ਫਰੀਦਕੋਟ, 3 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਐਸ.ਐਚ.ਓ. ਅਮਰਜੀਤ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ, ਜਿਸ ’ਚ ਜ਼ਿਲ੍ਹੇ ਦੇ ਐੱਸ.ਐੱਸ.ਪੀ. ਹਰਜੀਤ ਸਿੰਘ, ਬਾਬਾ ਫਰੀਦ ਸੰਸਥਾਵਾਂ ਜੋ ਕਿ ਇੰਦਰਜੀਤ ਸਿੰਘ ਖਾਲਸਾ ਵੱਲੋਂ ਬਣਾਈਆਂ ਇਲਾਕੇ ਦੀਆਂ ਸ਼ਾਨਦਾਰ ਸੰਸਥਾਵਾਂ ਹਨ, ਦੇ ਪ੍ਰਧਾਨ ਡਾ. ਗੁਰਇੰਦਰ ਮੋਹਨ ਸਿੰਘ ਸਮੇਤ ਸਮੂਹ ਸਮਾਜਸੇਵੀ ਸੰਸਥਾਵਾਂ ਨੇ ਅਮਰਜੀਤ ਸਿੰਘ ਦੀਆਂ ਸੁਯੋਗ ਸੇਵਾਵਾਂ ਸਦਕਾ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਗੁਰਇੰਦਰ ਮੋਹਨ ਸਿੰਘ ਨੇ ਆਪਜੀ ਨੂੰ ਉਹਨਾਂ ਦੀ ਪੁਲਿਸ ਵਿਭਾਗ ਵਿਚਲੀ ਨਿਰਸਵਾਰਥ ਸੇਵਾ ਲਈ ਸਨਮਾਨਿਤ ਕਰਦਿਆਂ ਕਿਹਾ ਕਿ ਇੱਕ ਸੱਚੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੀਆਂ ਸੇਵਾਵਾਂ ਨੂੰ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ, ਉਹ ਲੋਕ ਕਿਸਮਤ ਵਾਲੇ ਹੁੰਦੇ ਹਨ, ਜਿੰਨਾਂ ਨੂੰ ਸਮਾਜ ’ਚ ਅਜਿਹੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਆਪਜੀ ਨੇ ਇੰਦਰਜੀਤ ਸਿੰਘ ਖਾਲਸਾ ਨੂੰ ਯਾਦ ਕਰਦਿਆਂ ਕਿਹਾ ਕਿ ਇਮਾਨਦਾਰੀ ਅਤੇ ਦ੍ਰਿੜ ਇਰਾਦੇ ਨਾਲ ਕੀਤੀ ਹੋਈ ਸੇਵਾ ਸਾਨੂੰ ਹਮੇਸ਼ਾਂ ਸਮਾਜ ’ਚ ਮਾਣ ਅਤੇ ਇੱਜ਼ਤ ਦਿਵਾਉਂਦੀ ਹੈ। ਮੇਰੀ ਬਾਬਾ ਫਰੀਦ ਜੀ ਅੱਗੇ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਆਪ ਨੂੰ ਲਮੇਰੀ ਉਮਰ ਤੇ ਤੰਦਰੁਸਤੀ ਬਖਸ਼ਣ ’ਤੇ ਤੁਸੀਂ ਹਮੇਸ਼ਾਂ ਆਪਣੀ ਜ਼ਿੰਦਗੀ ’ਚ ਹੱਸਦੇ ਵਸਦੇ ਰਹੋ।

