ਫਰੀਦਕੋਟ 27 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਸਥਾਨਕ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਕਰਵਾਏ 56ਵੇਂ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਨੂੰ ਬਾਬਾ ਸ਼ੇਖ ਫ਼ਰੀਦ ਸਪੋਰਟਸ ਕਬੱਡੀ ਕਲੱਬ ਫ਼ਰੀਦਕੋਟ ਵੱਲੋਂ ਕਰਵਾਏ 14 ਵੇਂ ਕਬੱਡੀ ਕੱਪ ਮੌਕੇ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਸੰਘਾ ਦੀ ਯੋਗ ਅਗਵਾਈ ਹੇਠ ਦਲਜੀਤ ਸਿੰਘ ਟੁਟੇਜਾ, ਪ੍ਰਗਟ ਸਿੰਘ ਢੀਮਾਂਵਾਲੀ, ਸ਼ਵਿੰਦਰ ਸਿੰਘ ਭਲੂਰ, ਮਨਪ੍ਰੀਤ ਸਿੰਘ ਅਰਾਈਆਂਵਾਲਾ, ਹਰਮਿੰਦਰ ਸਿੰਘ ਮਿੰਦਾ, ਪ੍ਰਗਟ ਸਿੰਘ ਢੀਮਾਂਵਾਲੀ, ਪਰਮਿੰਦਰ ਸਿੰਘ ਸੰਧੂ ਸਰਪੰਚ ਚੇਤ ਸਿੰਘ ਵਾਲਾ, ਜਸਬੀਰ ਸਿੰਘ ਭਾਗਥਲਾਂ, ਚਰਨਜੀਤ ਸਿੰਘ ਅਰਾਈਆਂਵਾਲਾ ਕਲਾਂ ਨੇ ਮਿਲ ਕੇ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਨੂੰ ਮੰਚ ਸੰਚਾਲਨ ਖੇਤਰ ’ਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ।