਰ ਪ੍ਰਾਪਤੀਆ ਸਦਕਾ ਹੀ ਸਕੂਲ ਪੰਜਾਬ ਦੇ ਉੱਚ-ਕੋਟੀ ਦੇ ਸਕੂਲਾਂ ਵਿੱਚ ਸ਼ੁਮਾਰ
ਫਰੀਦਕੋਟ, 6 ਅਗਸਤ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਦੀ ਰਹਿਮਤ ਸਦਕਾ ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਸਥਾਨਕ ਬਾਬਾ ਫਰੀਦ ਪਬਲਿਕ ਸਕੂਲ ਦੀਆਂ ਵਿਦਿਆਰਥਣਾ ਨੇ ਮਹਾਤਮਾ ਗਾਂਧੀ ਮੈਮੋਰੀਅਲ ਪਬਲਿਕ ਸਕੂਲ ਵਿਖੇ ਕਰਵਾਏ ਗਏ ਤੀਜ ਮੁਕਾਬਲਿਆਂ ’ਚ ਹਿੱਸਾ ਲਿਆ। ਸੰਸਥਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੋਰਾਨ ਸਕੂਲ ਦੀ ਭੰਗੜਾ ਟੀਮ ਨੇ ਪਹਿਲਾ ਸਥਾਨ, ਰੰਗੋਲੀ ਮੁਕਾਬਲਿਆ ’ਚ ਵਿਦਿਆਰਥੀਆ ਨੇ ਪਹਿਲਾ, ਦੂਜਾ ਅਤੇ ਤੀਜਾ, ਮਹਿੰਦੀ ਲਾਉਣ ਮੁਕਾਬਲਿਆਂ ’ਚ ਦੂਜਾ ਅਤੇ ਤੀਜਾ ਅਤੇ ਲੱਬੇ ਵਾਲਾ ਦੇ ਮੁਕਾਬਲੇ ’ਚ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਇਹਨਾਂ ਵਿਦਿਆਰਥੀਆਂ ਨੇ ਸਕੂਲ ਦੇ ਨਾਂਅ ਨੂੰ ਚਾਰ ਚੰਨ ਲਾਏ, ਆਈਆਂ ਹੋਈਆਂ ਸ਼ਹਿਰ ਦੀਆਂ ੳੱੁਘੀਆਂ ਸਖਸ਼ੀਅਤਾਂ ਵੱਲੋਂ ਵੀ ਇਹਨਾਂ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸਕੂਲ ਅਧਿਕਾਰੀਆਂ ਵਲੋਂ ਇਨਾਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਜਿੱਥੇ ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰਾਂ ’ਚ ਦੇਸ਼ ਪੱਧਰ ’ਤੇ ਬੇਮਿਸਾਲ ਪ੍ਰਾਪਤੀਆਂ ਹਾਸਲ ਕਰ ਰਹੇ ਹਨ, ਉੱਥੇ ਹੀ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ, ਉਸ ਦੇ ਵਿਕਾਸ ਅਤੇ ਪ੍ਰਸਾਰ ਲਈ ਵੀ ਸਖਤ ਮਿਹਨਤ ਅਤੇ ਲਗਨ ਨਾਲ ਅਜਿਹੇ ਮੁਕਾਬਲਿਆਂ ’ਚ ਹਿੱਸਾ ਲੈ ਕੇ ਮੇਹਰੀ ਸਥਾਨ ਹਾਸਲ ਕਰ ਰਹੇ ਹਨ, ਨਾਲ ਹੀ ਉਹਨਾਂ ਨੇ ਦੱਸਿਆ ਕਿ ਅਜਿਹੀਆਂ ਸ਼ਾਨਦਾਰ ਪ੍ਰਾਪਤੀਆ ਸਦਕਾ ਹੀ ਬਾਬਾ ਫਰੀਦ ਪਬਲਿਕ ਸਕੂਲ ਪੰਜਾਬ ਦੇ ਉੱਚ-ਕੋਟੀ ਦੇ ਸਕੂਲਾਂ ’ਚ ਸ਼ੁਮਾਰ ਹੈ, ਉਨਾਂ ਨੇ ਇਨਾ ਬੱਚਿਆ ਦੇ ਸੁਨਹਿਰੇ ਭਵਿੱਖ ਲਈ ਵੀ ਆਪਣਾ ਆਸ਼ੀਰਵਾਦ ਦਿੱਤਾ।